ਇਸ ਵੇਲੇ ਵੱਡੀ ਖਬਰ ਕ੍ਰਿਕੇਟ ਜਗਤ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਖੇਡ ਜਗਤ ਵਿਚ ਸੋਗ ਛਾ ਗਿਆ ਹੈ। ਮਸ਼ਹੂਰ ਸਾਬਕਾ ਕ੍ਰਿਕੇਟ ਖਿਡਾਰੀ ਦੀ ਮੋਬਾਈਲ ਤੇ ਸੈਲਫੀ ਲੈਂਦਿਆਂ ਹੋਇਆਂ ਅਚਾਨਕ ਪੈਰ ਤਿਲਕ ਜਾਣ ਦੇ ਕਾਰਨ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਹੈ ।ਅਚਾਨਕ ਹੋਈ ਇਸ ਹੋਣੀ ਦੇ ਕਾਰਨ ਵੱਡੇ ਵੱਡੇ ਕ੍ਰਿਕਟ ਸਟਾਰ ਅਫ ਸੋਸ ਪ੍ਰਗਟ ਕਰ ਰਹੇ ਹਨ। ਮੁੰਬਈ ਦੇ ਮਸ਼ਹੂਰ ਸਾਬਕਾ ਰਣਜੀ ਕ੍ਰਿਕਟਰ ਦੀ ਮੌਤ ਹੋ ਗਈ ਹੈ। ਮੁੰਬਈ ਦੀ ਟੀਮ ਲਈ ਰਣਜੀ ਟਰਾਫੀ ਖੇਡ ਚੁੱਕੇ ਤੇ ਅੰਡਰ 23 ਟੀਮ ਦੇ ਫਿਟਨੈੱਸ ਟ੍ਰੇਨਰ ਸ਼ੇਖਰ ਗਾਵਲੀ ਦੀ ਮੌ ਤ ਹੋ ਗਈ ਹੈ। ਆਪਣੇ ਦੋਸਤਾਂ ਨਾਲ ਇਗਤਪੁਰੀ ‘ਚ ਉਹ ਸੈਲਫੀ ਲੈ ਰਹੇ ਸੀ। ਉਸੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ ਇਕ ਗਹਿਰੀ ਘਾਟੀ ‘ਚ ਡਿੱਗ ਗਏ ਸੀ। ਇਹ ਖਬਰ ਮੰਗਲਵਾਰ ਨੂੰ ਸਤੰਬਰ ਦੀ ਸ਼ਾਮ ਦੀ ਹੈ। ਸ਼ੇਖਰ ਗਾਵਲੀ ਮਹਾਰਾਸ਼ਟਰ ਕ੍ਰਿਕਟ ਲਈ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਉਨ੍ਹਾਂ ਨੇ ਤਮਾਮ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਸੀ। ਰਿਪੋਰਟਸ ਮੁਤਾਬਕ ਸ਼ੇਖਰ ਗਾਵਲੀ ਇਗਤਪੁਰੀ ‘ਚ ਦੋਸਤਾਂ ਨਾਲ ਟ੍ਰੇਨਿੰਗ ਕਰ ਰਹੇ ਸੀ। ਇਸ ਦੌਰਾਨ ਇਕ ਸੈਲਫੀ ਲੈਂਦੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ 250 ਡੂੰਘੀ ਘਾਟੀ ‘ਚ ਡਿੱ ਗ ਗਏ ਹਨ। ਅੱਜ ਸਵੇਰੇ ਲਗਪਗ 10 ਵਜੇ ਉਨ੍ਹਾਂ ਦੀ ਬਾਡੀ ਮਿਲੀ ਸੀ। 54 ਸਾਲਾਂ ਸ਼ੇਖਰ ਗਾਵਲੀ ਨੇ ਮਹਾਰਾਸ਼ਟਰ ਲਈ ਦੋ ਪਹਿਲੀਆਂ ਸ਼੍ਰੇਣੀਆਂ ਦੇ ਮੈਚ ਖੇਡੇ ਸੀ। ਇਨ੍ਹਾਂ ਦੋ ਮੈਚਾਂ ‘ਚ ਇਹ ਸਿਰਫ਼ ਦੋ ਰਨ ਬਣਾ ਸਕੇ ਸੀ ਤੇ ਬਤੌਰ ਗੇਂਦਬਾਜ਼ ਉਨ੍ਹਾਂ ਨੇ 3 ਵਿਕਟ ਹਾਸਲ ਕੀਤੇ ਸੀ। ਹਾਲਾਂਕਿ ਬਤੌਰ ਟ੍ਰੇਨਰ ਉਨ੍ਹਾਂ ਨੇ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਦਾ ਕਰੀਅਰ ਸੰਭਲਿਆ ਸੀ
ਗਾਵਲੀ ਲੋਕ ਸਪਿੱਨਰ ਸੀ ਪਰ ਚੰਗੇ ਪ੍ਰਦਰਸ਼ਨ ਨਾ ਕਰਨ ਕਰ ਕੇ ਉਨ੍ਹਾਂ ਨੂੰ ਟੀਮ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਮਿਲਿਆ।
