Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਭਾਰਤ ਤੋਂ ਕੈਨੇਡਾ ਜਾ ਰਹੀ ਬੇਬੇ ਦੀ ਹਵਾਈ ਜਹਾਜ਼ ਚ ਹੋਈ

ਭਾਰਤ ਤੋਂ ਕੈਨੇਡਾ ਜਾ ਰਹੀ ਬੇਬੇ ਦੀ ਹਵਾਈ ਜਹਾਜ਼ ਚ ਹੋਈ

ਪ੍ਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਸਮਝ ਸਕਦਾ ਕਦੋਂ ਕਿਸੇ ਨੂੰ ਖੁਸ਼ੀ ਦੇ ਦੇਵੇ ਕਦੋਂ ਕਿਸੇ ਤੋਂ ਖੁਸ਼ੀ ਖੋਹ ਲਵੇ। ਅਜਿਹਾ ਹੀ ਕੁਝ ਹੋਇਆ ਹੈ ਪੰਜਾਬੀ ਪਰਿਵਾਰ ਨਾਲ ਜਿਨ੍ਹਾਂ ਰੱਬ ਦੇ ਇਸ ਭਾਣੇ ਨੂੰ ਮਿੱਠਾ ਸਮਝ ਕੇ ਮੰਨਣਾ ਪੈਣਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਵੈਨਕੂਵਰ ਜਾ ਰਹੀ ਏਅਰ ਇੰਡੀਆ ਏਅਰਲਾਈਨਜ਼ ਦੀ ਵਿਸ਼ੇਸ਼ ਉਡਾਣ ਵਿਚ ਸਵਾਰ 63 ਸਾਲਾ ਪੰਜਾਬਣ ਬੇਬੇ ਗੁਰਮੀਤ ਕੌਰ ਸਿੱਧੂ ਜਹਾਜ਼ ‘ਚ ਹੀ ਰੱਬ ਨੂੰ ਪਿਆਰੀ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਕੌਰ ਦੇ ਨਜ਼ਦੀਕੀ ਰਿਸ਼ਤੇਦਾਰ ਕੁਲਵੰਤ ਸਿੰਘ ਬਾਪਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ 8 ਮਹੀਨੇ ਪਹਿਲਾਂ ਕੈਨੇਡਾ ਤੋਂ ਪੰਜਾਬ ਗਏ ਸਨ ਅਤੇ ਉਨ੍ਹਾਂ ਮਾਰਚ ਵਿਚ ਵਾਪਸ ਪਰਤਣਾ ਸੀ ਪਰ ਕਰੋਨਾ ਕਾਰਨ ਉੱਥੇ ਹੀ ਰੁਕੇ ਗਏ, ਹੁਣ ਉਹ ਜਦੋਂ ਵਾਪਸ ਕੈਨੇਡਾ ਆ ਰਹੇ ਸਨ ਤਾਂ ਵੈਨਕੂਵਰ ਦੇ ਹਵਾਈ ਅੱਡੇ ‘ਤੇ ਉਤਰਨ ਵਿਚ 2 ਘੰਟੇ ਰਹਿੰਦੇ ਸਨ ਕਿ ਗੁਰਮੀਤ ਕੌਰ ਨੇ ਜਹਾਜ਼ ਦੀ ਸੀਟ ਉੱਪਰ ਹੀ ਆਪਣੇ ਸਵਾਸ ਤਿਆਗ ਦਿੱਤੇ | ਤੁਹਾਨੂੰ ਦੱਸ ਦੇਈਏ ਕਿ ਗੁਰਮੀਤ ਕੌਰ ਜ਼ਿਲ੍ਹਾ ਬਰਨਾਲਾ ਦੇ ਮਹਿਲ ਕਲਾਂ ਨੇੜਲੇ ਪਿੰਡ ਮੂੰਮ ਦੇ ਸੁਖਦੇਵ ਸਿੰਘ ਸਿੱਧੂ ਦੀ ਪਤਨੀ ਸਨ | ਦੱਸ ਦੇਈਏ ਕਿ ਇਸ ਖਬਰ ਤੋਂ ਬਾਅਦ ਇਲਾਕੇ ਚ ਸੋਗ ਛਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ।ਸਤਿਕਾਰਯੋਗ ਪਾਠਕ ਵੀਰੋ ਅਸੀਂ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਇੰਟਰਨੈਟ, ਯੂਟਿਊਬ, ਫੇਸਬੁੱਕ, ਅਖ਼ਬਾਰਾਂ, ਚੈਨਲਾਂ ਅਤੇ ਸਰੋਤਾਂ ਤੋਂ ਲੈ ਕੇ ਆਉਂਦੇ ਹਾਂ। ਜਿਸ ਵਿੱਚ ਤਾਜ਼ੀਆਂ ਖ਼ਬਰਾਂ, ਖੇਤੀਬਾੜੀ ਤੇ ਮੌਸਮ ਨਾਲ ਜੁੜੀਆਂ ਖ਼ਬਰਾਂ, ਦੁਨੀਆਂ ਤੇ ਪੰਜਾਬ ਦੀਆਂ ਖ਼ਬਰਾਂ, ਸਿਹਤ ਤੇ ਖੇਡਾਂ ਦੀਆਂ ਖ਼ਬਰਾਂ, ਮੁੱਦਿਆਂ ਨਾਲ ਭਰਪੂਰ ਜਾਣਕਾਰੀ ਤੇ ਖ਼ਬਰਾਂ ਅਤੇ ਹੋਰ ਜਾਣਕਾਰੀ ਲੈ ਕੇ ਆਉਂਦੇ ਹਾਂ। ਅਸੀਂ ਉਹਨਾਂ ਸਾਰੇ ਦੋਸਤਾਂ ਦਾ ਅਤਿ ਧੰਨਵਾਦੀ ਹਾਂ ਜੋ ਸਾਡੇ ਨਾਲ ਜੁੜੇ ਹਨ

error: Content is protected !!