Home / ਦੁਨੀਆ ਭਰ / ਸ਼ਰਧਾ ਨਾਲ ਇਹ ਸ਼ਬਦ ਜਰੂਰ ਸੁਣੋ ਜੀ

ਸ਼ਰਧਾ ਨਾਲ ਇਹ ਸ਼ਬਦ ਜਰੂਰ ਸੁਣੋ ਜੀ

ਹੇ ਪ੍ਰਭੂ (ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹਨਾਂ ਜੀਵਾਂ ਦੇ) ਕ੍ਰੋੜਾਂ ਹੱਥ ਤੇਰੀ ਟਹਲ ਕਰ ਰਹੇ ਹਨ, (ਉਹਨਾਂ ਜੀਵਾਂ ਦੇ ਕ੍ਰੋੜਾਂ) ਪੈਰ ਤੇਰੇ ਰਸਤੇ ਉਤੇ ਤੁਰ ਰਹੇ ਹਨ। ਹੇ ਭਾਈ! ਸੰਸਾਰ-ਸਮੁੰਦਰ (ਤੋਂ ਪਾਰ ਲੰਘਣ ਲਈ) ਪਰਮਾਤਮਾ ਦੀ ਭਗਤੀ (ਜੀਵਾਂ ਵਾਸਤੇ) ਬੇੜੀ ਹੈ, ਜਿਹੜਾ ਜੀਵ (ਇਸ ਬੇੜੀ ਵਿਚ) ਸਵਾਰ ਹੁੰਦਾ ਹੈ, ਉਸ ਨੂੰ (ਪ੍ਰਭੂ) ਪਾਰ ਲੰਘਾ ਦੇਂਦਾ ਹੈ। ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ, ਉਸ ਦੀਆਂ ਸਾਰੀਆਂ ਮੁਰਾਦਾਂ ਪ੍ਰਭੂ ਪੂਰੀਆਂ ਕਰ ਦੇਂਦਾ ਹੈ। (ਉਸ ਦੇ ਅੰਦਰੋਂ) ਵੱਡੇ ਵੱਡੇ ਵਿਕਾਰ ਦੂਰ ਹੋ ਜਾਂਦੇ ਹਨ (ਉਸ ਦੇ ਅੰਦਰ ਸੁਖ ਪੈਦਾ ਹੋ ਜਾਂਦੇ ਹਨ (ਮਾਨੋ) ਇਕ-ਰਸ ਵਾਜੇ ਵੱਜ ਪੈਂਦੇ ਹਨ। (ਉਸ ਮਨੁੱਖ ਨੇ) ਸਾਰੀਆਂ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲਈਆਂ। (ਹੇ ਪ੍ਰਭੂ!) ਤੇਰੀ ਇਸ ਕੁਦਰਤ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
ਹੇ ਨਾਨਕ! ਆਖ-ਹੇ ਪ੍ਰਭੂ! ਮੇਰੇ ਉਤੇ ਭੀ) ਮਿਹਰ ਕਰ, (ਮੇਰਾ) ਮਨ ਸਦਾ ਤੇਰੇ ਰਸਤੇ ਉੱਤੇ ਤੁਰਦਾ ਰਹੇ।੩।
ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥ ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥ ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਣ ਗੋਪਾਲਾ ॥ ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥ ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤਸੰਗਿ ਮਨੁ ਜਾਗਾ ॥ ਕਹੁ ਨਾਨਕ ਪ੍ਰਭਿ ਕਿਰਪਾ ਕੀਨ੍ਹ੍ਹੀ ਚਰਣ ਕਮਲ ਮਨੁ ਲਾਗਾ ॥੪॥੩॥੬॥ {ਪੰਨਾ 781} ਪਦਅਰਥ: ਏਹੋ = ਇਹ ਹੀ। ਵਰੁ = ਬਖ਼ਸ਼ੀਸ਼। ਵਡ ਭਾਗਾ = ਵੱਡੀ ਕਿਸਮਤ। ਰਸ = ਸੁਆਦਲੇ ਪਦਾਰਥ। ਕਰਣ ਕਾਰਣ = ਸਾਰੇ ਜਗਤ ਦਾ ਮੂਲ। ਕਰਣ = ਜਗਤ। ਠਾਕੁਰ = ਹੇ ਠਾਕੁਰ! ਦੀਨ ਦਇਆਲਾ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਮੋਹਿ ਨਿਰਗੁਣ ਮਨੁ = ਮੈਂ ਗੁਣ-ਹੀਨ ਦਾ ਮਨ। ਪ੍ਰੀਤਮ = ਹੇ ਪ੍ਰੀਤਮ! ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਸੰਤ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ। ਪ੍ਰਭ = ਹੇ ਪ੍ਰਭੂ!।੪। ਅਰਥ: ਹੇ ਭਾਈ! ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਜਾਂਦਾ ਹੈ, (ਜਿਸ ਦਾ) ਮਨ ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ, ਜੋ ਮਨੁੱਖ ਜਗਤ ਦੇ ਮੂਲ ਗੋਪਾਲ ਦੀ ਸਰਨੀਂ ਪਿਆ ਰਹਿੰਦਾ ਹੈ, ਨਾਮ ਵਿਚ ਟਿਕੇ ਰਹਿਣਾ ਹੀ ਉਸ ਮਨੁੱਖ ਦੇ ਵਾਸਤੇ ਬਖ਼ਸ਼ਸ਼ ਹੈ, ਇਹੀ (ਉਸ ਦੇ ਵਾਸਤੇ) ਵਡਿਆਈ ਹੈ, ਇਹੀ ਉਸ ਦੇ ਵਾਸਤੇ ਧਨ ਹੈ, ਇਹੀ ਉਸ ਦੇ ਵਾਸਤੇ ਵੱਡੀ ਕਿਸਮਤ ਹੈ, ਇਹੀ ਹੈ ਉਸ ਦੇ ਲਈ ਦੁਨੀਆ ਦਾ ਰੰਗ-ਤਮਾਸ਼ਾ ਅਤੇ ਸਾਰੇ ਸੁਆਦਲੇ ਪਦਾਰਥਾਂ ਦਾ ਭੋਗਣਾ। ਹੇ ਮੇਰੇ ਪ੍ਰਭੂ! ਹੇ ਮੇਰੇ ਠਾਕੁਰ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹਰੇਕ ਦਾਤਿ (ਅਸੀ ਜੀਵਾਂ ਨੂੰ) ਤੇਰੀ ਹੀ ਬਖ਼ਸ਼ੀ ਹੋਈ ਹੈ। ਹੇ ਮੇਰੇ ਪ੍ਰੀਤਮ! ਹੇ ਸੁਖਾਂ ਦੇ ਸਮੁੰਦਰ! ਤੇਰੀ ਹੀ ਮਿਹਰ ਨਾਲ) ਮੈਂ ਗੁਣ-ਹੀਨ ਦਾ ਮਨ ਸੰਤ ਜਨਾਂ ਦੀ ਸੰਗਤਿ ਵਿਚ (ਰਹਿ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪਿਆ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਜਦੋਂ) ਤੂੰ ਮਿਹਰ ਕੀਤੀ, ਤਾਂ (ਮੇਰਾ) ਮਨ (ਤੇਰੇ) ਸੋਹਣੇ ਚਰਨਾਂ ਵਿਚ ਲੀਨ ਹੋ ਗਿਆ।੪।੩।੬।

error: Content is protected !!