Home / ਦੁਨੀਆ ਭਰ / ਸਕੂਲਾਂ ਫੀਸਾਂ ਬਾਰੇ ਚੰਡੀਗੜ੍ਹ ਹਾਈਕੋਰਟ ਦਾ ਆਇਆ ਵੱਡਾ ਫੈਸਲਾ

ਸਕੂਲਾਂ ਫੀਸਾਂ ਬਾਰੇ ਚੰਡੀਗੜ੍ਹ ਹਾਈਕੋਰਟ ਦਾ ਆਇਆ ਵੱਡਾ ਫੈਸਲਾ

ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਫੀਸ ਵਿਵਾਦ ‘ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਮਾਪਿਆਂ ਨੂੰ ਵੱਡਾ ਝ ਟ ਕਾ ਦਿੱਤਾ ਹੈ। ਹਾਈਕੋਰਟ ਨੇ ਨਿੱਜੀ ਸਕੂਲਾਂ ਨੂੰ ਐਡਮੀਸ਼ਨ ਫੀਸ ਵਸੂਲਣ ਦੀ ਵੀ ਇਜਾਜ਼ਤ ਦਿੱਤੀ ਹੈ। ਇਸ ਤੋ ਇਲਾਵਾ ਸਕੂਲ ਬੱਚਿਆਂ ਤੋਂ ਟਿਊਸ਼ਨ ਫੀਸ ਵਸੂਲ ਸਕਦੇ ਹਨ। ਸਕੂਲ ਵਧੀ ਹੋਈ ਫੀਸ ਨਹੀਂ ਲੈਣਗੇ। ਸਕੂਲ ਪਿਛਲੇ ਸਾਲ ਵਾਲੀ ਫੀਸ ਹੀ ਲੈ ਸਕਦੇ ਹਨ। ਫੀਸ ਨਾ ਭਰ ਸਕਣ ਵਾਲੇ ਮਾਪੇ ਆਪਣੇ ਵਿੱਤੀ ਹਾਲਤ ਦਾ ਪਰੂਫ ਦੇਣਗੇ।ਦਰਅਸਲ ਕਰੋਨਾ ਕਰਕੇ ਆਪਣੀਆਂ ਨੌਕਰੀਆਂ ਤੇ ਕੰਮ ਕਾਜ ਗਵਾਉਣ ਵਾਲੇ ਮਾ ਪਿਆ ਨੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਮੁਆਫ ਕਰਨ ਵਾਸਤੇ ਸਰਕਾਰ ਕੋਲ ਪਹੁੰਚ ਕੀਤੀ ਸੀ ਤੇ ਸਰਕਾਰ ਨੇ ਵੀ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਨਾ ਲੈਣ ਬਾਰੇ ਕਿਹਾ ਸੀ ਜਿਸ ਤੋਂ ਬਾਅਦ ਸਰਕਾਰ, ਪ੍ਰਾਈਵੇਟ ਸਕੂਲ ਤੇ ਮਾ ਪਿਆ ਵਿਚਕਾਰ ਕਈ ਮੀਟਿੰਗਾਂ ਦਾ ਦੌਰਾਨ ਚੱਲਿਆ ਪਰ ਸਿੱ ਟਾ ਕੋਈ ਨਾ ਨਿਕਲਿਆ ਜਿਸ ਕਰਕੇ ਇਹ ਕੇਸ ਕੋਰਟ ਵਿੱਚ ਚਲਾ ਗਿਆ ਸੀ | ਦੱਸ ਦਈਏ ਕਿ ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਸਕੂਲ ਪ੍ਰਬੰਧਨ ਨੂੰ ਆਪਣੇ ਖਰਚੇ ਦੇ ਹਿਸਾਬ ਨਾਲ ਹੀ ਚਾਰਜ ਵਸੂਲ ਸਕਦੇ ਹਨ। ਸਕੂਲ ਵਧੀ ਹੋਈ ਫੀਸ ਨਹੀਂ ਲੈਣਗੇ ਬਲਕਿ ਉਨ੍ਹਾਂ ਨੂੰ ਸਿਰਫ ਵਿੱਤੀ ਵਰ੍ਹੇ 2019-20 ਦਾ ਫੀਸ ਵਿਵਸਥਾ ਹੀ ਅਪਣਾਉਣਾ ਪਏਗਾ। ਜੇ ਕੋਈ ਮਾਪਾ ਸਕੂਲ ਫੀਸਾਂ ਦਾ ਭੁਗਤਾਨ ਨਹੀਂ ਕਰ ਸਕਦਾ ਤਾਂ ਉਹ ਸਕੂਲ ਨੂੰ ਵੱਖਰੀਆਂ ਦਰਖਾਸਤਾਂ ਦੇ ਸਕਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਆਪਣੀ ਵਿੱਤੀ ਸਥਿਤੀ ਦਾ ਸਬੂਤ ਦੇਣਾ ਹੋਵੇਗਾ।ਅਦਾਲਤ ਨੇ ਕਿਹਾ ਹੈ ਕਿ ਜੇ ਕੋਈ ਸਕੂਲ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਹੈ, ਤਾਂ ਉਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਪ੍ਰਮਾਣ ਦੇ ਨਾਲ ਆਪਣੀ ਨੁਮਾਇੰਦਗੀ ਦੇ ਸਕਦਾ ਹੈ। ਜਿਸ ਉੱਤੇ 3 ਹਫਤਿਆਂ ਵਿੱਚ ਫੈਸਲਾ ਕਰਨਾ ਪਏਗਾ।।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!