Home / ਦੁਨੀਆ ਭਰ / ਅਨਲੌਕ- 2 ਦੀਆਂ ਗਾਈਡਲਾਈਨਜ਼ ਜ਼ਾਰੀ

ਅਨਲੌਕ- 2 ਦੀਆਂ ਗਾਈਡਲਾਈਨਜ਼ ਜ਼ਾਰੀ

ਅਨਲੌਕ- 2 ਦੀਆਂ ਗਾਈਡਲਾਈਨਜ਼ ਜ਼ਾਰੀ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਅਨਲੌਕ 2.0 ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦੱਸ ਦਈਏ ਕਿ ਹੁਣ ਇਹ 1 ਜੁਲਾਈ 2020 ਤੋਂ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ ਸਰਕਾਰ ਨੇ ਪਹਿਲਾਂ ਤੋਂ ਵਰਜਿਤ ਗਤੀਵਿਧੀਆਂ ਅਤੇ ਕੰਟੇਂਮੈਂਟ ਜ਼ੋਨ ਵਿੱਚ ਜਾਰੀ ਪਾਬੰ ਦੀਆਂ ਨੂੰ ਛੱਡ ਕੇ ਹਰ ਕਿਸਮ ਦੀ ਮਨਜ਼ੂਰੀਆਂ ਦੇ ਦਿੱਤੀਆਂ ਹਨ। ਜਦਕਿ ਅਨਲੌਕ ਦੇ ਦੂਜੇ ਪੈਦਾ ਤੋਂ ਬਾਅਦ ਵੀ ਮਾ ਸਕ ਪਾਉਣਾ, ਸਮਾਜਿਕ ਦੂਰੀ ਨੇ ਨਿਯਮਾਂ ਦੀ ਪਾਲਨਾ ਕਰਨਾ ਜ਼ਰੂਰੀ ਹੋਵੇਗਾ। ਦੱਸ ਦਈਏ ਕਿ ਅਨਲੌਕ 2.0 ਦੇ ਇਸ ਦੂਜੇ ਦੌਰ ਵਿੱਚ ਰਾਤ ਦੇ ਦੇਸ਼ ਵਿਆਪੀ ਕਰ ਫ਼ਿਊ ਦੇ ਸਮੇਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। 1 ਜੁਲਾਈ ਤੋਂ ਰਾਤ ਦਾ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਿਕ ਕਨਟੇਂਮੈਂਟ ਜ਼ੋਨ ਤੋਂ ਇਲਾਵਾ ਬਾਕੀ ਥਾਵਾਂ ਤੇ ਅੱਗੇ ਦੱਸੇ ਕੰਮਾਂ ਨੂੰ ਛੱਡ ਕੇ ਸਾਰੀ ਗਤੀਵਿਧੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਕੂਲ ਕਾਲਜ, ਵਿੱਦਿਅਕ ਅਦਾਰੇ 31 ਜੁਲਾਈ ਤੱਕ ਬੰਦ ਰਹਿਣਗੇ। ਆਨਲਾਈਨ ਤੇ ਡਿਸਟੈਂਸ ਲਰਨਿੰਗ ਰਾਹੀਂ ਪੜਾਈ ਜਾਰੀ ਰਹੇਗੀ। ਅੰਤਰ ਰਾਸ਼ਟਰੀ ਹਵਾਈ ਯਾਤਰਾ ਤੇ ਪਾ ਬੰਦੀ ਜਾਰੀ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਮੈਟਰੋ ਸੇਵਾਵਾਂ ਬੰਦ ਰਹਿਣਗੀਆਂ। ਸਿਨਮਾ ਹਾਲ, ਜਿੰਮ, ਸਵਿਮਿੰਗ ਪੂਲ, ਏੰਟਰਟੇਨਮੇੰਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਤੇ ਅਜਿਹੀਆਂ ਸਾਰੀਆਂ ਥਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸਾਰੇ ਸਮਾਜਿਕ, ਰਾਜਨੀਤਿਕ, ਖੇਡ, ਅਕਾਦਮਿਕ, ਸਭਿਆਚਾਰਕ, ਸਮਾਗਮ ਬੰਦ ਰਹਿਣਗੇ।ਤੁਹਾਨੂੰ ਦੱਸ ਦੇਈਏ ਕਿ ਲੌਕਡਾਉਨ ਤੋਂ ਬਾਅਦ ਪੂਰੇ ਦੇਸ਼ ਵਿੱਚ ਅਜੇ ਵੀ ਲਗਾਤਾਰ ਨਵੇਂ ਕੇਸ ਆ ਰਹੇ ਹਨ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੂਬੇ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਹੈ ਜਿਸ ਤੋਂ ਬਾਅਦ ਲਾਜਮੀ ਹੈ ਵੱਡੇ ਕਦਮ ਚੁੱਕੇ ਜਾਣਗੇ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!