Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਨਿਊਜ਼ੀਲੈਂਡ ਤੋਂ ਆਈ ਦੁਨੀਆਂ ਲਈ ਵੱਡੀ ਖਬਰ

ਨਿਊਜ਼ੀਲੈਂਡ ਤੋਂ ਆਈ ਦੁਨੀਆਂ ਲਈ ਵੱਡੀ ਖਬਰ

ਅੱਜਕੱਲ੍ਹ ਪੂਰੀ ਦੁਨੀਆ ਕਰੋਨਾ ਔਖ ਨਾਲ ਜੂਝ ਰਹੀ ਹੈ। ਅਜਿਹੀ ਸਥਿਤੀ ਵਿੱਚ ਨਿਊਜ਼ੀਲੈਂਡ ਨੇ ਦੁਨੀਆ ਸਾਹਮਣੇ ਮਿਸਾਲ ਕਾਇਮ ਕੀਤੀ। ਨਿਊਜ਼ੀਲੈਂਡ ਸਰਕਾਰ ਨੇ ਮਾਰਚ ਦੇ ਅਖੀਰ ਵਿੱਚ ਸ ਖ਼ ਤੀ ਨਾਲ ਲੌਕਡਾਊਨ ਲਾਗੂ ਕਰਕੇ ਲਾਗ ਨੂੰ ਪੂਰੀ ਤਰ੍ਹਾਂ ਕੰਟ੍ਰੋਲ ਕੀਤਾ ਸੀ। ਉਸ ਸਮੇਂ ਇੱਥੇ ਸਿਰਫ 100 ਲੋਕਾਂ ਨੂੰ ਵਾਇ ਰਸ ਹੋਇਆ ਸੀ। ਐਤਵਾਰ ਨੂੰ ਹੀ ਘਰੇਲੂ ਪੱਧਰ ‘ਤੇ ਕਰੋਨਾ ਦਾ ਇੱਕ ਵੀ ਕੇਸ ਨਾ ਹੋਣ ਦੇ 100 ਦਿਨ ਪੂਰੇ ਹੋ ਗਏ ਸੀ। 100 ਤੋਂ ਜ਼ਿਆਦਾ ਦਿਨ ਕਰੋਨਾ ਤੋਂ ਦੂਰ ਰਹਿਣ ਮਗਰੋਂ ਇੱਕ ਵਾਰ ਫੇਰ ਦੇਸ਼ ‘ਚ ਪਹਿਲਾ ਕਰੋਨਾ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕਰੋਨਾ ਪਾਇਆ ਗਿਆ ਹੈ। ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਪੂਰੇ ਦੇਸ਼ ਵਿੱਚ ਸ ਖ਼ਤ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਸਾਰੇ ਲੋਕ ਜੋ ਇਸ ਪਰਿਵਾਰ ਦੇ ਸੰਪਰਕ ਵਿੱਚ ਆਏ ਉਨ੍ਹਾਂ ਨੂੰ ਵੱਖ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸਿਰਫ ਕੁਝ ਲੋਕਾਂ ਨੂੰ ਨਿਊਜ਼ੀਲੈਂਡ ਵਿੱਚ ਸੰਕਰਮਿਤ ਪਾਇਆ ਗਿਆ। ਉਨ੍ਹਾਂ ‘ਚ ਉਹ ਲੋਕ ਵੀ ਹਨ ਜੋ ਵਿਦੇਸ਼ ਤੋਂ ਵਾਪਸ ਆਏ। ਉਨ੍ਹਾਂ ਨੂੰ ਸਰਹੱਦ ‘ਤੇ ਹੀ ਆਈਸੋਲੇਟ ਕੀਤਾ ਗਿਆ। ਇਹ ਚੰਗੇ ਵਿਗਿਆਨ ਤੇ ਮਹਾਨ ਰਾਜਨੀਤਿਕ ਲੀਡਰਸ਼ਿਪ ਦਾ ਕਮਾਲ ਹੈ। ਜੇ ਤੁਸੀਂ ਦੁਨੀਆ ਦੇ ਦੁਆਲੇ ਵੇਖੋ, ਤਾਂ ਜਿਨ੍ਹਾਂ ਦੇਸ਼ਾਂ ਨੇ ਸੰਕਰਮਣ ‘ਤੇ ਕਾਬੂ ਕੀਤਾ ਉੱਥੇ ਆਮ ਤੌਰ ‘ਤੇ ਇਨ੍ਹਾਂ ਦੋ ਚੀਜ਼ਾਂ ਦਾ ਸੰਗਮ ਹੈ-ਪ੍ਰੋਫੈਸਰ ਮਾਈਕਲ ਬੇਕਰ, ਮਹਾਮਾਰੀ ਵਿਗਿਆਨੀ, ਓਟਗੋ ਯੂਨੀਵਰਸਿਟੀ| ਕਰੋਨਾ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦੀ ਅਗਵਾਈ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਲੌਕਡਾਊਨ ਦੀ ਸਥਿਤੀ ਬਾਰੇ ਰੋਜ਼ਾਨਾ ਜਾਣਕਾਰੀ ਦਿੱਤੀ ਤੇ ਲੌਕਡਾਊਨ ਦੀ ਸਖ਼ਤੀ ਨਾਲ ਪਾਲਣ ਕਰਦਿਆਂ ਸੰਕਰਮਣ ਨਾਲ ਨਜਿੱਠਣ ਦਾ ਭਰੋਸਾ ਦਿੱਤਾ। ਨਿਊੜੀਲੈਂਡ ਵਿੱਚ ਹੁਣ ਤੱਕ ਸੰਕਰਮਣ ਦੇ ਤਕਰੀਬਨ 1,500 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 22 ਲੋਕਾਂ ਦੀ ਜਿੰਦਗੀ ਜਾ ਚੁੱਕੀ ਹੈ ।

error: Content is protected !!