Home / ਸਿੱਖੀ ਖਬਰਾਂ / ਇਹ ਸ਼ਬਦ ਸੁਣੋ ਹੋਵੇਗੀ ਵਾਹਿਗੁਰੂ ਜੀ ਦੀ ਕਿਰਪਾ

ਇਹ ਸ਼ਬਦ ਸੁਣੋ ਹੋਵੇਗੀ ਵਾਹਿਗੁਰੂ ਜੀ ਦੀ ਕਿਰਪਾ

ਓਇ ਸਾਜਨ ਓਇ ਮੀਤ ਪਿਆਰੇ ।।ਸੁਣੋ ਇਹ ਸ਼ਬਦ ਹੋਵੇਗੀ ਵਾਹਿਗੁਰੂ ਜੀ ਦੀ ਕਿਰਪਾ ।।ਵਾਹਿਗੁਰੂ ਸ਼ਬਦ ਪਰਮਾਤਮਾ ਦੀ ਉਸਤਤ ਨੂੰ ਵਯਤੀਤ ਕਰਦਾ ਹੈ। ਸਿੱਖ ਇੱਕ ਦੂਜੇ ਨੂੰ ਨਮਸਕਾਰ ਕਰਦਿਆਂ ਹੋਇਆਂ ਵੀ ਇਸ ਨੂੰ ਵਰਤਦੇ ਹਨ: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। “ਵਾਹਿਗੁਰੂ” ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ :-“ਵਾਹਿ” ਭਾਵ ਕਿ ਉਹ ਪਰਮਾਤਮਾ ਉਸਤਤ ਦੇ ਯੋਗ ਹੈ “ਗੁਰੂ ” ਭਾਵ ਕਿ ਉਹ ਪਰਮਾਤਮਾ ਅਗਿਆਨਤਾ ਰੂਪੀ ਹਨੇਰੇ ਵਿੱਚ ਗਿਆਨ ਦਾ ਚਾਨਣ ਬਖਸ਼ਣ ਵਾਲਾ ਹੈ ।ਜਪਣ, ਅਰਾਧਣ ਅਤੇ ਸਿਮਰਨ ਕਰਨ ਦਾ ਸੰਬੰਧ ਨਾਮ ਨਾਲ ਹੈ । ਨਾਮ ਹੀ ਜਪੀਦਾ ਹੈ, ਨਾਮ ਦੀ ਹੀ ਅਰਾਧਣਾ ਕੀਤੀ ਜਾਂਦੀ ਹੈ ਅਤੇ ਨਾਮ ਦਾ ਹੀ ਸਿਮਰਨ ਕਰੀਦਾ ਹੈ । ਇਸ ਲਈ ਸਭ ਤੋਂ ਪਹਿਲਾਂ ਨਾਮ ਨੂੰ ਸਮਝ ਲੈਣਾ ਜਰੂਰੀ ਹੈ । ਗੁਰਮਤਿ ਅਨੁਸਾਰ ਗੁਰਬਾਣੀ ਅੰਦਰ ਨਾਮ ਸਮਾਇਆ ਹੋਇਆ ਹੈ, ਜਿਸ ਨੂੰ ਜਪ (ਸਮਝ) ਕੇ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸੇ ਲਈ ਗੁਰ ਪ੍ਰਸਾਦਿ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਅੰਦਰ ‘ਜਪੁ’ ਲਿਖ ਕੇ ਇਹ ਸੰਕੇਤ ਕੀਤਾ ਹੈ ਗਿਆ ਹੈ ਕਿ ਗੁਰਬਾਣੀ (ਗੁਰ ਸ਼ਬਦ) ਗੁਰ ਉਪਦੇਸ਼ ਨੂੰ ਸਮਝ ਕੇ ਹੀ ਨਾਮ ਦੀ ਪ੍ਰਾਪਤੀ ਹੋ ਸਕੇਗੀ : ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ ਸਿਰੀਰਾਗ ਮ: ੧,ਪੰਨਾ ੭੨ ਉਪਰੋਕਤ ਪੰਗਤੀ ਤੋਂ ਸਿੱਧ ਹੁੰਦਾ ਹੈ ਕਿ ਪਰਮੇਸ਼ਰ ਦਾ ਹੁਕਮ (ਸ਼ਬਦ ਗੁਰੂ ) ਸਹਿਜ ਧੁਨ ਹੀ ਗੁਰਮਤਿ ਅਨੁਸਾਰ ਗੁਰਸਿਖਾਂ ਲਈ ਨਾਮ ਹੈ । ‘ਮਹਾਨ ਕੋਸ਼’ ਅਨੁਸਾਰ ਵੀ ਨਾਮ, ਉਹ ਸ਼ਬਦ ਹੁੰਦਾ ਹੈ ਜੋ ਕਿਸੇ ਵਸਤੁ ਦਾ ਬੋਧ (ਗਿਆਨ) ਕਰਾਵੇ । ਗੁਰਬਾਣੀ ਅਨੁਸਾਰ ਵੀ ਗਿਆਨ ਪਦਾਰਥ ਨੂੰ ਨਾਮ ਹੀ ਮੰਨਿਆ ਗਿਆ ਹੈ । ਫੁਰਮਾਨ ਹੈ :ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ਸੂਹੀ ਮ: ੪, ਪੰਨਾ ੭੫੯  ‘ਵਾਹਿਗੁਰੂ ਜੀ ਦੀ ਕਿਰਪਾ’

error: Content is protected !!