Home / ਦੁਨੀਆ ਭਰ / ਗੁਰੂ ਨਗਰੀ ਨੂੰ ਮਿਲੀ ਵੱਡੀ ਸੌਗਾਤ

ਗੁਰੂ ਨਗਰੀ ਨੂੰ ਮਿਲੀ ਵੱਡੀ ਸੌਗਾਤ

ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਗੁਰੂ ਨਗਰੀ ਵਿਖੇ ਕੇਂਦਰ ਸਰਕਾਰ ਵਲੋਂ ਮਨਜ਼ੂਰ ਕੀਤੇ ਅਤੇ ਸ਼ੁਰੂ ਹੋਣ ਜਾ ਰਹੇ ਪ੍ਰੋਜੈਕਟ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 510 ਕਰੋੜ ਰੁਪਏ ਦੀ ਲਾਗਤ ਨਾਲ ਅੰਮਿ੍ਰਤਸਰ-ਅਜਨਾਲਾ-ਰਾਮਦਾਸ ਚਾਰ ਮਾਰਗੀ ਸੜਕ ਪ੍ਰੋਜੈਕਟ ਬਣਨ ਜਾ ਰਿਹਾ ਹੈ ਜਿਹੜਾ ਅੰਮਿ੍ਰਤਸਰ, ਅਵਾਣ, ਗਗੋਮਾਹਲ, ਥੋਬਾ ਪਿੰਡਾਂ ਨੂੰ ਆਪਸ ’ਚ ਜੋੜੇਗਾ। ਇਸ ਦੇ ਨਾਲ ਅੰਮਿ੍ਰਤਸਰ-ਘੁਮਾਣ ਫਰ ਲੇਨ ਜੋ 750 ਕਰੋੜ ਦੀ ਲਾਗਤ ਨਾਲ ਬਣ ਜਾ ਰਿਹਾ ਹੈ, ਫਤਿਹਪੁਰ ਰਾਜਪੂਤਾਂ, ਮਹਿਤਾ ਅਤੇ ਘੁਮਾਣ ਨੂੰ ਆਪਸ ’ਚ ਜੋੜੇਗਾ। ਉਨ੍ਹਾਂ ਦੱਸਿਆ ਕਿ 45.33 ਕਿਲੋਮੀਟਰ ਵਾਲਾ ਅੰਮਿ੍ਰਤਸਰ-ਘੁਮਾਣ ਫੋਰ ਲੇਨ ਪ੍ਰੋਜੈਕਟ ਸਰਹੱਦੀ ਖੇਤਰ ਦੇ ਵਿਕਾਸ ’ਚ ਨਵੀਂ ਪੁਲਾਂਘ ਪੁੱਟੇਗਾ। ਇਸ ਦੇ ਨਾਲ ਹੀ ਉਨ੍ਹਾਂ ਅੰਮਿ੍ਰਤਸਰ-ਤਰਨਤਾਰਨ ਬਾਈਪਾਸ ਜਿਹੜਾ ਨੈਸ਼ਨਲ ਹਾਈਵੇ-15 ਦੇ ਨਾਲ ਪਿੰਡ ਹਰਸ਼ਾ ਛੀਨਾ, ਖਾਸਾ ਅੰਮਿ੍ਰਤਸਰ, ਖੇਮਕਰਨ ਨੂੰ ਜੋੜੇਗਾ ਪ੍ਰੋਜੈਕਟ ’ਤੇ 1150 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਅੰਮਿ੍ਰਤਸਰ ਅਜਨਾਲਾ ਪ੍ਰੋਜੈਕਟ 39 ਕਿਲੋਮੀਟਰ, ਅੰਮਿ੍ਰਤਸਰ ਘੁਮਾਣ ਪ੍ਰੋਜੈਕਟ 45 ਕਿਲੋਮੀਟਰ ਹੋਵੇਗਾ। ਔਜਲਾ ਨੇ ਦੱਸਿਆ ਕਿ ਅੰਮਿ੍ਰਤਸਰ ਤੋਂ ਬਾਹਰ ਜਾਣ ਵਾਲੀਆਂ ਅਤੇ ਅੰਮਿ੍ਰਤਸਰ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਹਾਈਵੇ ਨਾਲ ਜੁੜ ਜਾਣਗੀਆਂ। ਇਸ ਨਾਲ ਅੰਮਿ੍ਰਤਸਰ ਨੂੰ ਵਪਾਰਕ ਅਤੇ ਸੈਰ ਸਪਾਟੇ ਪੱਖੋਂ ਨਿਵੇਕਲੀ ਦਿੱਖ ਮਿਲੇਗੀ। ਆਰਥਿਕ ਪੱਖੋ ਖੇਤੀਬਾੜੀ ਸੈਕਟਰ ਅਤੇ ਵਪਾਰਕ ਦੇ ਨਾਲ ਨਾਲ ਸੈਰ ਸਪਾਟੇ ਦੇ ਖੇਤਰ ’ਚ ਵੀ ਅੰਮਿ੍ਰਤਸਰ ਬੁਲੰਦੀਆਂ ਨੂੰ ਛੂਹੇਗਾ। ਇਨ੍ਹਾਂ ਸੜਕਾਂ ਦੇ ਜਾਲ ਵਿਛਣ ਨਾਵ ਰੋਜ਼ਗਾਰ ਦੇ ਮੌਕੇ ਮਾਝੇ ਦੇ ਖੇਤਰ ’ਚ ਵਧੇਰੇ ਪੈਦਾ ਹੋਣਗੇ। ਔਜਲਾ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਂ-ਸਮੇਂ ’ਤੇ ਲੋਕ ਸਭਾ ’ਚ ਇਨ੍ਹਾਂ ਪ੍ਰੋਜੈਕਟਾਂ ਨੂੰ ਲੈ ਕੇ ਆਵਾਜ਼ ਉਠਾਈ।ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਆਪਣੇ ਵਲੋਂ ਲੋਕ ਸਭਾ ’ਚ ਚੁੱਕੇ ਮੁੱਦਿਆਂ ਦੀ ਵੀਡੀਓ ਅਤੇ ਲੋਕ ਸਭਾ ’ਚ ਪੁੱਛੇ ਸਵਾਲਾਂ ਦੇ ਸਬੂਤ ਪੇਸ਼ ਕਰਦਿਆਂ ਕਿਹਾ ਕਿ ਅੰਮਿ੍ਰਤਸਰ ਅੰਮਿ੍ਰਤਸਰ ਦਾ ਨਿਮਾਣਾ ਸੇਵਕ ਹੋਣ ਨਾਤੇ ਉਨ੍ਹਾਂ ਨੇ ਅੰਮਿ੍ਰਤਸਰ ਦੀ ਆਵਾਜ਼ ਨੂੰ ਲੋਕ ਸਭਾ ਅਤੇ ਕੇਂਦਰ ਸਰਕਾਰ ਤੱਕ ਪਹੁੰਚਾਣ ਲਈ ਹਰ ਹੀਲਾ ਅਤੇ ਯਤਨ ਕੀਤਾ ਹੈ। ਲੋਕ ਸਭਾ ਦਾ ਮੈਂਬਰ ਹੋਣ ਦੇ ਨਾਤੇ ਫ਼ਰਜਾਂ ਦੀ ਅਦਾਇਗੀ ਕਰਨ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ਨੂੰ ਉਸ ਦਾ ਹੱਕ ਦਿਵਾਉਣ ਅਤੇ ਖਾਸ ਕਰ ਮਾਝੇ ਦੇ ਖੇਤਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ’ਚ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ। ਔਜਲਾ ਨੇ ਇਨ੍ਹਾਂ ਪ੍ਰਾਜੈਕਟਾਂ ਲਈ ਜਿਥੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਭਾਏ ਰੋਲ ਦੀ ਵੀ ਸ਼ਲਾਘਾ ਕੀਤੀ।