Home / ਦੁਨੀਆ ਭਰ / ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਲਈ ਅਰਦਾਸ

ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਲਈ ਅਰਦਾਸ

ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਲਈ ਅਰਦਾਸ ”ਮਹਾਰਾਸ਼ਟਰ ਸਥਿਤ ਸਿੱਖ ਧਰਮ ਦੇ ਤਖਤ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਦੀ ਸਿਹਤ ਢਿੱਲੀ ਹੋਣ ਕਰਕੇ ਉਨ੍ਹਾਂ ਨੂੰ ਅੱਜ ਸਵੇਰੇ ਮੁੰਬਈ ਦੇ ਨਿੱਜੀ ਹਸਪ ਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੱਚਖੰਡ ਬੋਰਡ ਦੇ ਸਾਬਕਾ ਮੈਂਬਰ ਰਜਿੰਦਰ ਸਿੰਘ ਪੁਜਾਰੀ ਨੇ ਦੱਸਿਆ ਕਿ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਦੀ ਸਿਹਤ ਢਿੱਲੀ ਹੋਣ ਕਰਕੇ ਬੀਤੇ ਕੱਲ੍ਹ ਉਨ੍ਹਾਂ ਨੂੰ ਔਰੰਗਾਬਾਦ ਦੇ ਇੱਕ ਨਿੱਜੀ ਹਸਪ ਤਾਲ ਵਿਖੇ ਦਾਖਿਲ ਕਰਵਾਇਆ ਗਿਆ ਸੀ ਜਿੱਥੋਂ ਅੱਜ ਤੜਕਸਾਰ ਮੁੰਬਈ ਦੇ ਲੀਲਾਵਤੀ ਹਸਪ ਤਾਲ ਵਿਖੇ ਸ਼ਿਫ਼ਟ ਕੀਤਾ ਗਿਆ। ਜਿੱਥੇ ਉਨ੍ਹਾਂ ਦੀ ਸਿਹਤ ਵਿਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋ ਰਿਹਾ ਹੈ।ਦਾਸ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੂੰ ਦੇਹ-ਅਰੋਗਤਾ ਤੰਦਰੁਸਤੀ ਬਖ਼ਸ਼ਿਸ਼ ਕਰਕੇ ਆਪਣੇ ਦਰਬਾਰ ਦੀਆਂ ਸੇਵਾਵਾਂ ਸਤਿਗੁਰੂ ਸਾਹਿਬ ਜੀ ਆਪ ਹੀ ਜਥੇਦਰ ਬਾਬਾ ਕੁਲਵੰਤ ਸਿੰਘ ਜੀ ਪਾਸੋਂ ਰਹਿੰਦੇ ਸੁਆਸਾ ਤੱਕ ਲੈਣ ।ਸਮੁੱਚੀਆਂ ਸੰਗਤਾਂ ਜਥੇਦਰ ਸੰਤ ਬਾਬਾ ਕੁਲਵੰਤ ਸਿੰਘ ਜੀ ਦੇ ਪਰਥਾਏ ਸ੍ਰੀ ਜਪੁ ਜੀ ਸਾਹਿਬ, ਸ੍ਰੀ ਚੌਪਈ ਸਾਹਿਬ ਜੀ ਦੇ ਜਾਪ ਕਰਕੇ ਤੰਦਰੁਸਤੀ ਦੀ ਅਰਦਾਸ ਕਰੀੲੇ ਜੀ”ਤੁਹਾਨੂੰ ਦੱਸ ਦੇਈਏ ਕਿ ਬਾਬਾ ਜੀ ਬਹੁਤ ਸਾਲਾ ਤੋਂ ਲਗਾਤਾਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸੇਵਾ ਨਿਭਾ ਰਹੇ ਹਨ। ਜਿਨ੍ਹਾਂ ਦਾ ਪੂਰੇ ਸਿੱਖ ਭਾਈਚਾਰੇ ਚ ਬਹੁਤ ਜਿਆਦਾ ਸਤਿਕਾਰ ਹੈ।

error: Content is protected !!