Home / ਦੁਨੀਆ ਭਰ / ‘ਸੈਫ ਅਲੀ ਖਾਨ’ ਤੇ ‘ਕਰੀਨਾ ਕਪੂਰ’ ਦੇ ਮਹਿਲਾਂ ਚੋਂ ਆਈ ਖੁਸ਼ਖਬਰੀ

‘ਸੈਫ ਅਲੀ ਖਾਨ’ ਤੇ ‘ਕਰੀਨਾ ਕਪੂਰ’ ਦੇ ਮਹਿਲਾਂ ਚੋਂ ਆਈ ਖੁਸ਼ਖਬਰੀ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਬਾਲੀਵੁੱਡ ਦੇ ਸ਼ਾਹੀ ਪਰਿਵਾਰ ਸੈਫ਼ ਅਲੀ ਖਾਨ ਦੀ ਮਹਿਲਾਂ ਵਿੱਚੋਂ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਬੁੱਧਵਾਰ ਨੂੰ ਦੱਸਿਆ ਕਿ ਉਹ ਦੂਸਰੇ ਜੁਵਾਕ ਦੇ ਮਾਤਾ-ਪਿਤਾ ਬਣਨ ਜਾ ਰਹੇ ਹਨ | ਅਧਿਕਾਰਕ ਬਿਆਨ ਰਾਹੀਂ ਕਰੀਨਾ ਦੇ ਗਰਭ ਵਤੀ ਹੋਣ ਦਾ ਐਲਾਨ ਕਰਦਿਆਂ ਦੋਵਾਂ ਨੇ ਆਪਣੇ ਚਾਹੁੰਣ ਵਾਲਿਆਂ ਦੀਆਂ ਸ਼ੁੱਭ -ਇੱਛਾਵਾਂ ਲਈ ਧੰਨਵਾਦ ਕੀਤਾ ਹੈ | ਦੋਵਾਂ ਨੇ ਸਾਂਝੇ ਬਿਆਨ ‘ਚ ਕਿਹਾ ਕਿ ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪਰਿਵਾਰ ‘ਚ ਵਾਧਾ ਕਰਨ ਜਾ ਰਹੇ ਹਾਂ | ਅਸੀਂ ਆਪਣੇ ਚਾਹੁੰਣ ਵਾਲਿਆਂ ਦੇ ਪਿਆਰ ਤੇ ਸਮਰਥਨ ਦਾ ਧੰਨਵਾਦ ਕਰਦੇ ਹਾਂ | ਇਸ ਤੋਂ ਪਹਿਲਾਂ ਕਰੀਨਾ ਕਪੂਰ ਖਾਨ ਨੇ 20 ਦਸੰਬਰ 2016 ਨੂੰ ਆਪਣੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ ਸੀ, ਜਿਸ ਦਾ ਨਾਂਅ ਤੈਮੂਰ ਅਲੀ ਖਾਨ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਸੈਫ ਅਲੀ ਖਾਨ 3 ਬੱਚਿਆਂ ਦੇ ਪਿਤਾ ਹਨ। ਉਨ੍ਹਾਂ ਦੀ ਪਹਿਲੀ ਪਤਨੀ ਅਮਿ੍ਤਾ ਸਿੰਘ ਸੀ, ਜਿਸ ਤੋਂ ਉਨ੍ਹਾਂ ਦੇ ਇਕ ਬੇਟਾ ਇਬਰਾਹਿਮ ਤੇ ਬੇਟੀ ਸਾਰਾ ਅਲੀ ਖਾਨ ਹੈ। ਦੱਸ ਦਈਏ ਕਿ ਸੈਫ ਅਲੀ ਖਾਨ ਬਹੁਤ ਵੱਡੇ ਅਮੀਰ ਖਾਨਦਾਨ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਦੀ ਕਮਾਈ ਫਿਲਮਾਂ ਤੋਂ ਬਿਨਾਂ ਹੀ ਅਰਬਾਂ ਦੀ ਜਾਇਦਾਦ ਹੈ।ਸੈਫ਼ ਅਲੀ ਖ਼ਾਨ (ਜਨਮ ਵਕਤ ਸਾਜਿਦ ਅਲੀ ਖ਼ਾਨ, 16 ਅਗਸਤ 1970) ਇੱਕ ਭਾਰਤੀ ਫ਼ਿਲਮੀ ਅਦਾਕਾਰ ਅਤੇ ਨਿਰਮਾਤਾ ਹੈ। ਹਿੰਦੀ ਫ਼ਿਲਮੀ ਦੁਨੀਆਂ (ਬਾਲੀਵੁੱਡ) ਵਿੱਚ ਆਪਣੇ ਸਫਲ ਕੈਰੀਅਰ ਦੌਰਾਨ, ਖ਼ਾਨ ਨੇ ਭਾਰਤੀ ਸਿਨੇਮਾ ਵਿੱਚ ਆਪਣੇ ਆਪ ਨੂੰ ਪ੍ਰਸਿੱਧ ਅਦਾਕਾਰ ਵਜੋਂ ਸਥਾਪਤ ਕੀਤਾ ਹੈ। ਉਸ ਨੂੰ ਕਈ ਅਵਾਰਡ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ ਨੈਸ਼ਨਲ ਫ਼ਿਲਮ ਪੁਰਸਕਾਰ ਅਤੇ ਛੇ ਫਿਲਮਫੇਅਰ ਪੁਰਸਕਾਰ ਵੀ ਸ਼ਾਮਲ ਹਨ। ਉਸਨੂੰ ਭਾਰਤ ਸਰਕਾਰ ਵਲੋਂ 2010 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

error: Content is protected !!