Home / ਦੁਨੀਆ ਭਰ / ਵਿਦਿਆਰਥੀਆਂ ਲਈ ‘SGPC’ ਜਲਦ ਕਰੇਗੀ ਇਹ ਕੰਮ

ਵਿਦਿਆਰਥੀਆਂ ਲਈ ‘SGPC’ ਜਲਦ ਕਰੇਗੀ ਇਹ ਕੰਮ

ਪ੍ਰਾਪਤ ਜਾਣਕਾਰੀ ਅਨੁਸਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਦੀ ਸੰਪੂਰਨਤਾ ਹੋਈ।ਇਸ ਸਮਾਗਮ ਦੋਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਨੇ ਵਿਸੇਸ਼ ਤੋਰ ਤੇ ਸਮੂਲੀਅਤ ਕੀਤੀ।ਜਿਥੇ ਸਿੰਘ ਸਾਹਿਬ ਨੇ ਪੰਜਾਬ ਵਿੱਚ ਸਿੱਖ ਆਈ ਏ ਐਸ ਜਾਂ ਆਈ ਪੀ ਐਸ ਦੇ ਖੇਤਰ ਤੋਂ ਇਲਾਵਾ ਜਰਨਲ ਨੋਕਰੀਆਂ ਵਿੱਚ ਪਿਛੇ ਰਹਿਣ ਤੇ ਚਿੰਤਾ ਪ੍ਰਗਟ ਕਰਦੇ ਸ੍ਰੋਮਣੀ ਕਮੇਟੀ ਨੂੰ ਇਥੇ ਆਈ ਏ ਐਸ ਅਤੇ ਆਈ ਪੀ ਐਸ ਦੀ ਟ੍ਰੇਨਿੰਗ ਕਰਵਾਉਣ ਲਈ ਆਦੇਸ ਵੀ ਜਾਰੀ ਕੀਤੇ।ਜਦੋ ਕਿ ਸ੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਸ੍ਰੋਮਣੀ ਕਮੇਟੀ ਵੱਲੋ ਜਲਦੀ ਹੀ ਆਈ ਏ ਐਸ ਅਤੇ ਆਈ ਪੀ ਐਸ ਦੀ ਟ੍ਰੇਨਿੰਗ ਸੁਰੂ ਕਰਵਾਉਣ ਦੀ ਗੱਲ ਕੀਤੀ। ਦੱਸ ਦਈਏ ਕਿ ਮਾਲਵੇ ਅੰਦਰ ਸਥਿਤ ਸਿੱਖ ਕੋਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਦਸਵੇ ਪਾਤਸਾਹਿ ਸ੍ਰੀ ਗੁਰੁ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਗਾ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਸੀ। ਜਿਸ ਕਰਕੇ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੁ ਗੰਰਥ ਸਾਹਿਬ ਜੀ ਦੀ ਲੜੀਵਾਰ ਗੁਰਬਾਣੀ ਕਥਾ ਕੀਤੀ ਜਾਦੀ ਹੈ ਜਿਸ ਦੀ ਅੱਜ ਸੰਪੂਰਨਤਾ ਹੋਣ ਦੀ ਖੁਸੀ ਵਿੱਚ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆਂ ਤਖ਼ਤ ਸਾਹਿਬ ਵਿਖੇ ਕੀਤੇ ਗਏ ਸਮਾਗਮ ਦੋਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਨੇ ਵਿਸੇਸ ਤੋਰ ਤੇ ਸਮੂਲੀਅਤ ਕੀਤੀ ਜਿਥੇ ਸਿੰਘ ਸਾਹਿਬ ਨੇ ਆਪਣੇ ਸੰਦੇਸ ਵਿੱਚ ਸੰਗਤਾਂ ਨੂੰ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੱਤੀ ਪੰਜਾਬ ਵਿੱਚ ਸਿੱਖ ਆਈਏਐਸ ਜਾਂ ਆਈਪੀਐਸ ਦੇ ਖੇਤਰ ਤੋ ਇਲਾਵਾ ਜਰਨਲ ਨੋਕਰੀਆਂ ਵਿੱਚ ਪਿਛੇ ਰਹਿਣ ਤੇ ਚਿੰਤਾ ਪ੍ਰਗਟ ਕਰਦੇ ਹੋਏ ਉਹਨਾਂ ਕਿਹਾ ਕਿ ਸਾਰੀਆਂ ਸਿੱਖ ਸੰਸਥਾਵਾਂ ਨੂੰ ਇੱਕਠੇ ਕਰਕੇ ਉਪਰਾਲਾ ਕਰਨ ਦੀ ਗੱਲ ਕੀਤੀ ਹੈ। ਜਥੇਦਾਰ ਗੁਰਚਰਨ ਸਿੰਘ ਟੋਹੜਾ ਇੰਨਸੀਚਿਊਟ ਵਿੱਚ ਜਲਦੀ ਹੀ ਆਈ ਏ ਐਸ ਅਤੇ ਆਈ ਪੀ ਐਸ ਟ੍ਰੇਨਿੰਗ ਸੁਰੂ ਕਰਵਾਉਣ ਦਾ ਐਲਾਨ ਕੀਤਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!