Home / ਸਿੱਖੀ ਖਬਰਾਂ / ਗਿਆਨ ਦੀ ਪ੍ਰਾਪਤੀ ਲਈ ਪਾਠ ਜਰੂਰ ਸੁਣੋ

ਗਿਆਨ ਦੀ ਪ੍ਰਾਪਤੀ ਲਈ ਪਾਠ ਜਰੂਰ ਸੁਣੋ

ਵਿੱਦਿਆ ਦੀ ਪ੍ਰਾਪਤੀ ਲਈ ਪਾਠ ਜਰੂਰ ਸੁਣੋ ‘ਹਰ ਰੋਜ ਇਸ ਸਬਦ ਦਾ ਜਾਪ ਕਰੋ|ਗਿਆਨ ਚ ਵਾਧਾ ਹੋਵੇਗਾ”
ਗੁਰੂ ਦੇ ਅਰਥ ਪ੍ਰਕਾਸ਼ ਦਾਤਾ ਹਨ, ਇਸ ਲਈ ਸਭ ਦਾ ਆਦਿ ਗੁਰੂ ਅਕਾਲ ਪੁਰਖ ਈਸ਼ਵਰ ਹੈ, ਕਿਉਂਕਿ:
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ (ਅੰਗ 59) ਦੇ ਭਾਵ ਅਨੁਸਾਰ ਸਾਰੇ ਬ੍ਰਹਿਮੰਡ ਨੂੰ ਉਸੇ ਤੋਂ ਹੀ ਚਾਨਣ ਮਿਲ ਰਿਹਾ ਹੈ ਅਤੇ ਹਰ ਇਕ ਅੰਦਰ ਉਸੇ ਦੀ ਹੀ ਜੋਤ ਜਗ ਰਹੀ ਹੈ। ਭਾਵੇਂ ਇਹ ਅਨੰਤ ਕਾਲ ਤੋਂ ਪ੍ਰਵਾਨਤ ਸਿੱਕੇਬੰਦ ਸਿਧਾਂਤ ਹੈ ਕਿ ਗੁਰੂ ਤੋਂ ਬਿਨਾ ਰੱਬੀ ਗਿਆਨ ਨਹੀ ਹੋ ਸਕਦਾ ਪਰੰਤੂ ਅੱਜਕੱਲ ਕਈ ਕਿਤੂੰਕਾਰੀ ਰੁਚੀਆਂ ਵਾਲੇ ਸੱਜਣ ਆਪਣੀ ਖਾਮ-ਖਿਆਲੀ ਵਿਚ ਫਸੇ ਹੋਏ ਲੋਕਾਂ ਵਿਚ ਅਧੂਰੇ ਵਿਚਾਰਾਂ ਦਾ ਭਰਮ ਜਾਲ ਤਾਣ ਕੇ ਦਾਅਵਾ ਕਰਦੇ ਹਨ ਕਿ ‘ਗਿਆਨ ਹੀ ਗੁਰੂ ਹੈ’। ਓ ਭਲਿਓ ! “ਗੁਰੂ” ਤੇ “ਗਿਆਨ” ਵਿਚ ਫਰਕ ਹੈ। ਆਓ ਗੁਰਬਾਣੀ ਵੀਚਾਰ ਨਾਲ ਗੁਰੂ ਤੇ ਗਿਆਨ ਵਿਚਲਾ ਅੰਤਰ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਗਿਆਨ ਫਲ ਦੇਣ ਵਾਲਾ ਇਕ ਸੁੰਦਰ ਦਰਖ਼ਤ ਹੈ ਜੋ ਸ਼ੁਭ ਗੁਣਾ ਕਰਕੇ ਸਦਾ ਹੀ ਹਰਿਆ ਭਰਿਆ ਹੈ। ਗੁਰਮਤਿ ਅਨੁਸਾਰ ਗਿਆਨ ਦੀ ਪ੍ਰਾਪਤੀ ਲਈ ਗੁਰੂ ਦੀ ਲੋੜ ਹੈ। ਅਸਲ ਵਿਚ ਅਕਾਲ ਪੁਰਖ ਸੱਚੇ ਗੁਰੂ ਦੇ ਗਿਆਨ ਨੂੰ ਸਮਝਣਾ ਵੀ ਤਾਂ ਸ੍ਰੇਸ਼ਟ ਭਾਗਾਂ ਦਾ ਹੀ ਫਲ ਹੈ। ਗੁਰੂ ਨਾਨਕ ਦੇਵ ਜੀ ਇਸ ਕਥਨ ਦੀ ਪੁਸ਼ਟੀ ਸਿਰੀ ਰਾਗ ਵਿਚ ਕਰਦੇ ਹਨ” ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥ ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥ (ਅੰਗ 59) ਇਥੇ ‘ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ’ ਦੀ ਗਵਾਹੀ ਇਸੇ ਵਾਸਤੇ ਦਿੱਤੀ ਹੈ ਤਾਂ ਕਿ ਸੰਸਾਰ ਅੰਦਰ ਮਨੁੱਖਤਾ ਨੂੰ ਸਹੀ ਸੇਧ ਦੇਣ ਵਾਲੇ ਗੁਰ ਪ੍ਰਮੇਸ਼ਰ ਤੇ ਦ੍ਰਿੜਤਾ ਨਾਲ ਵਿਸ਼ਵਾਸ ਬੱਝ ਜਾਵੇ। ਇਸ ਦੀ ਪੁਸ਼ਟੀ ਹਿੱਤ ਅਨੇਕਾਂ ਹੀ ਪ੍ਰਮਾਣ ਨੇ: ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥ (ਅੰਗ 905) ਗਿਆਨੁ ਧਿਆਨੁ ਸਭੁ ਗੁਰ ਤੇ ਹੋਈ ॥ (ਅੰਗ 831) ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥ (ਅੰਗ 469) ਇਸ ਕਲਯੁਗ ਵਿਚ ਅਗਿਆਨਤਾ ਦੀ ਕਾਲਖ ਬਹੁਤ ਪਸਰੀ ਹੋਈ ਹੈ। ਗਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਪੂਰੇ ਗੁਰੂ ਬਿਨਾ ਗਿਆਨ ਨਹੀ ਹੋ ਸਕਦਾ ਅਤੇ ਗਿਆਨ ਬਿਨਾਂ ਜੀਵ ਨੂੰ ਆਤਮਿਕ ਅਨੰਦ ਦੀ ਪ੍ਰਾਪਤੀ ਨਹੀ ਹੋ ਸਕਦੀ। ਇਸ ਲਈ ਨਾਮ ਹੀਣੇ ਮਨਮੁਖ ਅਮੋਲਕ ਮਨੁੱਖਾ ਜਨਮ ਨੂੰ ਅਜਾਈਂ ਗਵਾ ਕੇ ਚਲੇ ਜਾਣਗੇ

error: Content is protected !!