Home / ਸਿੱਖੀ ਖਬਰਾਂ / ਪਿਤਾ ਪੁੱਤਰ ਦਾ ਮਿਲਾਪ ਅਤੇ ਗੁਰੂ ਜੀ ਨੇ ‘ਪਟਨਾ ਸਾਹਿਬ’ ਛੱਡਣਾ

ਪਿਤਾ ਪੁੱਤਰ ਦਾ ਮਿਲਾਪ ਅਤੇ ਗੁਰੂ ਜੀ ਨੇ ‘ਪਟਨਾ ਸਾਹਿਬ’ ਛੱਡਣਾ

ਪਿਤਾ ਪੁੱਤਰ ਦਾ ਮਿਲਾਪ ਅਤੇ ਗੁਰੂ ਜੀ ਨੇ ਪਟਨਾ ਸਾਹਿਬ ਛੱਡਣਾ’ਦਰਸ਼ਨ ਕਰੋ ਜੀ ਜਾਣੋ ਇਤਿਹਾਸ’ਗੁਰਦਵਾਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ, ਬਿਹਾਰ ਰਾਜ ਦੇ ਪਟਨਾ ਸ਼ਹਿਰ ਦੇ ਵਿਚ ਸਥਿਤ ਹੈ | ਜਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਲ ਗੋਬਿੰਦ ਰਾਏ ਜੀ ਦੇ ਜਨਮ ਦੀ ਖਬਰ ਮਿਲੀ ਉਸ ਵਕਤ ਗੁਰੂ ਸਾਹਿਬ ਅਸਾਮ ਤੋਂ ਵਾਪਿਸ ਆਏ | ਵਾਪਸੀ ਸਮੇਂ ਗੁਰੂ ਸਾਹਿਬ ਸ਼ਹਿਰ ਦੇ ਬਾਹਰ ਇਥੇ ਆ ਕੇ ਰੁਕੇ | ਇਹ ਬਾਗ ਇਥੋਂ ਦੇ ਨਵਾਬ ਦਾ ਸੀ | ਸੰਗਤ ਗੁਰੂ ਸਾਹਿਬ ਦਾ ਸਵਾਗਤ ਕਰਨ ਲਈ ਇਥੇ ਆਈ | ਉਹਨਾਂ ਦੇ ਨਾਲ ਬਾਲ ਗੋਬਿੰਦ ਰਾਏ ਜੀ ਵੀ ਸਨ | ਇਥੇ ਹੀ ਪਹਿਲੀ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਲ ਗੋਬਿੰਦ ਰਾਏ ਜੀ ਨੂੰ ਮਿਲੇ | ਇਹ ਅਸਥਾਨ ਦੋ ਮਹਾਨ ਰੁਹਾਂ ਦੀ ਮਿਲਣੀ ਦ ਪ੍ਰਤੀਕ ਹੈ |ਇਸ ਤੋਂ ਇਲਾਵਾ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਨਾਲ ਗੁਰਦਵਾਰਾ ਸ਼੍ਰੀ ਹਾਂਡੀ ਸਾਹਿਬ ਬਿਹਾਰ ਰਾਜ ਦੇ ਵਿਚ ਜ਼ਿਲ੍ਹਾ ਪਟਨਾ ਵਿਚ ਦਾਨਾਪੁਰ ਇਲਾਕੇ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਤਖਤ ਸਾਹਿਬ ਤੋਂ ੨੦ ਕਿ. ਮੀ. ਦੀ ਦੁਰੀ ਤੇ ਸਥਿਤ ਹੈ | ਬਾਲ ਗੋਬਿੰਦ ਰਾਏ ਜੀ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਪਟਨਾ ਤੋਂ ਪੰਜਾਬ ਜਾਂਦੇ ਹੋਏ ਇਥੇ ਰੁਕੇ | ਜਦੋਂ ਗੁਰੂ ਸਾਹਿਬ ਪੰਜਾਬ ਜਾਣ ਲੱਗੇ ਤਾਂ ਬਹੁਤ ਸੰਗਤ ਗੁਰੂ ਸਾਹਿਬ ਦੇ ਨਾਲ ਚਲ ਪਈ | ਇਥੇ ਸੰਗਤ ਨੇ ਗੁਰੂ ਸਾਹਿਬ ਦਾ ਬਹੁਤ ਸਵਾਗਤ ਕੀਤਾ | ਇਕ ਬਜੁਰਗ ਔਰਤ ਨੇ ਸਾਰੀ ਸੰਗਤ ਨੂੰ ਹਾਂਡੀ ਭਰਕੇ ਖਿਚੜੀ ਦਿੱਤੀ | ਉਸ ਬੀਬੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕੇ ਇਥੇ ਕੁਝ ਸਮਾਂ ਹੋਰ ਰੁਕੋ | ਗੁਰੂ ਸਾਹਿਬ ਨੇ ਵਰ ਦਿਤਾ ਕੇ ਜਦ ਤਕ ਖਿਚੜੀ ਬਣਾ ਕੇ ਸੰਗਤ ਨੂੰ ਵਰਤਾਈ ਜਾਉਗੀ ਉਦੋਂ ਤਕ ਗੁਰੂ ਸਾਹਿਬ ਉਥੇ ਮੋਜੂਦ ਰਹਿਣਗੇ | ਗੁਰੂ ਸਾਹਿਬ ਦੇ ਨਾਲ ਮਾਤ ਗੁਜਰੀ ਜੀ, ਮਾਮਾ ਕਿਰਪਾਲ ਦਾਸ ਜੀ ਵੀ ਸਨ |ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!