Home / ਸਿੱਖੀ ਖਬਰਾਂ / ਗੁਰੂ ਦੇ ਸਿੱਖ ਦੇ ਸਿੱਖ ਦਾ ਅਸਲ ਕਿਰਦਾਰ

ਗੁਰੂ ਦੇ ਸਿੱਖ ਦੇ ਸਿੱਖ ਦਾ ਅਸਲ ਕਿਰਦਾਰ

ਗੁਰੂ ਦਾ ਦਾ ਸੱਚਾ ਸਿੱਖ ਉਹੀ ਹੈ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦਾ ਹੈ ਜੋ ਆਪਣੀ ਸੱਚੀ ਕਿਰਤ ਕਰਦਾ ਹੈ। ਇਹ ਵੀਡੀਓ ਵੀ ਗੁਰੂ ਦੇ ਸਿੱਖ ਦੇ ਕਿਰਦਾਰ ਬਾਰੇ ਕਿਸ ਤਰ੍ਹਾਂ ਦਾ ਗੁਰੂ ਸਿੱਖ ਹੋਣਾ ਚਾਹੀਦਾ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਜਰੂਰ ਮੰਨਦਾ ਹੋਵੇ। ਈਸ਼ਵਰ ਇਕ ਹੈ। ਇਕ ਹੀ ਈਸ਼ਵਰ ਦੀ ਭਗਤੀ ਕਰਨੀ ਚਾਹੀਦੀ ਹੈ। ਈਸ਼ਵਰ ਹਰ ਜਗ੍ਹਾ ਅਤੇ ਹਰ ਪ੍ਰਾਣੀ ‘ਚ ਮੌਜੂਦ ਹੈ। ਈਮਾਨਦਾਰੀ ਦੀ ਕਮਾਈ ਕਰਕੇ ਆਦਮਨ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਾਨ ਕਰਨਾ ਚਾਹੀਦਾ ਹੈ। ਸਾਰੇ ਮਨੁੱਖ ਬਰਾਬਰ ਹੈ, ਭਾਵੇਂ ਉਹ ਔਰਤ ਹੋਵੇ ਜਾਂ ਪੁਰਸ਼। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਵੰਡ ਛਕਣ ਦੀ ਵੀ ਗੱਲ ਕਰਦੇ ਹਨ। ਜੋ ਮਨੁੱਖ ਆਪਣੀ ਕਿਰਤ ਕਮਾਈ ‘ਚੋਂ ਵੰਡ ਛਕਣ ਦੇ ਸਿਧਾਂਤ ਨੂੰ ਅਪਣਾ ਕੇ ਲੋੜਵੰਦਾਂ ਦੀ ਵੀ ਸਹਾਇਤਾ ਕਰਦਾ ਹੈ, ਉਹੀ ਮਨੁੱਖ ਕਰਮਸ਼ੀਲ ਹੋ ਸਕਦਾ ਹੈ। ਵੰਡ ਛਕਣ ਦਾ ਸਿਧਾਂਤ ਸਾਂਝੀਵਾਲਤਾ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ ਅਤੇ ਮਨੁੱਖ ਦੇ ਅੰਦਰੋਂ ਹਉਮੈ ਨੂੰ ਵੀ ਸਦੀਵੀਂ ਤੌਰ ‘ਤੇ ਨ ਸ਼ ਟ ਕਰਦਾ ਹੈ। ਸਿੱਖ ਧਰਮ ਦੇ ਬਾਨੀ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰੋ-ਨਾਮ ਜਪੋ-ਵੰਡ ਛੱਕੋ’ ਦੇ ਬੁਨਿਆਦੀ ਸਿਧਾਂਤਾਂ ਨਾਲ ਸਿੱਖ ਧਰਮ ਦੀ ਨੀਂਹ ਰੱਖੀ ਸੀ। ਇਨ੍ਹਾਂ ਸਿਧਾਂਤਾਂ ਦੀ ਰੌਸ਼ਨੀ ‘ਚ ਆਪ ਜੀ ਨੇ ਲੁਕਾਈ ਨੂੰ ਅਜਿਹੀ ਇਨਕਲਾਬੀ ਜੀਵਨ ਜਾਂਚ ਦੱਸੀ, ਜੋ ਕਿ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਦਾ ਮਾਰਗ ਹੈ। ਗੁਰੂ ਸਾਹਿਬ ਦੀ ਸਿਧਾਂਤਾਂ ਦੇ ਇਹ ਤਿੰਨ ਧੁਰੇ ਹਨ, ਜਿਨ੍ਹਾਂ ਉੱਤੇ ਸਾਰੀ ਸਿੱਖ ਫਲਾਸਫੀ ਖੜ੍ਹੀ ਹੈ। ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਕੋਈ 3 ਵੱਖ-ਵੱਖ ਚੀਜ਼ਾਂ ਨਹੀਂ ਹਨ ਸਗੋਂ ਤਿੰਨੋਂ ਇਕਠੀਆਂ ਹੀ ਹਨ ਅਤੇ ਨਾਮ ਜਪਣ ਦੀ ਅਵਸਥਾ ‘ਚ ਹੀ ਆਉਂਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਮਨੁੱਖ ਅਤੇ ਸਮਾਜ ਦੀ ਸਥਾਪਨਾ ਲਈ ‘ਕਿਰਤ ਕਰੋ’, ‘ਵੰਡ ਛਕੋ’ ਅਤੇ ‘ਨਾਮ ਜਪੋ’ ਦੇ ਤਿੰੰਨ ਮੁੱਖ ਉਪਦੇਸ਼ ਦਿੱਤੇ, ਜੋ ਸਾਮਜ ਦੇ ਅਰਥਚਾਰੇ ਮਨੁੱਖ ਦੀ ਰੂਹਾਨੀ ਖੁਸ਼ੀ ਅਤੇ ਸਮਾਜਿਕ ਸਾਂਝੀਵਾਲਤਾ ਦੇ ਅਹਿਮ ਸੰਕਲਪ ਹਨ।

error: Content is protected !!