Home / ਦੁਨੀਆ ਭਰ / ਹਵਾਈ ਯਾਤਰੀਆਂ ਲਈ ਆਈ ਦਿੱਲੀ ਹਵਾਈ ਅੱਡੇ ਤੋਂ ਵੱਡੀ ਖਬਰ

ਹਵਾਈ ਯਾਤਰੀਆਂ ਲਈ ਆਈ ਦਿੱਲੀ ਹਵਾਈ ਅੱਡੇ ਤੋਂ ਵੱਡੀ ਖਬਰ

ਹਵਾਈ ਯਾਤਰੀਆਂ ਲਈ ਆਈ ਦਿੱਲੀ ਹਵਾਈ ਅੱਡੇ ਤੋਂ ਵੱਡੀ ਖਬਰ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਯਾਤਰੀਆਂ ਲਈ ਜੋ ਬਹੁਤ ਜਿਆਦਾ ਜਰੂਰੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਕੌਮਾਂਤਰੀ ਹਵਾਈ ਅੱਡੇ ਨੇ ਇਕ ਆਨਲਾਈਨ ਪੋਰਟਲ ਵਿਕਸਿਤ ਕੀਤਾ ਹੈ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਲਾਜ਼ਮੀ ਸਵੈ-ਘੋਸ਼ਣਾ ਪੱਤਰ ਭਰਨ ਦੀ ਇਜਾਜ਼ਤ ਦੇਵੇਗਾ ਅਤੇ ਯੋਗ ਯਾਤਰੀ ਕਰੋਨਾ ਲਈ ਲਾਜ਼ਮੀ ਸੰਸਥਾਗਤ ਇਕਾਂਤਵਾਸ ਤੋਂ ਛੋਟ ਲਈ ਅਰਜ਼ੀ ਦੇ ਸਕਣਗੇ। ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ (ਡੀ.ਆਈ.ਏ.ਐਲ.) ਵਲੋਂ ਜਾਰੀ ਇਕ ਬਿਆਨ ਅਨੁਸਾਰ ਇਹ ਪੋਰਟਲ ਯਾਤਰੀਆਂ ਦਾ ਦੌਰਾ ਸੰਪਰਕ ਰਹਿਤ ਬਣਾਏਗਾ ਕਿਉਂਕਿ ਉਨ੍ਹਾਂ ਨੂੰ ਸਵੈ-ਘੋਸ਼ਣਾ ਪੱਤਰ ਅਤੇ ਇਕਾਂਤਵਾਸ ਤੋਂ ਛੋਟ ਪੱਤਰ ਸਰੀਰਕ ਰੂਪ ‘ਚ ਭਰਨਾ ਨਹੀਂ ਪਵੇਗਾ। ਸਨਿਚਰਵਾਰ ਤੋਂ ਕੁੱਲ ਪੰਜ ਸ਼੍ਰੇਣੀਆਂ ਵਾਲੇ ਯਾਤਰੀ ਲਾਜ਼ਮੀ ਸੱਤ ਦਿਨਾ ਸੰਸਥਾਗਤ ਇਕਾਂਤਵਾਸ ਤੋਂ ਛੋਟ ਪ੍ਰਾਪਤ ਕਰ ਸਕਦੇ ਹਨ, ਜਿਨ੍ਹਾਂ ‘ਚ ਔਰਤਾਂ, ਜਿਨ੍ਹਾਂ ਪਰਿਵਾਰਾਂ ‘ਚ mout ਹੋਈ ਹੈ। ਦੱਸ ਦਈਏ ਕਿ 10 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਨਾਲ ਮਾਪੇ ਅਤੇ ਜਿਨ੍ਹਾਂ ਕੋਲ ਯਾਤਰਾ ਤੋਂ 96 ਘੰਟੇ ਪਹਿਲਾਂ ਕੀਤੇ ਗਏ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਹੈ ਸ਼ਾਮਿਲ ਹਨ। ਪੰਜ ਖ਼ਾਸ ਸ਼੍ਰੇਣੀਆਂ ਤਹਿਤ ਛੋਟ ਪਾਉਣ ਵਾਲੇ ਯਾਤਰੀਆਂ ਨੂੰ ਵੈਬਸਾਈਟ ‘ਤੇ ਉਪਲਬਧ ਈ-ਫਾਰਮ ਭਰਨਾ ਹੋਵੇਗਾ। ਉਨ੍ਹਾਂ ਨੂੰ ਸਬੰਧਿਤ ਦਸਤਾਵੇਜ਼, ਜਿਸ ‘ਚ ਪਾਸਪੋਰਟ ਦੀ ਕਾਪੀ, ਉਡਾਣ ‘ਚ ਚੜਨ ਤੋਂ ਪਹਿਲਾਂ 72 ਘੰਟਿਆਂ ਦਾ ਬੋਰਡਿੰਗ ਪਾਸ ਵੀ ਸ਼ਾਮਿਲ ਹੈ, ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!