Home / ਦੁਨੀਆ ਭਰ / ਇਸ ਐਪ ਤੇ ਉਂਗਲ ਰੱਖਦੇ ਹੀ ਬੈਂਕ ਹੋ ਰਹੀ ਖਾਲੀ

ਇਸ ਐਪ ਤੇ ਉਂਗਲ ਰੱਖਦੇ ਹੀ ਬੈਂਕ ਹੋ ਰਹੀ ਖਾਲੀ

ਇਕ ਅਜਿਹੀ ਖਬਰ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਰੌਲਾ ਪੈ ਗਿਆ ਹੈ। ਤੁਸੀਂ ਵੀ ਇਸ ਖਬਰ ਨੂੰ ਪੜ੍ਹ ਕੇ ਸਾਵਧਾਨ ਹੋ ਜਾਵੋ ਅਤੇ ਅਗੇ ਹੋਰ ਲੋਕਾਂ ਨੂੰ ਸਾਵਧਾਨ ਕਰੋ ਤਾਂ ਜੋ ਤੁਹਾਡੀ ਮਿਹਨਤ ਦੀ ਕੀਤੀ ਹੋਈ ਕਮਾਈ ਕਿਸੇ ਦੇ ਕੋਲ ਨਾ ਚਲੀ ਜਾਵੇ। ਕਰੋਨਾ ਨਾਲ ਜੂਝ ਰਹੀ ਕੋਲਕਾਤਾ ਪੁਲਿਸ ਲਈ ਹੁਣ ਇਕ ਨਵੀਂ ਔਖ ਖੜ੍ਹੀ ਹੋ ਗਈ ਹੈ। ਅਸਲ ‘ਚ ਸਾਈਬਰ ਬ੍ਰਾਂਚ ‘ਚ ਪਿਛਲੇ ਕੁਝ ਦਿਨਾਂ ‘ਚ ਕਈ ਸ਼ਿ ਕਾ ਰ ਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਆਕਸੀਮੀਟਰ ਐਪ ‘ਤੇ ਉਂਗਲ ਰੱਖਦਿਆਂ ਹੀ ਉਨ੍ਹਾਂ ਦੇ ਬੈਂਕ ਖ਼ਾਤਿਆਂ ਤੋਂ ਪੈਸੇ ਗਾਇਬ ਹੋ ਗਏ ਹਨ। ਐਪ ਜ਼ਰੀਏ ਸ਼ਰੀਰ ‘ਚ ਆਕਸੀਜ਼ਨ ਦਾ ਪੱਧਰ ਮਾਪਣ ਦੀ ਕੋਸ਼ਿਸ਼ ‘ਚ ਕੁਝ ਲੋਕਾਂ ਦੀਆਂ ਨਿੱਜੀ ਤਸਵੀਰਾਂ ਤੇ ਕਿਸੇ ਦੇ ਦਸਤਾਵੇਜ਼ ਚੋਰੀ ਹੋਏ ਹਨ। ਸ਼ਹਿਰ ਦੇ ਅਲੀਪੁਰ ਰੋਡ ਨਿਵਾਸੀ ਦੇਬਾਂਗਸ਼ੂ ਘੋਸ਼ ਨੇ ਦਾਅਵਾ ਕੀਤਾ ਹੈ ਕਿ ਆਕਸੀਮੀਟਰ ਡਿਵਾਈਸ ਦੀ ਖੋਜ ਕਰਦਿਆਂ ਉਨ੍ਹਾਂ ਨੂੰ ਅਜਿਹੇ ਆਕਸੀਮੀਟਰ ਮੋਬਾਈਲ ਐਪ ਬਾਰੇ ਪਤਾ ਲੱਗਿਆ, ਜਿਸ ਨਾਲ ਸ਼ਰੀਰ ‘ਚ ਆਕਸੀਜ਼ਨ ਦੀ ਮਾਤਰਾ ਮਾਪੀ ਜਾ ਸਕਦੀ ਹੈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਐਪ ਡਾਊਨਲੋਡ ਕੀਤਾ ਤੇ ਇਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਕਈ ਚੀਜ਼ਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ। ਉਨ੍ਹਾਂ ਨੂੰ ਇਹ ਹੋਰ ਐਪ ਵਾਂਗ ਹੀ ਆਮ ਗੱਲ ਲੱਗੀ। ਇਸ ਤੋਂ ਬਾਅਦ ਐਪ ਦੇ ਨਿਰਦੇਸ਼ਾਂ ਮੁਤਾਬਕ ਫੋਨ ਦੀ ਸੈਟਿੰਗ ਨੂੰ ਬਦਲ ਕੇ ਕੈਮਰੇ ‘ਤੇ ਉਂਗਲ ਰੱਖਦਿਆਂ ਹੀ ਫੋਨ ਬੰਦ ਹੋ ਗਿਆ। ਸੇਵਾ ਕੇਂਦਰ ‘ਤੇ ਜਾਣ ਤੇ ਫੋਨ ਖੋਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਸੰਦੇਸ਼ ਮਿਲਿਆ ਕਿ ਉਨ੍ਹਾਂ ਦੇ ਬੈਂਕ ਖ਼ਾਤੇ ‘ਚੋਂ 60,000 ਰੁਪਏ ਕੱਢ ਲਏ ਗਏ ਹਨ। ਪੁਲਿਸ ‘ਚ ਦਰਜ ਮੁਤਾਬਕ ਇਕ ਕੁੜੀ ਨੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਐਪ ਦੇ ਇਸਤੇਮਾਲ ਨਾਲ ਉਨ੍ਹਾਂ ਦੀਆਂ ਨਿੱ ਜੀ ਤਸਵੀਰ ਗਾਇਬ ਹੋ ਗਈ ਹੈ। ਉਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਦੀ ਗੱਲ ਬੋਲ ਦਿੱਤੀ ਜਾ ਰਹੀ ਹੈ। ਇਕ ਸਕੂਲੀ ਅਧਿਆਪਕਾ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਪਤੀ ਸਾਲਟਲੇਕ ਦੇ ਸੈਕਟਰ ਪੰਜ ‘ਚ ਇਕ ਨਿੱਜੀ ਕੰਪਨੀ ਦੇ ਮੁਲਾਜ਼ਮ ਹਨ। ਕੰਪਨੀ ਦੇ ਕੁਝ ਅਹਿਮ ਦਸਤਾਵੇਜ਼ ਉਨ੍ਹਾਂ ਦੇ ਮੋਬਾਈਲ ‘ਚ ਸਨ। ਆਕਸੀਮੀਟਰ ਐਪ ਦੀ ਵਰਤੋਂ ਕਰਦਿਆਂ ਸਾਰੀ ਜਾਣਕਾਰੀ ਸ਼ੇਅਰ ਹੋ ਗਈ। ਪੁਲਿਸ ਸੂਤਰਾਂ ਮੁਤਾਬਕ ਇਸ ਤਰ੍ਹਾਂ ਦੇ ਐਪ ਪਿਛਲੇ ਤਿੰਨ ਮਹੀਨਿਆਂ ‘ਚ ਕਰੋਨਾ ਦੇ ਵਧਣ ਨਾਲ ਬਾਜ਼ਾਰ ‘ਚ ਵੱਡੇ ਪੱਧਰ ‘ਤੇ ਆਏ ਹਨ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!