Home / ਦੁਨੀਆ ਭਰ / ਮਹਾਨ ਕੀਰਤਨੀਏ ਭਾਈ ਹਰਨਾਮ ਸਿੰਘ ਨਹੀ ਰਹੇ

ਮਹਾਨ ਕੀਰਤਨੀਏ ਭਾਈ ਹਰਨਾਮ ਸਿੰਘ ਨਹੀ ਰਹੇ

ਹਰਮਨ ਪਿਆਰੇ ਕੀਰਤਨੀਏ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਚਲੰਤ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੇ ਅਚਨਚੇਤ ਅਕਾਲ ਚਲਣੇ ਦੀ ਖਬਰ ਸਾਹਮਣੇ ਆ ਰਹੀ ਹੈ | ਇਹ ਖਬਰ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਾਹਿਬਾਨਾਂ ਨੇ ਸੰਗਤ ਨੂੰ ਦਸਦਿਆਂ ਲਿਖਿਆ ਹੈ ਕਿ ਬਹੁਤ ਹੀ ਛੋਟੀ ਉਮਰ ਵਿੱਚ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲੇ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਹਨ| ਪ੍ਰਮਾਤਮਾ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ| ਭਾਈ ਸਾਹਿਬ ਦੇ ਅਚਨਚੇਤ ਅਕਾਲ ਚਲਾਣੇ ਦਾ ਮੁਖ ਕਾਰਨ ਅਜੇ ਪਤਾ ਨਹੀਂ ਲਗ ਸਕਿਆ|ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰਦਿਆਂ ਭਾਈ ਹਰਨਾਮ ਸਿੰਘ ਜੀ ਨੇ ਆਖ਼ਰੀ ਹਾਜ਼ਰੀ 4 Sept ਨੂੰ ਲਵਾਈ ਸੀ ਜਿਸਦੀ ਜਾਣਕਾਰੀ ਓਹਨਾ ਆਪਣੇ ਪੇਜ ਤੇ ਵੀ ਸ਼ੇਅਰ ਕੀਤੀ ਸੀ | ਭਾਈ ਸਾਹਿਬ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਸਨ ਤੇ ਬਹੁਤ ਹੀ ਰਸ ਭਿਨਾ ਕੀਰਤਨ ਕਰਦੇ ਸਨ | ਸੰਗਤਾਂ ਓਹਨਾ ਦਾ ਕੀਰਤਨ ਬੜੇ ਚਾਅ ਨਾਲ ਸੁਣਦੀਆਂ ਹਨ | ਭਾਈ ਸਾਹਿਬ ਦੀਆ ਬਾਜ਼ਾਰ ਵਿਚ ਸ਼ਬਦ ਗਾਇਨ ਦੀਆ ਕਾਫੀ ਸੀ ਡੀ ਵੀ ਮੌਜੂਦ ਹਨ | ਹਮੇਸ਼ਾ ਬੜੀ ਸਾਦਗੀ ਵਿਚ ਰਹਿਣ ਵਾਲੇ ਭਾਈ ਹਰਨਾਮ ਸਿੰਘ ਜੀ ਦੇ ਇਸ ਤਰਾਂ ਅਚਨਚੇਤ ਅਕਾਲ ਚਲਾਣੇ ਨਾਲ ਸੰਗਤਾਂ ਸਦਮੇ ਵਿਚ ਹਨ | ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਭਾਈ ਸਾਹਿਬ ਹੁਣ ਓਹਨਾ ਵਿਚ ਨਹੀਂ ਰਹੇ | ਸਾਡੇ ਵਲੋਂ ਇਹੀ ਅਰਦਾਸ ਹੈ ਕਿ ਵਾਹਿਗੁਰੂ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ|ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।

error: Content is protected !!