Home / ਦੁਨੀਆ ਭਰ / ਪੰਜਾਬ ‘ਚ ਇਹ ਤਿੰਨ ਦਿਨ ਪਵੇਗਾ ਮੀਂਹ

ਪੰਜਾਬ ‘ਚ ਇਹ ਤਿੰਨ ਦਿਨ ਪਵੇਗਾ ਮੀਂਹ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਮਾਨਸੂਨ 2020 ਅਨੁਮਾਨ ਅਨੁਸਾਰ ਜੁਲਾਈ ਚ ਅਨਿਯਮਿਤ ਮਾਨਸੂਨ ਦੇ ਬਾਵਜੂਦ ਔਸਤ ਬਰਸਾਤ ਤੋਂ ਬਾਅਦ, ਮਾਨਸੂਨ ਸੀਜ਼ਨ ਦੇ ਦੂਜੇ ਅੱਧ ਬਰਸਾਤਾਂ ਚ ਵਾਧਾ ਹੋਵੇਗਾ। ਪੰਜਾਬ ਵਿੱਚ ਅਗਲੇ ਤਿੰਨ ਬਾਰਸ਼ ਹੋਏਗੀ। ਮੌਸਮ ਵਿਭਾਗ ਵੱਲੋਂ ਬੀਤੇ ਦਿਨੀਂ ਕਿਹਾ ਗਿਆ ਸੀ ਕਿ 5 ਅਗਸਤ ਤੱਕ ਬਾਰਸ਼ ਹੋਣ ਦੀ ਉਮੀਦ ਘੱਟ ਹੈ। ਇਸ ਦਰਮਿਆਨ ਕਈ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਬਾਰਸ਼ ਹੋਈ। ਪੰਜਾਬ ਦੇ ਲੁਧਿਆਣਾ, ਜਲੰਧਰ ਸਮੇਤ ਅੰਮ੍ਰਿਤਸਰ ‘ਚ ਬਾਰਸ਼ ਹੋਈ। ਹੁਣ ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨਾਂ ‘ਚ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਹਲਕੀ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ 8-8, ਪਠਾਨਕੋਟ ਵਿੱਚ 51 ਮਿਲੀਮੀਟਰ ਬਾਰਸ਼ ਹੋਈ ਦੂਜੇ ਪਾਸੇ ਕਈ ਇਲਾਕੇ ਅਜਿਹੇ ਵੀ ਹਨ, ਜਿੱਥੇ ਹਲਕੇ ਮੀਂਹ ਤੋਂ ਬਾਅਦ ਸਥਿਤੀ ਸੋਕੇ ਵਰਗੀ ਬਣੀ ਹੋਈ ਹੈ। ਅਗਸਤ ਮਹੀਨੇ ਚ ਔਸਤ ਨਾਲੋਂ ਜ਼ਿਆਦਾ ਬਰਸਾਤਾਂ ਦੇ ਆਸਾਰ ਹਨ, ਖਾਸਕਰ ਮਹੀਨੇ ਦੇ ਦੂਜੇ ਹਫਤੇ ਤੋਂ। ਤਿੰਨੇ ਹਫ਼ਤੇ ਮਾਨਸੂਨ ਜੁਲਾਈ ਦੀ ਤੁਲਨਾ ਚ ਕਾਫੀ ਬੇਹਤਰ ਰਹੇਗੀ। ਦੱਸ ਦਈਏ ਕਿ ਸਤੰਬਰ ਮਾਨਸੂਨ ਦਾ ਆਖਰੀ ਮਹੀਨਾ ਨਾ ਕੇਵਲ ਪੰਜਾਬ ਬਲਕਿ ਪੂਰੇ ਮੁਲਕ ਚ ਔਸਤ ਨਾਲੋਂ ਵਧੇਰੇ ਬਰਸਾਤ ਦੇ ਸਕਦਾ ਹੈ। ਪੰਜਾਬ ਚ ਬਰਸਾਤਾਂ ਦਾ ਜਿਆਦਾ ਯੋਗਦਾਨ ਪੂਰਬੀ ਮਾਲਵਾ ਦੇ ਜਿਲਿਆਂ ਚੋਂ ਆਵੇਗਾ। ਦੱਸ ਦਈਏ ਕਿ 21 ਜੂਨ ਨੂੰ ਜਾਰੀ ਕੀਤੇ ਮਾਨਸੂਨ ਪੂਰਵ ਅਨੁਮਾਨ (ਔਸਤ ਤੋਂ ਵੱਧ ਬਰਸਾਤਾਂ) 540mm(+/-40mm) ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਨ੍ਹਾਂ ‘ਚ ਦੁਆਬਾ ਖੇਤਰ ਦੇ ਕਾਫ਼ੀ ਸਾਰੇ ਇਲਾਕੇ ਤੋਂ ਇਲਾਵਾ ਚੰਡੀਗੜ੍ਹ, ਰੋਪੜ, ਨਵਾਂ ਸ਼ਹਿਰ ਅਤੇ ਲੁਧਿਆਣਾ ਦੇ ਕੁੱਝ ਹਿੱਸੇ ਸ਼ਾਮਲ ਹਨ, ਜਿੱਥੇ ਕਾਲੀਆਂ ਘਟਾਵਾਂ ਚੜ੍ਹ ਚੜ੍ਹ ਤਾਂ ਆਉਂਦੀਆਂ ਹਨ, ਪਰ ਬਿਨਾਂ ਵਰ੍ਹੇ ਹੀ ਲੰਘ ਜਾਂਦੀਆਂ ਹਨ। ਮੀਂਹ ਦੀ ਇਸ ਲੁੱਕਣਮੀਟੀ ਤੋਂ ਕਿਸਾਨ ਡਾਢੇ ਪ੍ਰੇ ਸ਼ਾਨ ਹਨ, ਜਿਨ੍ਹਾਂ ਦਾ ਇਹ ਸ਼ਿਕਵਾ ਆਉਂਦੇ ਦਿਨਾਂ ਦੌਰਾਨ ਦੂਰ ਹੋਣ ਦੇ ਅਸਾਰ ਹਨ।

error: Content is protected !!