Home / ਦੁਨੀਆ ਭਰ / ਕੀ 25 ਸਤੰਬਰ ਤੋਂ ਫਿਰ ਲੱਗ ਰਿਹੈ 46 ਦਿਨ ਦਾ ਲੌਕਡਾਨ?

ਕੀ 25 ਸਤੰਬਰ ਤੋਂ ਫਿਰ ਲੱਗ ਰਿਹੈ 46 ਦਿਨ ਦਾ ਲੌਕਡਾਨ?

ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਦਾ ਇੱਕ ਪੱਤਰ ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ ਕਿ 25 ਸਤੰਬਰ ਤੋਂ ਇੱਕ ਵਾਰ ਫਿਰ ਤਾਲਾਬੰਦੀ ਲਗਾਈ ਜਾ ਸਕਦੀ ਹੈ। ਹਾਲਾਂਕਿ, ਸਰਕਾਰ ਦੇ ਅਧੀਨ ਕੰਮ ਕਰ ਰਹੀ ਇਕ ਸੰਸਥਾ, ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਕਿਹਾ ਹੈ ਕਿ ਵਾਇਰਲ ਹੋ ਰਹੀ ਚਿੱਠੀ ਫਰਜੀ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਦਾ ਇੱਕ ਪੱਤਰ ਇਸ ਦਾਅਵੇ ਨਾਲ ਵਾਇ ਰਲ ਹੋ ਰਿਹਾ ਹੈ ਕਿ 25 ਸਤੰਬਰ ਤੋਂ ਇੱਕ ਵਾਰ ਫਿਰ ਤਾਲਾਬੰਦੀ ਲਗਾਈ ਜਾ ਸਕਦੀ ਹੈ। ਹਾਲਾਂਕਿ, ਸਰਕਾਰ ਦੇ ਅਧੀਨ ਕੰਮ ਕਰ ਰਹੀ ਇਕ ਸੰਸਥਾ, ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਕਿਹਾ ਹੈ ਕਿ ਵਾਇਰਲ ਹੋ ਰਹੀ ਚਿੱਠੀ ਫਰਜੀ ਹੈ। 10 ਸਤੰਬਰ ਵਾਲੇ ਫਰਜ਼ੀ ਹੁਕਮ ਵਿਚ ਕਿਹਾ ਗਿਆ ਹੈ, “ਕਰੋਨਾ ਦੇ ਫੈਲਣ ਨੂੰ ਰੋਕਣ ਅਤੇ ਦੇਸ਼ ਵਿੱਚ ਮੌ ਤ ਦਰ ਨੂੰ ਘਟਾਉਣ ਲਈ ਯੋਜਨਾ ਕਮਿਸ਼ਨ ਦੇ ਨਾਲ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ, ਭਾਰਤ ਸਰਕਾਰ, ਪ੍ਰਧਾਨ ਮੰਤਰੀ ਦਫਤਰ ਅਤੇ ਗ੍ਰਹਿ ਮੰਤਰਾਲੇ ਤੋਂ 25 ਸਤੰਬਰ, 2020 ਤੋਂ 46 ਦਿਨਾਂ ਦੇ ਸਖਤ ਦੇਸ਼ ਵਿਆਪੀ ਲੌਕਡਾਊਨ ਮੁੜ ਲਾਗੂ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਦੇਸ਼ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਚੇਨ ਨੂੰ ਕਾਇਮ ਰੱਖਣ ਲਈ , ਐਨਡੀਐਮਏ ਮੰਤਰਾਲੇ ਨੂੰ ਇੱਕ ਅਗਾਊਂ ਨੋਟਿਸ ਜਾਰੀ ਕਰ ਰਿਹਾ ਹੈ ਤਾਂ ਜੋ ਉਸ ਅਨੁਸਾਰ ਯੋਜਨਾ ਬਣਾਈ ਜਾ ਸਕੇ। ਹਾਲਾਂਕਿ, ਪ੍ਰੈਸ ਇਨਫਾਰਮੇਸ਼ਨ ਬਿਊਰੋ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਇਹ ਪੱਤਰ ਜਾਅਲੀ ਹੈ। ਪੀਆਈਬੀ ਨੇ ਕਿਹਾ, ‘ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਕਥਿਤ ਤੌਰ‘ ਤੇ ਜਾਰੀ ਕੀਤੇ ਗਏ ਇੱਕ ਆਦੇਸ਼ ਵਿੱਚ ਉਸ ਨੇ ਸਰਕਾਰ ਨੂੰ 25 ਸਤੰਬਰ ਤੋਂ ਦੇਸ਼ ਵਿਆਪੀ ਤਾਲਾਬੰਦੀ ਨੂੰ ਮੁੜ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਆਰਡਰ ਨਕਲੀ ਹੈ। ਅਥਾਰਟੀ ਨੇ ਤਾਲਾਬੰਦੀ ਨੂੰ ਮੁੜ ਲਾਗੂ ਕਰਨ ਲਈ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ।

error: Content is protected !!