Home / ਦੁਨੀਆ ਭਰ / ਮੌਸਮ ਦੀ ਵੱਡੀ ਅਪਡੇਟ ਜਾਣੋ ਅਗਸਤ ਮਹੀਨੇ ਦਾ ਮੌਸਮ

ਮੌਸਮ ਦੀ ਵੱਡੀ ਅਪਡੇਟ ਜਾਣੋ ਅਗਸਤ ਮਹੀਨੇ ਦਾ ਮੌਸਮ

ਮੌਸਮ ਦੀ ਵੱਡੀ ਅਪਡੇਟ ਜਾਣੋ ਅਗਸਤ ਮਹੀਨੇ ਦਾ ਮੌਸਮ ”ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਮਾਨਸੂਨ 2020 ਅਨੁਮਾਨ ਅਨੁਸਾਰ ਜੁਲਾਈ ਚ ਅਨਿਯਮਿਤ ਮਾਨਸੂਨ ਦੇ ਬਾਵਜੂਦ ਔਸਤ ਬਰਸਾਤ ਤੋਂ ਬਾਅਦ, ਮਾਨਸੂਨ ਸੀਜ਼ਨ ਦੇ ਦੂਜੇ ਅੱਧ ਬਰਸਾਤਾਂ ਚ ਵਾਧਾ ਹੋਵੇਗਾ। ਜਾਣਕਾਰੀ ਅਨੁਸਾਰ ਅਗਸਤ ਮਹੀਨੇ ਚ ਔਸਤ ਨਾਲੋਂ ਜ਼ਿਆਦਾ ਬਰਸਾਤਾਂ ਦੇ ਆਸਾਰ ਹਨ, ਖਾਸਕਰ ਮਹੀਨੇ ਦੇ ਦੂਜੇ ਹਫਤੇ ਤੋਂ। ਤਿੰਨੇ ਹਫ਼ਤੇ ਮਾਨਸੂਨ ਜੁਲਾਈ ਦੀ ਤੁਲਨਾ ਚ ਕਾਫੀ ਬੇਹਤਰ ਰਹੇਗੀ। ਦੱਸ ਦਈਏ ਕਿ ਸਤੰਬਰ ਮਾਨਸੂਨ ਦਾ ਆਖਰੀ ਮਹੀਨਾ ਨਾ ਕੇਵਲ ਪੰਜਾਬ ਬਲਕਿ ਪੂਰੇ ਮੁਲਕ ਚ ਔਸਤ ਨਾਲੋਂ ਵਧੇਰੇ ਬਰਸਾਤ ਦੇ ਸਕਦਾ ਹੈ। ਪੰਜਾਬ ਚ ਬਰਸਾਤਾਂ ਦਾ ਜਿਆਦਾ ਯੋਗਦਾਨ ਪੂਰਬੀ ਮਾਲਵਾ ਦੇ ਜਿਲਿਆਂ ਚੋਂ ਆਵੇਗਾ। ਦੱਸ ਦਈਏ ਕਿ 21 ਜੂਨ ਨੂੰ ਜਾਰੀ ਕੀਤੇ ਮਾਨਸੂਨ ਪੂਰਵ ਅਨੁਮਾਨ (ਔਸਤ ਤੋਂ ਵੱਧ ਬਰਸਾਤਾਂ) 540mm(+/-40mm) ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਮਾਲਵਾ ਖੇਤਰ ਦੀ ਜਾਣਕਾਰੀ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਬਠਿੰਡਾ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਦੇ ਹਿੱਸਿਆਂ ਚ ਔਸਤ ਤੋਂ ਵਧੇਰੇ ਬਰਸਾਤ ਜਾਰੀ ਰਹੇਗੀ। ਹੁਣ ਤੱਕ ਘੱਟ ਬਰਸਾਤਾਂ ਵਾਲਿਆਂ ਜਿਲਿਆਂ ਦੀ ਗੱਲ ਕਰਦੇ ਹਾਂ ਜਾਣਕਾਰੀ ਅਨੁਸਾਰ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਜਲੰਧਰ, ਕਪੂਰਥਲਾ ਤੇ ਨਵਾਂਸ਼ਹਿਰ, ਮਾਨਸਾ ਚ ਸੁਧਾਰ ਹੋਣ ਦੀ ਉਮੀਦ। ਦੱਸ ਦਈਏ ਕਿ ਤਰਨਤਾਰਨ, ਪਠਾਨਕੋਟ ਚ ਬਰਸਾਤਾਂ ਦੀ ਕਮੀ ਜਾਰੀ ਰਹੇਗੀ। ਕੁੱਲ ਮਿਲਾਕੇ ਪੰਜਾਬ ਚ ਮਾਨਸੂਨ ਔਸਤ ਤੋਂ ਵੱਧ ਬਰਸਾਤਾਂ ਨਾਲ ਖ਼ਤਮ ਹੋਵੇਗੀ। ਨੋਟ – ਮੌਸਮ ਸਬੰਧੀ ਤੇ ਖੇਤੀਬਾੜੀ ਸੰਬੰਧੀ ਜਾਣਕਾਰੀ ਲਈ ਸਾਨੂੰ ਫੇਸਬੁੱਕ ਪੇਜ਼ “ਪੰਜਾਬ ਦਾ ਮੌਸਮ ਤੇ ਖੇਤੀਬਾੜੀ ਤੇ ਮੈਸੇਜ ਜਰੂਰ ਕਰੋ ਜੀ। ਸਾਡੇ ਨਾਲ ਜੁੜਨ ਲਈ ਸਭ ਦਾ ਧੰਨਵਾਦ ਜੀ।

error: Content is protected !!