Home / ਦੁਨੀਆ ਭਰ / ਸਿੱਖ ਪੰਥ ਨੂੰ ਇੱਕ ਹੋਰ ਵੱਡਾ ਘਾ ਟਾ

ਸਿੱਖ ਪੰਥ ਨੂੰ ਇੱਕ ਹੋਰ ਵੱਡਾ ਘਾ ਟਾ

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।। ਸਚੀ ਦਰਗਹ ਜਾਇ ਸਚਾ ਪਿੜ ਮੱਲਿਆ ।। ਅਲਵਿਦਾ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਰੋਸਾਈ ਹੋਈ ਦਮਦਮੀ ਟਕਸਾਲ ਵਿੱਚ ਰਹਿ ਕਰਕੇ ਅਤਿਅੰਤ ਸਾਦਗੀ ਦਾ ਜੀਵਨ ਜਿਉਂਦੇ ਹੋਏ ਗੁਰਬਾਣੀ ਵਿੱਦਿਆ ਪੜ੍ਹਾਉਣ ਦੇ ਉਸਤਾਦ ਭਗਤ ਸੁੱਚਾ ਸਿੰਘ ਜੀ ਦਾ ਸਰੀਰਕ ਸਦੀਵੀ ਵਿ ਛੋੜਾ ਦੇ ਗਏ ਹਨ।ਦੱਸ ਦਈਏ ਕਿ ਇਹ ਖਬਰ ਦਾਦੂਵਾਲ ਨੇ ਸ਼ੇਅਰ ਕੀਤੀ ਹੈ ਉਨ੍ਹਾਂ ਕਿਹਾ ਕਿ ਜਦੋਂ ਸਿੰਘਾਂ ਨੇ ਦਾਸ ਨੂੰ ਜਦੋਂ ਇਹ ਖ਼ਬਰ ਦਿੱਤੀ ਤਾਂ ਭਗਤ ਸੁੱਚਾ ਸਿੰਘ ਜੀ ਕੋਲ ਬੀਤਿਆ ਬਚਪਨ ਦਾ ਸਮਾਂ ਯਾਦ ਆ ਗਿਆ ਜਦੋਂ ਦਮਦਮੀ ਟਕਸਾਲ ਦੇ ਮੁੱਖੀ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਦੇਖ ਰੇਖ ਵਿੱਚ ਦਮਦਮੀ ਟਕਸਾਲ ਦੇ ਮੁੱਖ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਰਹਿ ਕੇ ਦਾਸ ਨੂੰ ਗੁਰਮਤਿ ਵਿੱਦਿਆ ਪੜ੍ਹਨ ਸੇਵਾ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਦਮਦਮੀ ਟਕਸਾਲ ਵਿੱਚ ਦਾਖ਼ਲੇ ਸਮੇਂ ਸਭ ਤੋਂ ਪਹਿਲਾਂ ਭਗਤ ਸੁੱਚਾ ਸਿੰਘ ਜੀ ਦੇ ਕੋਲ ਗੁਰਬਾਣੀ ਦੀ ਸੰਥਿਆ ਸ਼ੁਰੂ ਹੋਈ ਅਤੇ ਭਗਤ ਸੁੱਚਾ ਸਿੰਘ ਜੀ ਨੇ 13 ਦਿਨ ਦੇ ਵਿੱਚ ਦਾਸ ਨੂੰ ਟਕਸਾਲੀ ਨਿਤਨੇਮ ਦਾ ਗੁਟਕਾ ਸ਼ੁੱਧ ਸੰਥਿਆ ਸਾਹਿਤ ਕੰਠ ਕਰਵਾਇਆ ਸੀ ।ਕੌਮ ਵਿੱਚ ਬਹੁਤ ਵੱਡੀ ਲੋੜ ਹੈ ਦਮਦਮੀ ਟਕਸਾਲ ਮਹਿਤਾ ਵਿਖੇ ਅੱਜ ਤੱਕ ਹਰ ਮੁਸ਼ ਕਿਲ ਦੀ ਘੜੀ ਚੋੰ ਲੰਘਦਿਆਂ ਬਾਬਾ ਹਰਨਾਮ ਸਿੰਘ ਧੁੰਮਾ ਜੀ ਦੀ ਦੇਖ ਰੇਖ ਵਿੱਚ ਵੀ ਗੁਰਬਾਣੀ ਸੰਥਿਆਂ ਦੀ ਸੇਵਾ ਨੂੰ ਨਿਰੰਤਰ ਜਾਰੀ ਰੱਖਿਆ ਉਸਤਾਦ ਭਗਤ ਸੁੱਚਾ ਸਿੰਘ ਦੇ ਸਰੀਰਿਕ ਵਿਛੋੜੇ ਦਾ ਜਿੱਥੇ ਦਮਦਮੀ ਟਕਸਾਲ ਸੰਸਥਾ ਨੂੰ ਉੱਥੇ ਪੂਰੀ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ ਪੂਰੇ ਸੰਸਾਰ ਵਿੱਚ ਵੱਸਦੇ ਭਗਤ ਸੁੱਚਾ ਸਿੰਘ ਜੀ ਦੇ ਪੜਾਏ ਵਿਦਿਆਰਥੀਆਂ ਦਾ ਅੱਜ ਮਨ ਉਦਾਸ ਹੈ ਅਕਾਲ ਪੁਰਖ ਵਾਹਿਗੁਰੂ ਭਗਤ ਸੁੱਚਾ ਸਿੰਘ ਜੀ ਵਰਗੀਆਂ ਗੁਰਮੁੱਖ ਰੂਹਾਂ ਨੂੰ ਦੁਨੀਆਂ ਦੇ ਭਲੇ ਲਈ ਮੁੜ ਸੰਸਾਰ ਵਿੱਚ ਭੇਜੇ. ਸਾਨੂੰ ਸਭ ਨੂੰ ਆਪਣਾ ਅਟੱਲ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ ਅੱਜ ਦੇਰੀ ਨਾਲ ਉਨ੍ਹਾਂ ਦੇ ਅਕਾਲ ਚਲਾਣੇ ਦੀ ਖਬਰ ਮਿਲਣ ਕਰਕੇ ਦਾਸ ਅੰਤਿਮ ਸੰਸਕਾਰ ਤੇ ਪੁੱਜ ਨਹੀ ਸਕਿਆ ਪਰ ਉਨ੍ਹਾਂ ਦੀ ਅੰਤਮ ਅਰਦਾਸ ਵਿੱਚ ਆਪਣਾ ਫਰਜ਼ ਸਮਝਦਾ ਹੋਇਆ ਪੁੱਜਣ ਦੀ ਪੂਰੀ ਕੋਸ਼ਿਸ਼ ਕਰਾਂਗਾ ਭਗਤ ਸੁੱਚਾ ਸਿੰਘ ਜੀ ਦੀ ਨਿਰਮਲ ਰੂਹ ਨਿਰਮਲ ਸੇਵਾ ਨੂੰ ਸਤਿਕਾਰ ਸਹਿਤ ਸ਼ਰਧਾ ਦੇ ਫੁੱਲ ਭੇੰਟ ਕਰਦਾ ਹਾਂ ।

error: Content is protected !!