Home / ਦੁਨੀਆ ਭਰ / ਸਲਮਾਨ ਖਾਨ ਬਾਰੇ ਆਈ ਤਾਜਾ ਖਬਰ

ਸਲਮਾਨ ਖਾਨ ਬਾਰੇ ਆਈ ਤਾਜਾ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਜੇ ਬੋਲੀਵੁਡ ਦੇ ਮੌਜੂਦਾ ਸੁਪਰ ਸਟਾਰਾਂ ਦੀ ਗਲ੍ਹ ਬਾਤ ਕੀਤੀ ਜਾਵੇ ਤਾਂ ਸਲਮਾਨ ਖਾਨ ਦਾ ਨਾਮ ਮੋਹਰਲੀ ਕਤਾਰ ਵਿਚ ਆਉਂਦਾ ਹੈ। ਆਪਣੇ ਵੱਖਰੇ ਅੰਦਾਜ ਦਾ ਕਰਕੇ ਬੋਲੀਵੁਡ ਵਿਚ ਇੱਕ ਵੱਖਰੀ ਜਗ੍ਹਾ ਰੱਖਦੇ ਹਨ। ਹੁਣ ਸਲਮਾਨ ਖਾਨ ਦੇ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੀ। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਕੰਕਣੀ ਹਿਰਨ ਮਾਮਲੇ ਵਿੱਚ ਜੋਧਪੁਰ ਦੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਰਾਜਸਥਾਨ ਦੀ ਜੋਧਪੁਰ ਦੀ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ 28 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਕੇਸ ਵਿੱਚ, ਜ਼ਿਲ੍ਹਾ ਜੱਜ ਵੱਲੋਂ ਸੋਮਵਾਰ ਨੂੰ ਇਹ ਆਦੇਸ਼ ਜਾਰੀ ਕੀਤਾ ਗਿਆ ਸੀ। ਸੋਮਵਾਰ ਨੂੰ ਹੋਈ ਸੁਣਵਾਈ ਵਿੱਚ ਸਲਮਾਨ ਦੇ ਵਕੀਲ ਹਸਤੀਮਲ ਸਰਸਵਤ ਅਦਾਲਤ ਵਿੱਚ ਮੌਜੂਦ ਸਨ। ਜੋਧਪੁਰ ਦੀ ਜ਼ਿਲ੍ਹਾਅਤੇ ਸੈਸ਼ਨ ਕੋਰਟ ਨੇ ਸੋਮਵਾਰ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕਾਲੇ ਹਿਰਨ। ਸ਼ਿ -ਕਾ -ਰ। ਅਤੇ ਅ -ਸ -ਲਾ ਐਕਟ ਮਾਮਲੇ ਵਿੱਚ 28 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਆਦੇਸ਼ ਦਿੱਤਾ। ਸੋਮਵਾਰ ਨੂੰ ਜੋਧਪੁਰ ਵਿੱਚ ਇਸ ਮਾਮਲੇ ‘ਤੇ ਸੁਣਵਾਈ ਹੋਈ, ਜੋ ਅਧੂਰੀ ਰਹੀ। ਇਸ ਤੋਂ ਬਾਅਦ ਅਦਾਲਤ ਨੇ ਸਲਮਾਨ ਨੂੰ ਅਗਲੀ ਸੁਣਵਾਈ 28 ਸਤੰਬਰ ਨੂੰ ਹੋਣ ਵਾਲੀ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ ਸਲਮਾਨ ਖਾਨ ਬਾਲੀਵੁੱਡ ਕਿੰਗ ਹਨ ਸਲਮਾਨ ਖ਼ਾਨ ਨੇ 1988 ਵਿੱਚ ਫ਼ਿਲਮ “ਬੀਵੀ ਹੋ ਤੋ ਐਸੀ” ਵਿੱਚ ਇੱਕ ਮਾਮੂਲੀ ਕਿਰਦਾਰ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਪਰ ਅਸਲੀ ਪਛਾਣ ਇਸਨੂੰ 1989 ਦੀ ਹਿੱਟ ਫ਼ਿਲਮ “ਮੈਨੇ ਪਿਆਰ ਕੀਆ” ਤੋਂ ਮਿਲੀ। ਇਸ ਤੋਂ ਬਾਦ ਉਸਨੇ 1991 ਵਿੱਚ “ਸਾਜਨ”, 1994 ਵਿੱਚ “ਹਮ ਆਪਕੇ ਹੈ ਕੌਨ”, 1995 ਵਿੱਚ “ਕਰਨ ਅਰਜੁਨ” 1997 ਵਿੱਚ, “ਜੁੜਵਾ”, 1998 ਵਿੱਚ “ਪਿਆਰ ਕਿਯਾ ਤੋ ਡਰਨਾ ਕ੍ਯਾ”, 1999 ਵਿੱਚ “ਬੀਵੀ ਨੰਬਰ ਵੰਨ” ਤੇ 1999 ਵਿੱਚ ਹੀ “ਹਮ ਸਾਥ ਸਾਥ ਹੈ” ਫ਼ਿਲਮਾਂ ਵਿੱਚ ਕੰਮ ਕੀਤਾ। 1999 ਵਿੱਚ ਉਸਨੂੰ ਕੁਛ ਕੁਛ ਹੋਤਾ ਹੈ ਫਿਲਮ ਲਈ “ਬੈਸਟ ਸੁਪੋਰਟਿੰਗ ਅਦਾਕਾਰ” ਅਵਾਰਡ ਦਿੱਤਾ ਗਿਆ। ਇਸ ਤੋਂ ਬਾਅਦ 2011 ਵਿੱਚ ਫਿਲਮੀ ਪਰਦੇ ਤੇ ਬੈਸਟ ਕਲਾਕਾਰ ਦਾ ਅਵਾਰਡ ਦਿੱਤਾ।

error: Content is protected !!