Home / ਦੁਨੀਆ ਭਰ / ਬਲਜੀਤ ਸਿੰਘ ਦਾਦੂਵਾਲ ਬਾਰੇ ਆਈ ਤਾਜਾ ਵੱਡੀ ਖਬਰ

ਬਲਜੀਤ ਸਿੰਘ ਦਾਦੂਵਾਲ ਬਾਰੇ ਆਈ ਤਾਜਾ ਵੱਡੀ ਖਬਰ

ਜਾਣਕਾਰੀ ਅਨੁਸਾਰ ਇਸ ਵੇਲੇ ਦੀ ਵੱਡੀ ਖਬਰ ਸਿੱਖ ਭਾਈਚਾਰੇ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਦੇ ਸਮਰਥਨ ਨਾਲ ਬਲਜੀਤ ਸਿੰਘ ਦਾਦੂਵਾਲ ਨੂੰ ਵੀਰਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦਾ ਪ੍ਰਧਾਨ ਚੁਣਿਆ ਗਿਆ। ਚੋਣ ਵੀਰਵਾਰ ਨੂੰ ਇਤਿਹਾਸਕ ਛੇਵੀਂ-ਨੌਵੀਂ ਪਾਤਸ਼ਾਹੀ ਗੁਰਦੁਆਰਾ ਚੀਕਾ ਵਿਖੇ ਸ਼ਾਂਤਮਈ ਢੰਗ ਨਾਲ ਹੋਈ। ਦੱਸ ਦਈਏ ਕਿ ਉਨ੍ਹਾਂ ਨੇ ਤਕੜੀ ਟੱਕਰ ਵਿੱਚ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੇ ਸਮਰਥਕ ਜਗਬੀਰ ਸਿੰਘ ਖਾਲਸਾ ਨੂੰ ਸਿਰਫ ਦੋ ਵੋਟਾਂ ਨਾਲ ਹਰਾਇਆ। ਚੋਣ ਅਧਿਕਾਰੀ ਦਰਸ਼ਨ ਸਿੰਘ ਬਰਾਰੀ ਨੇ ਨਤੀਜੇ ਦੀ ਪੁਸ਼ਟੀ ਕਰਦਿਆਂ ਦਾਦੂਵਾਲ ਜੇਤੂ ਐਲਾਨਿਆ। ਚੋਣ ਅਧਿਕਾਰੀ ਨੇ ਅੱਗੇ ਕਿਹਾ ਕਿ 36 ਮੈਂਬਰ ਵੋਟ ਪਾਉਣ ਦੇ ਯੋਗ ਸਨ। ਸੰਤ ਦਾਦੂਵਾਲ ਨੂੰ 19 ਤੇ ਖਾਲਸਾ ਨੂੰ 17 ਵੋਟਾਂ ਮਿਲੀਆਂ।ਬੀਤੇ ਦਿਨੀਂ ਦੋਵਾਂ ਪਾਸਿਆਂ ਦੇ ਸਿੱਖ ਮੈਂਬਰਾਂ ਵਿੱਚ ਹੋਈ ਬਿਆਨਬਾਜ਼ੀ ਦੇ ਮੱਦੇਨਜ਼ਰ ਐੱਸਪੀ ਸ਼ਸ਼ਾਂਕ ਕੁਮਾਰ ਸਾਵਣ ਖੁਦ ਮੌਕੇ ‘ਤੇ ਪਹੁੰਚੇ ਸਨ। ਸ ਖ ਤ ਸੁਰੱਖਿਆ ਪ੍ਰਬੰਧਾਂ ਦੌਰਾਨ ਕਮੇਟੀ ਦੀ ਚੋਣ ਕੀਤੀ ਗਈ। ਐੱਚਐੱਸਜੀਪੀਸੀ ਦੀ ਬਾਕੀ ਕਾਰਜਕਾਰੀ ਕਮੇਟੀ ਦਾ ਗਠਨ ਹੁਣ ਨਵੇਂ ਨਿਯੁਕਤ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਕਰਨਗੇ। ਵੋਟਿੰਗ ਪ੍ਰੀਕਿਰਿਆ ਚੀਕਾ ਦੇ ਛੇਵੀਂ ਤੇ ਨੌਵੀਂ ਪਾਤਸ਼ਾਹੀ ਦੇ ਗੁਰਦੁਆਰਾ ਕੰਪਲੈਕਸ ਵਿੱਚ ਨਪੇਰੇ ਚੜ੍ਹੀ। ਦੱਸ ਦੇਈਏ ਕਿ ਇਸ ਕੈਂਪਸ ਵਿੱਚ ਐੱਚਐੱਸਜੀਪੀਸੀ ਦਾ ਸੂਬਾ ਪੱਧਰੀ ਦਫ਼ਤਰ ਸਥਾਪਤ ਕੀਤਾ ਗਿਆ ਹੈ। ਵੀਰਵਾਰ ਨੂੰ ਪ੍ਰਧਾਨ ਦੇ ਅਹੁਦੇ ਲਈ ਵੋਟਾਂ ਪਈਆਂ। ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਗਰੁੱਪ ਵਲੋਂ ਜਸਵੀਰ ਸਿੰਘ ਖਾਲਸਾ ਅਤੇ ਕਾਰਜਕਾਰੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵਲੋਂ ਖੁਦ ਬਲਜੀਤ ਸਿੰਘ ਦਾਦੂਵਾਲ ਚੋਣ ਮੈਦਾਨ ਵਿੱਚ ਸਨ। ਤਹਿਸੀਲਦਾਰ ਗੁਹਲਾ ਨੂੰ ਡਿਊਟੀ ਮਜਿਸਟ੍ਰੇਟ ਨਿਯੁਕਤ ਕੀਤਾ ਗਿਆ ਸੀ। ਚੋਣ ਲਈ ਕੁੱਲ ਪੰਜ ਉਮੀਦਵਾਰਾਂ ਨੇ ਨਾਮਜ਼ਦਗੀ ਦਰਜ਼ ਕਰਵਾਈ ਸੀ ਪਰ ਦੋ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ। ਉਨ੍ਹਾਂ ਵਿਚੋਂ ਇਕ ਨੇ ਦਾਦੂਵਾਲ ਦਾ ਸਮਰਥਨ ਕੀਤਾ।

error: Content is protected !!