Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਵੱਡੀ ਖਬਰ – ਪੰਜਾਬ ਵਿੱਚ ਮੀਂਹ ਦੀ ਆਈ ਅਪਡੇਟ

ਵੱਡੀ ਖਬਰ – ਪੰਜਾਬ ਵਿੱਚ ਮੀਂਹ ਦੀ ਆਈ ਅਪਡੇਟ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਮੀਹ ਦੀ ਅਪਡੇਟ ਜਾਰੀ ਪਿਛਲੇ ਦਿਨੀਂ ਮੁੱਖ ਤੌਰ ਤੇ ਪੂਰਬੀ ਜਿਲਿਆਂ ਤੱਕ ਸੀਮਤ ਰਹੀਆਂ ਚੰਗੀਆਂ ਬਰਸਾਤਾਂ, ਆਗਾਮੀ 24 ਤੋਂ 48 ਘੰਟਿਆਂ ਚ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ ਸਹਿਤ ਪੱਛਮੀ ਜਿਲਿਆਂ ਤੇ ਨਾਲ ਲਗਦੇ ਰਾਜਸਥਾਨ ਤੇ ਹਰਿਆਣਾ ਦੇ ਹਿੱਸਿਆਂ ਚ ਵੀ ਸਰਗਰਮ ਰਹਿਣਗੀਆਂ।ਦੱਸ ਦਈਏ ਕਿ ਮੌੜ ਮੰਡੀ ਬਠਿੰਡਾ, ਪਟਿਆਲਾ, ਖੰਨਾ, ਸਮਾਣਾ ਮੁਕਤਸਰ ਸਾਹਿਬ ਮਾਨਸਾ ਦੇ ਕਈ ਇਲਾਕਿਆਂ ਚ ਮੀਹ ਸ਼ੁਰੂ ਹੋ ਗਿਆ ਹੈ। ਹਾਲਾਂਕਿ ਕਾਰਵਾਈਆਂ ਹਰ ਵਾਰ ਦੀ ਤਰ੍ਹਾਂ ਪੂਰਬੀ ਜਿਲਿਆਂ ਨਾਲੋਂ ਘੱਟ, ਘੱਟ ਸਮਾਂਵਰਤੀ ਤੇ ਘੱਟ ਖੇਤਰੀ ਹੀ ਰਹਿਣਗੀਆਂ। ਸੂਬੇ ਚ ਘੱਟ ਖੇਤਰੀ ਭਾਰੀ ਤੋਂ ਬਹੁਤ ਭਾਰੀ ਮੀਂਹ ਤੋਂ ਇਨਕਾਰ ਨਹੀਂ। 17-18 ਅਗਸਤ ਤੋਂ ਵੈਸਟਰਨ ਡਿਸਟਰਬੇਂਸ ਦੇ ਆਗਮਨ ਨਾਲ ਸੂਬੇ ਚ ਚੰਗੀ ਵਰਖਾ-ਵੰਡ ਨਾਲ ਮਾਨਸੂਨੀ ਬਰਸਾਤਾਂ ਦੇ ਅੰਕੜਿਆਂ ਚ ਹੋਰ ਸੁਧਾਰ ਹੋਵੇਗਾ। ਦੱਸ ਦਈਏ ਕਿ ਮਾਨਸੂਨੀ ਧੁਰੀ ਦਾ ਪੱਛਮੀ ਸਿਰਾ ਆਮ ਨਾਲੋਂ ਉੱਤਰ ਵੱਲ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਪੂਰਬੀ, ਪਟਿਆਲਾ ਚੋਂ ਗੁਜਰ ਰਿਹਾ ਹੈ, ਜਿਸਦੇ ਆਸਪਾਸ ਬੱਦਲਾਂ ਦਾ ਬਣਨਾ ਬਾਕੀ ਸੂਬੇ ਨਾਲੋਂ ਜਿਆਦਾ ਰਹੇਗਾ। ਘੱਟ ਦਬਾਅ ਦਾ ਕਮਜ਼ੋਰ ਸਿਸਟਮ ਪੱਛਮੀ ਯੂ.ਪੀ. ਤੇ ਦਿੱਲੀ ਦੇ ਕਰੀਬ ਮੌਜੂਦ ਹੈ, ਜੋਕਿ ਪੰਜਾਬ ਦੇ ਪੂਰਬੀ ਜਿਲਿਆਂ ਪਟਿਆਲਾ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਸੰਗਰੂਰ, ਲੁਧਿਆਣਾ ਪੂਰਬੀ ਦੇ ਇਲਾਕਿਆਂ ਚ ਬੱਦਲਵਾਈ ਤੇ ਹੋਰ ਬਰਸਾਤਾਂ ਨੂੰ ਸੱਦਾ ਦੇਵੇਗਾ। ਜਿਕਰਯੋਗ ਹੈ ਕਿ ਸੂਬੇ ਚ ਜਾਰੀ ਐਕਟਿਵ ਮਾਨਸੂਨ ਦੇ ਇਸ ਦੌਰ ਚ ਹੁਣ ਤੱਕ ਪੱਛਮੀ ਜਿਲਿਆਂ ਚ ਨਮੀ ਨਾਲ ਭਰਪੂਰ ਹਵਾਵਾਂ ਬਰਸਾਤ ਲਈ ਨਾਕਾਫ਼ੀ ਸਾਬਿਤ ਹੋਈਆਂ ਤੇ ਮੋਗਾ, ਫਿਰੋਜ਼ਪੁਰ, ਤਰਨਤਾਰਨ, ਮਾਨਸਾ ਚ ਸਿਰਫ ਹੁੰਮਸ ਦੇ ਕੇ ਗਈਆਂ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਫੇਸਬੁੱਕ ਤੇ ਆਪਣੇ ਪੇਜ਼ ਪੰਜਾਬ ਦਾ ਮੌਸਮ ਤੇ ਖੇਤੀਬਾੜੀ ਜਰੂਰ ਲਾਇਕ ਕਰੋ ਜੀ ।ਧੰਨਵਾਦ

error: Content is protected !!