Home / ਸਿੱਖੀ ਖਬਰਾਂ / ਸਾਖੀ-ਗਰੀਬ ਦਾ ਮੂੰਹ ‘ਗੁਰੂ ਕੀ ਗੋਲਕ’

ਸਾਖੀ-ਗਰੀਬ ਦਾ ਮੂੰਹ ‘ਗੁਰੂ ਕੀ ਗੋਲਕ’

ਦਸ਼ਵੰਧ ”ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਪੜ੍ਹਦਿਆਂ ਇਕ ਜਗ੍ਹਾ ਇਨ੍ਹਾਂ ਦਾ ਸ਼ੰਦੇਸ ਹੈ ਕਿ””ਗਰੀਬ ਦਾ ਮੂੰਹ । ਗੁਰੂ ਕੀ ਗੋਲਕ। ।”” ਭਾਵ ਕਿਸੇ ਗਰੀਬ (ਲੋੜਵੰਦ)ਨੂੰ ਦਿਤੀ ਗਈ ਮੱਦਦ ਗੁਰੂ ਕੀ ਗੋਲਕ (ਖਜਾਨਾ)ਵਿੱਚ ਪਹੁੰਚ ਜਾਂਦੀ ਹੈ। ਸਾਖੀ ਇਸ ਤਰ੍ਹਾਂ ਹੈ ਇਕ ਵਾਰ ਇਕ ਪਸੌਰ ਦੇ ਰਹਿਣ ਵਾਲੇ ਇਕ ਸਿੱਖ ਨੇ ਮਧੂਮਖੀ ਦਾ ਸ਼ਹਿਦ ਚੋਅ ਕੇ ਸ਼ਾਫ ਕਰਕੇ ਇਕ ਬਰਤਨ ਵਿੱਚ ਪਾਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਂਟ ਕਰਨ ਤੁਰ ਪਿਆ। ਰਸਤੇ ਵਿੱਚ ਇਕ ਸਿੱਖ ਦੇ ਘਰ ਰੁਕਿਆ। ਉਸ ਨੂੰ ਖੰਘ ਅਤੇ ਜ਼ੁਕਾਮ ਲੱਗਾ ਹੋਇਆ ਸੀ। ਜਦੋਂ ਉਸਨੂੰ ਪਤਾ ਲਗਿਆ ਕਿ ਆਏ ਸਿੱਖ ਕੋਲ ਸ਼ਹਿਦ ਹੈ ਤਾਂ ਉਹ ਬੜਾ ਖੁਸ਼ ਹੋਇਆ। ਉਸਨੇ ਸਿੱਖ ਨੂੰ ਕਿਹਾ ਕਿ ਭਾਈ ਸ਼ਾਹਿਬ ਤੇਰੇ ਕੋਲ ਸ਼ਹਿਦ ਹੈ। ਉਸ ਵਿਚੋਂ ਦੋ ਕੁ ਚਮਚ ਮੈਨੂੰ ਦੇ ਦਿਓ ਤਾਂ ਕਿ ਮੈਂ ਇਸ ਵਿੱਚ ਦਵਾਈ ਮਿਲਾ ਕੇ ਖਾ ਲਵਾਂ ਤੇ ਮੇਰਾ ਖੰਘ ਜ਼ੁਕਾਮ ਠੀਕ ਹੋ ਜਾਵੇਗਾ। ਸਿਖ ਨੇ ਇਨਕਾਰ ਕਰਦਿਆਂ ਕਿਹਾ ਕਿ ਇਹ ਤਾ ਮੈਂ ਗੁਰੂ ਜੀ ਵਾਸਤੇ ਲੈ ਕੇ ਚੱਲਿਆ ਹਾਂ ਇਸ ਲਈ ਤੈਨੂੰ ਨਹੀਂ ਦੇ ਸਕਦਾ। ਉਹ ਵਿਚਾਰਾ ਸਾਰੀ ਰਾਤ ਖੰਘਦਾ ਰਿਹਾ ਤੇ ਜੁਕਾਮ ਨਾਲ ਉਸ ਦਾ ਬੁ ਰਾ ਹਾਲ ਰਿਹਾ। ਸਵੇਰੇ ਉਸ ਸ਼ਹਿਦ ਵਾਲੇ ਸਿੱਖ ਨੇ ਗੁਰੂ ਵਲ ਚਾਲੇ ਪਾ ਦਿੱਤੇ ਅਤੇ ਮੱਥਾ ਟੇਕ ਕੇ ਸ਼ਹਿਦ ਗੁਰੂ ਜੀ ਦੇ ਅਗੇ ਲਿਆ ਰੱਖਿਆ। ਜਾਣੀ ਜਾਣ ਸਤਿਗੁਰੂ ਜੀ ਨੇ ਕਿਹਾ ਕਿ ਇਹ ਕੀ ਹੋ?ਸਿੱਖ ਨੇ ਕਿਹਾ ਕਿ ਜੀ ਸ਼ਹਿਦ ਹੈ। ਗੁਰੂ ਜੀ ਨੇ ਕਿਹਾ ਕਿ ਇਹ ਸ਼ਹਿਦ ਅਸੀ ਸਾਰੀ ਰਾਤ ਮੰਗਦੇ ਰਹੇ,ਸਾਡਾ ਖੰਘ ਅਤੇ ਜ਼ੁਕਾਮ ਨਾਲ ਬੁਰਾ ਹਾਲ ਹੋ ਰਿਹਾ ਸੀ। ਉਦੋਂ ਕਿਓਂ ਨਾ ਦਿਤਾ? ਸਿੱਖ ਨੇ ਕਿਹਾ ਕਿ ਜੀ ਉਹ ਤਾਂ ਮੈਥੋਂ ਇਕ ਵਿਅਕਤੀ ਨੇ ਮੰਗਿਆ ਸੀ,ਪਰ ਮੈ ਕਿਹਾ ਕਿ ਮੈਂ ਤਾਂ ਗੁਰੂ ਜੀ ਵਾਸਤੇ ਲੈ ਕੇ ਚੱਲਿਆ ਹਾਂ। ਗੁਰੂ ਜੀ ਨੇ ਸਮੁੱਚੀ ਸੰਗਤ ਨੂੰ ਆਦੇਸ਼ ਦਿੱਤਾ ਕਿ ਜੇਕਰ ਤੁਹਾਡੇ ਦਰ ਤੇ ਕੋਈ ਲੋੜਵੰਦ ਆ ਕੇ ਪੈਸੇ,ਕਪੜੇ ਜਾਂ ਭੋਜਨ ਦੀ ਮੰਗ ਕਰਦਾ ਹੈ ਤਾਂ ਤੁਸੀਂ ਆਪਣੀ ਸਮਰੱਥਾ ਅਨੁਸਾਰ ਉਸ ਦਰ ਤੇ ਆਏ ਦੀ ਮੱਦਦ ਕਰਿਆ ਕਰੋ,ਤੁਹਾਡੀ ਹਾਜਰੀ ਗੁਰੂ ਘਰ ਵਿੱਚ ਲਗ ਜਾਇਆ ਕਰੇਗੀ। ਤੁਹਾਡਾ ਦਸ਼ਵੰਧ ਗੁਰੂ ਕੀ ਗੋਲਕ ਵਿੱਚ ਗਿਣਿਆ ਜਾਇਆ ਕਰੇਗਾ। ਇਸ ਸ਼ੰਦੇਸ ਨੇ ਦਸ਼ਵੰਧ ਦੀ ਪ੍ਰੀਭਾਸ਼ਾ ਗੋਲਕਾਂ ਤਕ ਹੀ ਸੀਮਤ ਨਾ ਕਰਕੇ ਵਿਆਪਕ ਰੂਪ ਵਿੱਚ ਸਾਡੇ ਸਾਹਮਣੇ ਰੱਖੀ।

error: Content is protected !!