Home / ਦੁਨੀਆ ਭਰ / ਆਸਟ੍ਰੇਲੀਆ ਜਾਣ ਵਾਲੇ ਵੀਰਾਂ ਭੈਣਾਂ ਲਈ ਵੱਡੀ ਖਬਰ

ਆਸਟ੍ਰੇਲੀਆ ਜਾਣ ਵਾਲੇ ਵੀਰਾਂ ਭੈਣਾਂ ਲਈ ਵੱਡੀ ਖਬਰ

ਆਸਟ੍ਰੇਲੀਆ ਜਾਣ ਵਾਲੇ ਵੀਰਾਂ ਭੈਣਾਂ ਲਈ ਵੱਡੀ ਖਬਰ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਆਸਟ੍ਰੇਲੀਆ ਜਾਣ ਦੇ ਚਾਹਵਾਨ ਵੀਰਾਂ ਭੈਣਾਂ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੀ ਸਰਕਾਰ ਵਲੋਂ ਅੰਤਰਰਾਸ਼ਟਰੀ ਉਡਾਣਾਂ ‘ਤੇ 24 ਅਕਤੂਬਰ ਤੱਕ ਆਉਣ ਵਾਲੇ ਯਾਤਰੀਆਂ ਦੀ ਗਿਣਤੀ ‘ਤੇ ਪਾਬੰ ਦੀਆਂ ਰੱਖਣ ‘ਤੇ ਸਹਿਮਤੀ ਦਿੱਤੀ ਹੈ | ਰਾਸ਼ਟਰੀ ਮੰਤਰੀ ਮੰਡਲ ਦੀ ਮੀਟਿੰਗ ‘ਚ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੱਸਿਆ ਕਿ ਉਹ ਜਾਣਦੇ ਹਨ ਕਿ ਬਹੁਤ ਸਾਰੇ ਆਸਟ੍ਰੇਲੀਆਈ ਭਾਰਤ ‘ਚ ਰੁਕੇ ਹੋਏ ਹਨ, ਉਨ੍ਹਾਂ ਦੇ ਘਰ ਵਾਪਸੀ ‘ਚ ਹੋਰ ਵੀ ਤਿੱਕਤਾਂ ਪੈ ਰਹੀਆ ਹਨ ਪਰ ਦੇਸ਼ ਇਸ ਸਮੇਂ ਕਰੋਨਾ ਦੀ ਨਾਲ ਜੂਝ ਰਿਹਾ ਹੈ | ਆਉਣ ਵਾਲੀਆਂ ਉਡਾਣਾਂ ਦਾ ਵੇਰਵਾ ਦਿੰਦਿਆਂ ਹੋਇਆ ਕਿ ਸਿਡਨੀ ਪ੍ਰਤੀ ਦਿਨ 350, ਪਰਥ ਹਰ ਹਫ਼ਤੇ 525, ਬਿ੍ਸਬੇਨ ਹਰ ਹਫ਼ਤੇ 500, ਐਡੀਲੇਡ 500 ਹਰ ਹਫ਼ਤੇ ਯਾਤਰੀਆਂ ਦੀ ਆਮਦ ਸੀਮਾ ਹੈ। ਕੈਨਬਰਾ, ਡਾਰਵਿਨ ਹਰ ਇਕ ਉਡਾਣ ਦੀ ਯਾਤਰੀ ਸੀਮਾਵਾਂ ਦੇ ਕੇਸ ਦੇ ਆਧਾਰ ‘ਤੇ ਅਧਿਕਾਰ ਖੇਤਰਾਂ ‘ਚ ਰਹਿ ਕੇ, ਇਸ ਤੋਂ ਇਲਾਵਾ ਹੋਬਾਰਟ ਅਤੇ ਮੈਲਬੌਰਨ ‘ਚ ਕੋਈ ਵੀ ਅੰਤਰਰਾਸ਼ਟਰੀ ਉਡਾਣ ਦੀ ਇਜਾਜ਼ਤ ਨਹੀਂ ਹੈ। ਵਿਕਟੋਰੀਆ ‘ਚ ਕਰੋਨਾ ਦੇ ਵਧੇਰੇ ਕੇਸ ਹੋਣ ਕਰਕੇ ਇੱਥੇ ਇਹ ਪਾਬੰ ਦੀਆਂ ਕਦੋਂ ਤੱਕ ਲਾਗੂ ਰਹਿ ਸਕਦੀਆਂ ਹਨ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ | ਅੰਤਰਰਾਸ਼ਟਰੀ ਉਡਾਣਾਂ ਦੇ ਨਾ ਆ-ਜਾ ਸਕਣ ਕਰਕੇ ਹਜ਼ਾਰਾਂ ਦੀ ਗਿਣਤੀ ‘ਚ ਭਾਰਤੀ ਲੋਕ ਇੱਥੇ ਵੀ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਜੇਕਰ 50 ਤੋਂ 100 ਤੱਕ ਯਾਤਰੀਆਂ ਨੂੰ ਆਗਿਆ ਮਿਲਦੀ ਹੈ ਤਾਂ ਉਹ ਕਈ ਸਾਲ ਇੰਝ ਹੀ ਰੁਕੇ ਰਹਿਣਗੇ। ਬਹੁਤ ਸਾਰੀਆਂ ਟਰੈਵਲ ਏਜੰਸੀਆਂ ਪਹਿਲਾਂ ਪੈਸਿਆਂ ਦੀ ਮੰਗ ਕਰਦੀਆਂ ਹਨ ਪਰ ਆਸਟ੍ਰੇਲੀਆ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!