Home / ਦੁਨੀਆ ਭਰ / ਵਾਹਿਗੁਰੂ ਮਿਹਰ ਕਰੀ ਪਰਿਵਾਰ ਤੇ

ਵਾਹਿਗੁਰੂ ਮਿਹਰ ਕਰੀ ਪਰਿਵਾਰ ਤੇ

ਮੇਰਾ ਬਾਈ ਤੁਰ ਗਿਆ। ਸਾਡਾ ਬਾਈ ਤੁਰ ਗਿਆ। ਪੀਟੀਸੀ ਨਿਉਜ਼ ਦੇ ਹੋਣਹਾਰ ਪੱਤਰਕਾਰ ਸ. ਦਵਿੰਦਰ ਪਾਲ ਸਿੰਘ ਦਾ ਬੇਵਕਤੀ ਅਕਾਲ ਚਲਾਣਾ ਬੜੇ ਦੁੱ ਖ ਭਰੀ ਖ਼ਬਰ ਹੈ। ਇਸ ਦੁੱ ਖ ਦੀ ਘੜੀ ਵਿੱਚ ਮੈਂ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਸਹਿ ਕਰਮੀਆਂ ਦੇ ਨਾਲ ਹਾਂ। ਅਕਾਲ ਪੁਰਖ ਉਸ ਨੇਕ ਰੂਹ ਨੂੰ ਆਤ ਮਿਕ ਸ਼ਾਂਤੀ ਪ੍ਰਦਾਨ ਕਰਨ। ਜਿਸ ਬੰਦੇ ਨੇ ਮੈਨੂੰ ਉਂਗਲ ਫੜ ਕੇ ਪੱਤਰਕਾਰ ਬਣਾਇਆ ਉਹ ਤੁਰ ਗਿਆ। ਪਰਸੋਂ ਬਾਈ ਵਿਜੇਪਾਲ ਬਰਾੜ ਨਾਲ ਅੱਧਾ ਘੰਟਾ ਬਾਈ ਤੇਰੀਆਂ ਗੱਲਾਂ ਕੀਤੀਆਂ। ਤੂੰ ਸਾਨੂੰ ਗਾਲਾਂ ਕੱਢਣੀਆਂ, ਫੇਰ ਕਹਿਣਾ ਫਲਾਣੀ ਕਿਤਾਬ ਆਈ ਉਸ ਦਾ ਆਹ ਆਰਟੀਕਲ ਪੜ੍ਹ। ਕਦੇ ਪੁਰਾਣੀ ਦਿੱਲੀ ਕੋਈ ਦੁਕਾਨ ਲੱਭਣੀ ਤੇ ਤੇਰੇ ਨਾਲ ਮੈਟਰੋ ਤੇ ਤੁਰ ਜਾਣਾ। ਕੱਲ੍ਹ ਵਰਿੰਦਰ ਨਾਲ ਦਵਿੰਦਰ ਬਾਈ ਦੀਆਂ ਹੀ ਗੱਲਾਂ ਕਰੀ ਗਏ। ਵਰਿੰਦਰ, ਮੈਂ, ਸੁਖੀ, ਸੁਮਨ, ਜਸਬੀਰ, ਇਸ਼ਾਨ, ਕਾਸ਼ਿਫ਼ ਅਤੇ ਕਈ ਹੋਰਾਂ ਦਾ ਰਾਹ ਦਸੇਰਾ ਸੀ ਬਈ। ਮਨ ਬਹੁਤ ਉਦਾਸ ਹੈ। ਪੰਜਾਬ ਦੀ ਇਲੈਕਟ੍ਰਾਨਿਕ ਪੱਤਰਕਾਰੀ ਇਸ ਵਿੱਚ ਦਵਿੰਦਰ ਬਾਈ ਤੋਂ ਵੱਧ well read ਬੰਦਾ ਮੈਂ ਨਹੀਂ ਦੇਖਿਆ। ਹਰ ਮੌਜ਼ੂ ਨੂੰ ਬਾਰੀਕੀ ਨਾਲ ਸਮਝਣ ਵਾਲਾ। ਬੰਦਾ ਐਨਾ ਦਲੇਰ ਸੀ ਕਿ ਉਹਨਾਂ ਦਿਨਾਂ ਵਿੱਚ ਕਿਡਨੀਆਂ ਫੇਲ ਹੋਣ ਕਰਕੇ ਬਾਈ ਦਾ ਡਾਇਲੀਸਿਸ ਹੁੰਦਾ ਸੀ। ਇਹ 2013 ਦੀ ਗੱਲ ਹੈ ਦਿੱਲੀ ਦਫਤਰ, ਬਾਈ ਪੋਨੀ ਕਰਕੇ ਦਫਤਰ ਆਉਂਦਾ ਹੁੰਦਾ ਸੀ, ਮੈਂ ਗੱਲਾਂ ਕਰਨ ਲੱਗ ਗਿਆ ਕੇ ਤੁਸੀਂ ਡੇਲਸਿਸ ਕਿਸ ਦਿਨ ਕਰਵਾਉਂਦੇ ਹੋ, ਬਾਈ ਕਹਿੰਦਾ ਹੁਣੇ ਕਰਵਾ ਇਕ ਆਇਆ। ਮੈ ਹੈਰਾਨ ਰਹਿ ਗਿਆ, ਬੰਦਾ ਆਪ ਮੈਟਰੋ ਤੇ ਜਾਕੇ ਡੇਲਸਿਸ ਕਰਵਾ ਕੇ ਸ਼ਾਮ ਨੂੰ ਦਫਤਰ ਆਉਂਦਾ। ਪਿਤਾ ਨੇ ਕਿ ਡ ਨੀ ਦਿੱਤੀ ਸੀ, ਅਪਰੇ ਸ਼ਨ ਹੋਇਆ, ਠੀਕ ਹੋ ਗਿਆ ਸੀ ਬਾਈ ਸਾਡਾ। ਚੈਨਲ ਵਲੋਂ ਅਮਰੀਕਾ duty ਲੱਗ ਗਈ ਪਰ ਚੰਦਰੀ ਮੌਤ ਬਾਈ ਨੂੰ ਇੰਡਿਆ ਖਿੱਚ ਲਿਆਈ। ਸੁਮਨ ( ਬੀਬੀਸੀ) ਦਾ ਫੋਨ ਆਇਆ ਕੇ ਬਾਈ ਨਹੀਂ ਰਿਹਾ। ਮਨ ਉਦਾਸ ਆ ਬਾਈ। ਸਿਰੜੀ ਬੰਦਾ, ਨਿਡਰ, ਸਮਝਦਾਰ, ਸਮਾਜਿਕ ਅਤੇ ਰਾਜਨੀਤਿਕ awareness ਕਮਾਲ ਦੀ। ਇਹ ਘਾਟਾ ਪੂਰਾ ਨਹੀਂ ਹੋਣਾ। ਬਸ ਇੱਕ ਯਾਦ ਬਾਈ ਤੇਰੀ, ਤੇਰੀਆਂ ਤੋਹਫੇ ਵਜੋਂ ਦਿੱਤੀਆਂ ਕਿਤਾਬਾਂ ਅਤੇ headphones bluetooth ਆਲੇ (ਅੱਜ ਕਲ ਆਮ ਨੇ ਓਦੋਂ ਕਿੱਥੇ ਮਿਲਦੇ ਸੀ, ਬਾਈ ਨੇ ਅਮਰੀਕਾ ਤੋਂ ਮੰਗਵਾਏ ਸੀ) ਮੈਂ ਸਾਂਭੇ ਪਏ ਨੇ।
ਅਲਵਿਦਾ ਬਾਈ। ਇੱਕ ਮਹਾਨ ਪੱਤਰਕਾਰ ਨੂੰ ਮੇਰਾ ਸਲਾਮ। ਤੈਨੂੰ ਦੇਖ ਦੇਖ ਸਭ ਸਿਖਿਆ, ਪੱਤਰਕਾਰ ਬਣੇ ਆ। ਤੇਰੇ ਵਰਗੇ ਕਦੇ ਨਹੀਂ ਬਣ ਸਕਦੇ। ਮਿਲਾਂਗੇ ਜ਼ਰੂਰ।
ਮੱਕੜ

error: Content is protected !!