Home / ਦੁਨੀਆ ਭਰ / ਕਿਰਨ ਬਾਲਾ ਦੇ ਪਰਿਵਾਰ ਦੀ ਚਮਕੀ ਕਿਸਮਤ

ਕਿਰਨ ਬਾਲਾ ਦੇ ਪਰਿਵਾਰ ਦੀ ਚਮਕੀ ਕਿਸਮਤ

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਰਹਿਣ ਵਾਲੇ 80 ਸਾਲਾ ਬਜ਼ੁਰਗ ਤਰਸੇਮ ਸਿੰਘ ਦੀ ਮੱ ਦਦ ਲਈ 2 ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ। ਤਰਸੇਮ ਸਿੰਘ ਦਾ ਪਰਿਵਾਰ ਬਹੁਤ ਹੀ ਗਰੀਬ ਹੈ। ਉਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੈ। ਉਨ੍ਹਾਂ ਦੀ ਇੱਕ ਪੋਤੀ ਅਤੇ 2 ਪੋਤੇ ਹਨ। ਜਿਨ੍ਹਾਂ ਨੂੰ ਉਹ ਖੁਦ ਪਾਲ ਰਹੇ ਹਨ। ਜ਼ਿਕਰਯੋਗ ਹੈ ਕਿ ਤਰਸੇਮ ਸਿੰਘ ਦੀ ਨੂੰਹ ਕਿਰਨ ਬਾਲਾ ਜੱਥੇ ਨਾਲ ਪਾਕਿਸਤਾਨ ਗਈ ਸੀ ਪਰ ਵਾਪਿਸ ਨਹੀਂ ਆਈ। ਜਦ ਕਿ ਉਨ੍ਹਾਂ ਦੇ ਪੁੱਤਰ ਦਾ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਚੁੱਕਾ ਹੈ।
ਤਰਸੇਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮੀਡੀਆ ਦੁਆਰਾ ਉਨ੍ਹਾਂ ਦੀ ਖਬਰ ਪ੍ਰਸਾਰਿਤ ਕਰਨ ਕਰਕੇ ਸਮਾਜ ਸੇਵੀ ਸੰਸਥਾਵਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ। ਉਨ੍ਹਾਂ ਦੀ ਹਾ ਲਤ ਬਹੁਤ ਮੰਦੀ ਹੋਣ ਕਰਕੇ ਉਹ ਮਾੜੇ ਦਿਨਾਂ ਵਿੱਚੋਂ ਲੰਘ ਰਹੇ ਸਨ। ਨਿਸ਼ਕਾਮ ਵੈੱਲਫੇਅਰ ਕੌਂਸਲ ਵੱਲੋਂ ਉਨ੍ਹਾਂ ਦੀ ਪੋਤੀ ਅਤੇ ਪੋਤਿਆਂ ਨੂੰ ਪੜ੍ਹਾਉਣ ਦੀ ਜਿੰਮੇਵਾਰੀ ਲਈ ਗਈ ਹੈ। ਜਦ ਕਿ ਹੋਮ ਫਾਰ ਹੋਮਲੈੱਸ ਸੰਸਥਾ ਨੇ ਉਨ੍ਹਾਂ ਨੂੰ ਮਕਾਨ ਬਣਾ ਕੇ ਦੇਣ ਦਾ ਭਰੋਸਾ ਦਿੱਤਾ ਹੈ। ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਵੇਂ ਸੰਸਥਾਵਾ ਦਾ ਦਿਲੋਂ ਧੰਨਵਾਦ ਕਰਦੇ ਹਨ। ਜਿਨ੍ਹਾਂ ਨੇ ਔਖ ਸਮੇਂ ਵਿੱਚ ਉਨ੍ਹਾਂ ਦੀ ਮੱਦਦ ਕੀਤੀ ਹੈ। ਨਿਸ਼ਕਾਮ ਵੈੱਲਫੇਅਰ ਕੌਂਸਲ ਦੇ ਸਮਾਜ ਸੇਵਕਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਬਹੁਤ ਗਰੀਬ ਹੈ। ਪਰਿਵਾਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਹਰ ਲੋੜਵੰਦ ਦੀ ਮੱਦਦ ਕਰਨਾ ਹੀ ਇਨਸਾਨ ਦਾ ਫ਼ਰਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੰਸਥਾ ਇਨ੍ਹਾਂ ਜੁਵਾਕਾ ਦੀ ਪੜ੍ਹਾਈ ਦੀ ਜਿੰਮੇਵਾਰੀ ਲੈਂਦੀ ਹੈ। ਇਹ ਬੱਚੇ ਜਿੱਥੋਂ ਤੱਕ ਪੜ੍ਹਨਾ ਚਾਹੁਣਗੇ ਪੜਨ। ਉਨ੍ਹਾਂ ਦੀ ਸੰਸਥਾ ਵੱਲੋਂ ਜੁਵਾਕਾ ਦੀ ਪੈਸਿਆਂ ਨਾਲ ਵੀ ਮੱਦਦ ਕੀਤੀ ਜਾਵੇਗੀ। ਹੋਮ ਫਾਰ ਹੋਮਲੈੱਸ ਸੰਸਥਾ ਵਾਲਿਆਂ ਦੇ ਦੱਸਣ ਅਨੁਸਾਰ ਇਸ ਪਰਿਵਾਰ ਦੇ ਮਕਾਨ ਬਣਾ ਦੇਣਾ ਹੈ ਕਿਉਂਕਿ ਬਜ਼ੁਰਗ ਦੀ ਉਮਰ 80 ਸਾਲ ਤੋਂ ਵੀ ਟੱਪ ਚੁੱਕੀ ਹੈ। ਪਰਿਵਾਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਉਨ੍ਹਾਂ ਦੀ ਸੰਸਥਾ ਵੱਲੋਂ ਇਸ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ। ਮਕਾਨ ਬਣਨਾ ਸ਼ੁਰੂ ਹੋ ਗਿਆ ਹੈ। ਡੇਢ ਮਹੀਨੇ ਵਿੱਚ ਤਿਆਰ ਹੋ ਜਾਵੇਗਾ। ਮਕਾਨ ਲਈ ਗੁਰਸ਼ਰਨਜੀਤ ਸਿੰਘ ਵੱਲੋਂ ਮਾਇਆ ਭੇਜ ਦਿੱਤੀ ਗਈ ਹੈ।।

error: Content is protected !!