Home / ਦੁਨੀਆ ਭਰ / ਵੀਜ਼ੇ ਨੂੰ ਲੈ ਕੇ ਆਈ ਕਨੇਡਾ ਤੋਂ ਵੱਡੀ ਖਬਰ

ਵੀਜ਼ੇ ਨੂੰ ਲੈ ਕੇ ਆਈ ਕਨੇਡਾ ਤੋਂ ਵੱਡੀ ਖਬਰ

ਕਨੇਡਾ ਤੋਂ ਆ ਰਹੀ ਹੈ ਵੱਡੀ ਖਬਰ ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਦੀਆਂ ਰੁਕਾ ਵਟਾਂ ਦੌਰਾਨ ਕੈਨੇਡਾ ਦੇ ਇਮੀਗ੍ਰਾਂਟ ਵੀਜ਼ਾ (ਪੱਕਾ ਵੀਜ਼ਾ) ਧਾਰਕਾਂ ਨੂੰ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਰਾਹਤ ਦਿੱਤੀ ਗਈ ਹੈ। 18 ਮਾਰਚ 2020 ਤੋਂ ਪਹਿਲਾਂ ਮਿਲੇ ਪੱਕੇ ਵੀਜ਼ਾ ਦੇ ਧਾਰਕਾਂ ਨੂੰ ਕੈਨੇਡਾ ਵਿਚ ਦਾਖਲ ਕੀਤਾ ਜਾ ਰਿਹਾ ਹੈ। ਨਵੀਂ ਛੋਟ ਮੁਤਾਬਿਕ ਜੇਕਰ ਵੀਜ਼ਾ ਦੀ ਮਿਆਦ ਖ਼ਤਮ ਹੋ ਗਈ ਹੈ ਤਦ ਵੀ ਉਸ ਨੂੰ ਯੋਗ ਸਮਝਿਆ ਜਾਵੇਗਾ ਅਤੇ ਧਾਰਕ ਨੂੰ ਦਾਖ਼ਲੇ ਤੋਂ ਨਾਂਹ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਲੋਕਾਂ ਦੇ ਪੱਕੇ ਵੀਜ਼ੇ ਅਮਰੀਕਾ ਤੋਂ ਜਾਰੀ ਕੀਤੇ ਗਏ ਹਨ ਪਰ ਅਜੇ ਤਰੀਕ ਖ਼ਤਮ ਨਹੀਂ ਹੋਈ, ਉਹ ਤਾਂ ਕਿਸੇ ਵੇਲੇ ਵੀ ਕੈਨੇਡਾ ਵਿਚ ਰਹਿਣ ਵਾਸਤੇ ਜਾ ਸਕਦੇ ਹਨ ਪਰ ਜਿਹੜੇ ਅਮਰੀਕਾ ਤੋਂ ਮਿਲੇ ਹੋਏ ਕੈਨੇਡਾ ਦੇ ਪੱਕੇ ਵੀਜ਼ਾ ਦੀ ਤਰੀਕ ਲੰਘ ਗਈ ਹੈ ਉਨ੍ਹਾਂ ਵਾਸਤੇ ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਦਾ ਵੈੱਬ ਫਾਰਮ ਭਰ ਕੇ ਆਗਿਆ ਲੈਣ ਦੀ ਪ੍ਰਕਿਰਿਆ ਪੂਰੀ ਕਰਨਾ ਜ਼ਰੂਰੀ ਹੈ। ਅਮਰੀਕਾ ਤੋਂ ਬਿਨਾਂ ਹੋਰਨਾਂ ਦੇਸ਼ਾਂ ਤੋਂ ਮਿਲੇ ਪੱਕੇ ਵੀਜ਼ਾ ਦੇ ਜਾਰੀ ਹੋਣ ਦੀ ਤਰੀਕ 18 ਮਾਰਚ 2020 ਜਾਂ ਇਸ ਤੋਂ ਪਹਿਲਾਂ ਦੀ ਹੋਣੀ ਚਾਹੀਦੀ ਹੈ ਅਤੇ ਉਸ ਦੀ ਮਿਆਦ ਭਾਵੇਂ ਲੰਘ ਗਈ ਹੋਵੇ ਤਦ ਵੀ ਸਫ਼ਰ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੀ ਦਾਖਲ ਕੀਤਾ ਜਾ ਸਕਦਾ ਹੈ ਜੋ ਕੈਨੇਡਾ ਵਿਚ ਪੱਕੇ ਰਹਿਣ ਵਾਸਤੇ ਜਾ ਰਹੇ ਹੋਣ ਅਤੇ 14 ਦਿਨਾਂ ਦੇ ਇਕਾਂਤਵਾਸ ਦਾ ਪ੍ਰਬੰਧ ਕੀਤਾ ਹੋਇਆ ਹੋਵੇ। ਕੈਨੇਡਾ ‘ਚ ਫੇਰੀ ਪਾ ਕੇ ਮੁੜਨ ਵਾਲੇ ਵਾਲੇ ਵੀਜ਼ਾ ਧਾਰਕਾਂ ਨੂੰ ਦਾਖ਼ਲੇ ਦੀ ਖੁੱਲ੍ਹ ਨਹੀਂ ਹੈ |। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!