Home / ਦੁਨੀਆ ਭਰ / ਬਘੇਲ ਨੇ ਕੀਤੇ ਨਵੇ ਖੁਲਾਸੇ ਹੁਣ

ਬਘੇਲ ਨੇ ਕੀਤੇ ਨਵੇ ਖੁਲਾਸੇ ਹੁਣ

ਇਸ ਵੇਲੇ ਅਸੀਂ ਇੱਕ ਹੋਰ ਨਵੀਂ ਅਪਡੇਟ ਸਮਾਜ ਸੇਵੀ ਗੋਲਡੀ ਪੀਪੀ, ਪੁਨੀਤ ਪੀਪੀ ਅਤੇ ਹੋਰ ਸਮਾਜ ਸੇਵੀਆਂ ਤੇ ਬਘੇਲ ਸਿੰਘ ਦੇ ਵਿਚਾਰ ਚੱਲ ਰਹੇ ਵਿਵਾਦ ਬਾਰੇ ਲੈ ਕੇ ਆਏ ਹਾਂ। ਜਿਸ ਤਰਾਂ ਤੁਹਾਨੂੰ ਸਭ ਨੂੰ ਮਸਲੇ ਬਾਰੇ ਪਤਾ ਹੈ ਕਿ ਦੋਨਾਂ ਧਿਰਾਂ ਇੱਕ ਦੂਜੇ ‘ਤੇ ਦੋਸ਼ ਲਗਾ ਰਹੀਆਂ ਹਨ ਠੀਕ ਉਸੇ ਤਰਾਂ ਉਹਨਾਂ ਦੇ ਸਮਰਥਕ ਵੀ ਉਹਨਾਂ ਦੀ ਸਪੋਰਟ ਵਿੱਚ ਹਨ। ਹੁਣ ਅੱਜ ਸਵੇਰੇ ਬਘੇਲ ਸਿੰਘ ਨੇ ਲਾਇਵ ਹੋ ਕੇ ਨਵੇਂ ਖੁਲਾਸੇ ਕੀਤੇ ਹਨ ਅਤੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਗੋਲਡੀ ਪੀਪੀ ਵੱਲੋਂ ਆਖੀਆਂ ਗੱਲਾਂ ਬਾਰੇ ਆਪਣਾ ਪੱਖ ਰੱਖਿਆ ਹੈ। ਸੋ ਵੀਡੀਓ ਅਸੀਂ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ। ਜਿਸ ਤਰਾਂ ਇਹ ਮਸਲਾ ਸ਼ੋਸ਼ਲ ਮੀਡੀਆ ‘ਤੇ ਵਧਿਆ ਪਿਆ ਹੈ ਉਸੇ ਤਰਾਂ ਲੋਕ ਵੀ ਤੇਜੀ ਨਾਲ ਇਸ ਮਸਲੇ ਵੱਲ ਖਿੱਚੇ ਆ ਰਹੇ ਹਨ। ਜਿਸ ਨੂੰ ਲੈ ਕੇ ਅਲੱਗ ਅਲੱਗ ਲੋਕਾਂ ਦੀ ਆਪਣੀ ਰਾਇ ਹੈ ਅਤੇ ਉਹ ਪ੍ਰਤੀਕਿਰਿਆ ਜਾਹਿਰ ਕਰ ਰਹੇ ਹਨ। ਅਸੀਂ ਆਪ ਸਭ ਨੂੰ ਇਹੋ ਗੁਜਾਰਿਸ਼ ਕਰਦੇ ਹਾਂ ਕਿ ਤੁਸੀਂ ਕਿਸੇ ਨੂੰ ਵੀ ਗਲਤ ਨਾ ਬੋਲੋ ਅਤੇ ਨਾ ਹੀ ਆਪਸੀ ਭਾਈਚਾਰਕ ਸਾਂਝ ਖਰਾਬ ਕਰੋ ਕਿਉਂਕਿ ਕੁੱਝ ਦਿਨਾਂ ਬਾਅਦ ਜਦ ਇਹ ਮਾਮਲਾ ਠੰਡਾ ਪੈ ਗਿਆ ਤਾਂ ਫੇਰ ਸਭ ਨੇ ਸ਼ਾਂਤ ਹੋ ਜਾਣਾ ਪਰ ਤੁਹਾਡੀ ਭਾਈਚਾਰਕ ਸਾਂਝ ਮੁੜ ਕੇ ਬਰਕਰਾਰ ਹੋਣੀ ਬਹੁਤ ਔਖੀ ਹੈ। ਆਓ ਸਾਰੇ ਵੀਰ ਭਰਾ ਰਲ ਕੇ ਰਹੀਏ ਅਤੇ ਸਾਰਥਿਕ ਗੱਲਾਂ ਕਰੀਏ। ਅਗਰ ਇਸ ਮਸਲੇ ਦੀ ਗੱਲ ਕਰੀਏ ਤਾਂ ਸਮਾਜ ਸੇਵੀਆਂ ਕੋਲੋਂ ਹਿਸਾਬ ਮੰਗਣਾ ਆਮ ਲੋਕਾਂ ਦਾ ਹੱਕ ਹੈ ਅਤੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਿਸਾਬ ਜਨਤਕ ਕਰਨ ਕਿਉਂਕਿ ਬਹੁਤ ਸਾਰੇ ਨਵੇਂ ਲੋਕ ਵੀ ਇਹਨਾਂ ਨੂੰ ਪ੍ਰਭਾ ਵਤ ਹੋ ਕੇ ਸਮਾਜ ਸੇਵਾ ਕਰਦੇ ਹਨ। ਜੇਕਰ ਅੱਜ ਇਹ ਹਿਸਾਬ-ਕਿਤਾਬ ਨਹੀਂ ਦਿੰਦੇ ਤਾਂ ਫੇਰ ਕੱਲ੍ਹ ਨੂੰ ਉਹਨਾਂ ਨੇ ਵੀ ਇਸੇ ਤਰਾਂ ਕ ਲੇ ਸ਼ ਖੜ੍ਹਾ ਕਰਨਾ। ਦੂਜੀ ਗੱਲ ਕਿ ਜੇ ਇਹ ਸਮਾਜ ਸੇਵੀ ਹਿਸਾਬ ਨਹੀਂ ਦਿੰਦੇ ਤਾਂ ਦਾਨ ਦੇਣ ਵਾਲਿਆਂ ਨੇ ਵੀ ਅੱਗੇ ਤੋਂ ਦਾਨ ਦੇਣਾ ਘੱਟ ਕਰ ਦੇਣਾ। ਕਿਉਂਕਿ ਇਸ ਸਭ ਨਾਲ ਕੁੱਲ ਦੁਨੀਆਂ ਵਿੱਚ ਸਾਡੀ ਪਛਾਣ ਖਰਾਬ ਹੁੰਦੀ ਹੈ।

error: Content is protected !!