Home / ਸਿੱਖੀ ਖਬਰਾਂ / ‘ਖੁਸ਼ੀ ਮਿਲਣਗੀਆਂ’ ਇੱਕ ਵਾਰ ਪੜੋ ਤਾਂ ਸਹੀ

‘ਖੁਸ਼ੀ ਮਿਲਣਗੀਆਂ’ ਇੱਕ ਵਾਰ ਪੜੋ ਤਾਂ ਸਹੀ

ਦਰਬਾਰ ਸਾਹਿਬ ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ।ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ “ਅਠ ਸਠ ਤੀਰਥ” ਕਿਹਾ। ਅੰਮ੍ਰਿਤਸਰ ਸ਼ਹਿਰ ਦੀ ਨੀਂਹ ੧੫੭੭ ਵਿੱਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰਖੀ।ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁਂਗ ਪਿੰਡ ਦੇ ਵਾਸੀਆਂ ਪਾਸੋਂ ਖਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੁੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੁਹਫੇ ਵਜੋਂ ਦਿਤੀ ਸੀ।ਜੋ ਇਸ ਸਰੋਵਰ ਆਲੇ ਦੁਆਲੇ ਨਗਰ ਵਸਿਆ ਉਸ ਦਾ ਸ਼ੁਰੂ ਵਿੱਚ ਨਾਂ ਰਾਮਦਾਸਪੁਰ,ਚੱਕ ਰਾਮਦਾਸ ਯਾ ਚੱਕ ਗੁਰੂ ਪਿਆ।ਗੁਰੂ ਅਰਜਨ, ਜਿਨ੍ਹਾਂ ਨੇ ਸਰੋਵਰ ਮੁਕੰਮਲ ਕਰਵਾਇਆ, ਸੰਤੋਖਸਰ ਤੇ ਰਾਮਸਰ ਦੇ ਤਾਲ ਖੁਦਵਾਏ ਅਤੇ ਸਰੋਵਰ ਦੇ ਵਿੱਚਕਾਰ ਹਰਿਮੰਦਰ ਸਾਹਿਬ ਬਣਵਾਇਆ, ਦੇ ਸਮੇਂ ਇਹ ਸ਼ਹਿਰ ਤਰੱਕੀ ਕਰਦਾ ਗਿਆ। ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ “ਅਕਾਲ ਤਖਤ” ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮ ਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ ਹਿ ਦੀ ਵੀ ੧੬੫੭ ਦੇ ਅਫ਼ਗ਼ਾਨ ਹ ਮ ਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿੱਚ ਜੱਸਾ ਸਿੰਘ ਆਹਲੂਵਾਲੀਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿੱਚ ਆਇਆ ਹੈ। “ਸਵਰਨ ਮੰਦਰ” ਜਿਵੇਂ ਕਿ ਇਸਨੂੰ ਹਿੰਦੀ ਵਿੱਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ ੧੯੮੪ ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਾਇਆ ਨਹੀਂ ਜਾ ਸਕਦਾ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿੱਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ ੧,੦੦,੦੦੦/- ਇੱਕ ਲੱਖ ਲੋਕ ਹਰ ਰੋਜ਼ ਲੰਗਰ ਛੱਕਦੇ ਹਨ।ਦੋਸਤੋ ਜਾਦੇ ਜਾਦੇ ਫਿਰ ਬੇਨਤੀ ਹੈ ਕਿ ਕਿਰਪਾ ਕਰਕੇ ਪੇਜ ਜਰੂਰ ਲਾਇਕ ਕਰੋ ਜੀ ਤਾਂ ਜੋ ਤੁਸੀ ਸਬ ਤੋ ਪਹਿਲਾ ਵਧੀਆ ਤਾਜਾਂ ਖਬਰਾਂ ਦੇਖ ਸਕੋ ਅਸੀ ਆਪ ਜੀ ਦੇ ਕਰਜਦਾਰ ਰਹਾਗੇ ਚੱਕ ਕੇ ਰੱਖੋ ਕੰਮ ਮਿੱਤਰੋ ਤੇ ਆਪਣੇ ਖਿਆਲ ਰੱਖੋ ਤੇ ਚੜਦੀ ਕਲਾ ਵਿੱਚ ਰਹੋ ਬਚੋ ਅਤੇ ਬਚਾਓ

error: Content is protected !!