Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਦੇ ਮੌਸਮ ਦੀ ਆਈ ਤਾਜਾ ਅਪਡੇਟ

ਪੰਜਾਬ ਦੇ ਮੌਸਮ ਦੀ ਆਈ ਤਾਜਾ ਅਪਡੇਟ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਪੰਜਾਬ ਚ ਬਰਸਾਤਾਂ ਵਧਣ ਦੀ ਉਮੀਦ ਜੁਲਾਈ ਦਾ ਦੂਜਾ ਹਫਤਾ ਸ਼ੁਰੂ ਹੋਣ ਵਾਲ਼ਾ ਹੈ ਤੇ ਛੋਟੀ ਬਰੇਕ ਤੋਂ ਬਾਅਦ, ਮੀਂਹ ਵਾਪਸੀ ਕਰਨ ਲਈ ਤਿਆਰ ਹੈ।
ਤੁਹਾਨੂੰ ਦੱਸ ਦੇਈਏ ਕਿ 8 ਜੁਲਾਈ ਤੋਂ ਇੱਕ ਵਾਰ ਫਿਰ ਮਾਨਸੂਨ ਦੇ ਐਕਟਿਵ ਹੋਣ ਨਾਲ ਬਰਸਾਤਾਂ ਦੀ ਸ਼ੁਰੂਆਤ ਹੋ ਜਾਵੇਗੀ। ਜਿਸਦੀ ਤੀਬਰਤਾ ਸਮੁੱਚੇ ਸੂਬੇ ਚ ਹਲਕੀ/ਦਰਮਿਆਨੀ ਰਹੇਗੀ। ਪਰ ਮਾਝਾ, ਦੁਆਬਾ ਅਤੇ ਲੁਧਿਆਣਾ, ਸੰਗਰੂਰ ਤੱਕ ਪੂਰਬੀ ਮਾਲਵਾ ਡਿਵੀਜਨ ਚ ਭਾਰੀ ਮੀਂਹ ਦੀ ਉਮੀਦ ਹੈ। ਕੱਲ੍ਹ ਵੀ ਸੂਬੇ ਚ ਖੇਤਰੀ ਹਵਾਂਵਾਂ ਤੇ ਵਾਤਾਵਰਨ ਚ ਮੌਜੂਦ ਨਮੀ ਨਾਲ ਟੁੱੱਟਵੇਂ ਬੱਦਲ ਬਣਨ ਤੇ ਘੱਟ ਖੇਤਰੀ ਪੱਧਰ ‘ਤੇ ਛਿਟਪੁੱੱਟ ਹਲਚਲ ਤੋਂ ਇਨਕਾਰ ਨਹੀਂ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਸਥਿਤ ਮਾਨਸੂਨੀ ਸਿਸਟਮ, ਜਿਸਦੇ “ਮਾਨਸੂਨੀ ਡਿਪਰੈਸ਼ਨ” ਬਣਨ ਦੀ ਪੂਰੀ ਉਮੀਦ ਹੈ, ਫਿਲਹਾਲ ਅਰਬ ਸਾਗਰ ਦੀਆਂ ਦੱਖਣੀ-ਪੱਛਮੀ ਹਵਾਂਵਾਂ ਨੂੰ ਕੰਟਰੋਲ ਕਰਕੇ ਗੁਜਰਾਤ ‘ਤੇ ਭਾਰੀ ਮੀਂਹ ਵਰ੍ਹਾ ਰੁਹਾ ਹੈ। ਜਿਸਦੇ 8 ਜੁਲਾਈ ਤੋਂ ਖਤਮ ਹੋਣ ਨਾਲ਼ ਮਾਨਸੂਨੀ ਹਵਾਂਵਾਂ ਦਾ ਵਹਾਅ ਪੱਛਮੀ ਭਾਰਤ ਤੋਂ ਸਿੱਧਾ ਉੱਤਰ ਵੱਲ ਹੋ ਜਾਵੇਗਾ। 10-11 ਜੁਲਾਈ ਨੂੰ ਪੁੱਜ ਰਿਹਾ ਮੱਧਮ “ਵੈਸਟਰਨ ਡਿਸਟ੍ਬੇਂਸ” ਮੱਧਮ ਹੋਣ ਦੇ ਬਾਵਜੂਦ ਸੂਬੇ ਚ ਗਰਜ ਨਾਲ਼ ਤਕੜੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦਾ ਹੈ। ਸੋ 8 ਜੁਲਾਈ ਤੋਂ 12-13 ਜੁਲਾਈ ਤੱਕ, ਪੰਜਾਬ ਸਣੇ ਉੱਤਰ-ਪੱਛਮੀ ਭਾਰਤ ਚ ਮਾਨਸੂਨ ਲਗਾਤਾਰ ਐਕਟਿਵ ਬਣੀ ਰਹੇਗੀ। ਕਈ ਥਾਈਂ ਝੜੀ ਲੱਗਣ ਤੋਂ ਇਨਕਾਰ ਨਹੀਂ। ਅੱਗੇ ਜੁਲਾਈ ਚ ਖੁਸ਼ਕ ਦੌਰ ਦੀ ਉਮੀਦ ਨਾਮਾਤਰ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਫੇਸਬੁੱਕ ਤੇ ਆਪਣਾ ਪੇਜ਼ ਪੰਜਾਬ ਦਾ ਮੌਸਮ ਤੇ ਖੇਤੀਬਾੜੀ ਜਰੂਰ ਲਾਇਕ ਤੇ ਸ਼ੇਅਰ ਕਰੋ ਜੀ। ਧੰਨਵਾਦ ਸਾਡੇ ਨਾਲ ਜੁੜਨ ਲਈ ਸਭ ਦਾ। ਨਵੀਂ ਜਾਣਕਾਰੀ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਜੀ। ।

error: Content is protected !!