Home / ਸਿੱਖੀ ਖਬਰਾਂ / ਦਰਸ਼ਨ ਕਰੋ ਜੀ ਉਸ ਪਵਿੱਤਰ ਅਸਥਾਨ ਦੇ ਜਿੱਥੇ 58 ਸਾਲ ਤਿੰਨ ਗੁਰੂ ਸਾਹਿਬਾਨਾਂ ਨੇ ਨਿਵਾਸ ਕੀਤਾ

ਦਰਸ਼ਨ ਕਰੋ ਜੀ ਉਸ ਪਵਿੱਤਰ ਅਸਥਾਨ ਦੇ ਜਿੱਥੇ 58 ਸਾਲ ਤਿੰਨ ਗੁਰੂ ਸਾਹਿਬਾਨਾਂ ਨੇ ਨਿਵਾਸ ਕੀਤਾ

ਗੁਰਦੁਆਰਾ ਗੁਰੂ ਕੇ ਮਹਿਲ ਜਨਮ ਅਸਥਾਨ, ਸ਼੍ਰੀ ਗੁਰੂ ਤੇਗ ਬਹਾਦੁਰ ਜੀ, ਅੰਦਰੂਨ ਸ਼ਹਿਰ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਮਾਈ ਸੇਵਾ ਵਾਲੇ ਰਸਤੇ ਤੋਂ ਕਟਰਾ ਆਹਲੂਵਾਲੀਆ ਨੂੰ ਸਿੱਧਾ ਜਾਂਦਿਆਂ ਪੁਰਾਣੇ ਅੰਦਰੂਨ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਸਥਿਤ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੀ ਬਹੁਤ ਡੂੰਘਾ ਤੇ ਸੁਨਹਿਰੀ ਹੈਂ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ (ਸ਼੍ਰੀ ਗੁਰੂ ਰਾਮਦਾਸ ਜੀ) ਨੂੰ ਨਾਲ ਲੈ ਕੇ ਪਵਿੱਤਰ ਚਰਨ ਪਾਏ ਤੇ ਹੁਕਮ ਦਿੱਤਾ ਕਿ ਇੱਥੇ ਆਪਣਾ ਘਰ ਬਣਾਉ ਤੇ ਨਵੀਂ ਨਗਰੀ ਵਸਾਉ। 1573 ਵਿੱਚ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੀ ਰਿਹਾਇਸ਼ ਲਈ ਜੋ ਘਰ ਬਣਾਇਆ, ਉਹ ਘਰ ਹੀ ਮੌਜੂਦਾ ਗੁਰਦੁਆਰਾ ਗੁਰੂ ਕੇ ਮਹਿਲ ਹੈਂ। ਗੁਰੂ ਰਾਮਦਾਸ ਜੀ ਨੇ ਨਵੀਂ ਨਗਰੀ ਵਸਾ ਕੇ ਉਸ ਦਾ ਨਾਮ “ਗੁਰੂ ਕੇ ਚੱਕ” ਰੱਖਿਆ ਜੋ ਬਾਅਦ ਵਿੱਚ “ਰਾਮਦਾਸਪੁਰ” ਤੇ ਅਖੀਰ “ਸ਼੍ਰੀ ਅੰਮ੍ਰਿਤਸਰ ਸਾਹਿਬ ਜੀ” ਦੇ ਨਾਮ ਨਾਲ ਪ੍ਸਿੱਧ ਹੋ ਗਿਆ। ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸੇ ਘਰ ਵਿੱਚ 58 ਸਾਲ ਨਿਵਾਸ ਕੀਤਾ। ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਇਥੇ ਰਹਿ ਕੇ ਹੋਇਆ ਹੈਂ। ਇੱਥੇ ਰਹਿ ਕੇ ਹੀ ਅਰਜਨ ਦੇਵ ਜੀ ਪੰਜਵੇ ਸਿੱਖ ਗੁਰੂ ਬਣੇ।ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਨਾਲ ਪੁੱਤਰ ਦੀ ਦਾਤ ਪ੍ਰਾਪਤ ਕਰਨ ਲਈ ਮਾਤਾ ਗੰਗਾ ਜੀ ਨੂੰ ਇਥੋ ਹੀ ਬਾਬਾ ਬੁੱਢਾ ਸਾਹਿਬ ਜੀ ਪਾਸ ਗੁਰਦੁਆਰਾ ਬੀੜ ਸਾਹਿਬ, ਝੱਬਾਲ, ਜਿਲ੍ਹਾ ਤਰਨਤਾਰਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਪਾਸ ਭੇਜਿਆ ਸੀ। ਬਾਬਾ ਬੁੱਢਾ ਸਾਹਿਬ ਜੀ ਦੇ ਵਰ ਸਦਕਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਕਾਸ਼ ਵਡਾਲੀ, (ਛੇਹਰਟਾ), ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਬੀਬੀ ਨਾਨਕੀ ਜੀ ਦੀ ਕੁੱਖੋਂ ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟਲ ਰਾਇ ਜੀ, ਸ਼੍ਰੀ ਗੁਰੂ ਤੇਗ ਬਹਾਦੁਰ ਜੀ ਜਿੰਨਾ ਦਾ ਪ੍ਕਾਸ਼ ੧ ਅਪ੍ਰੈਲ, ੧੬੨੧ ਈ: ਨੂੰ ਅਤੇ ਬੀਬੀ ਵੀਰੋ ਜੀ ਦਾ ਜਨਮ ਇਸੇ ਗੁਰੂ ਕੇ ਮਹਿਲ ਹੋਇਆ।ਬੀਬੀ ਵੀਰੋ ਜੀ ਦੇ ਵਿਆਹ ਦੀਆਂ ਤਿਆਰੀਆਂ ਇੱਥੇੇ ਹੋਈਆਂ। ਪਰ ਮੁਗਲਾਂ ਵੱਲੋਂ ਹ ਮ ਲਾ ਕਰਨ ਤੇ ਵਿਆਹ ਦੀਆਂ ਬਾਕੀ ਰਸਮਾਂ ਤੇ ਲਾਵਾਂ ਝੱਬਾਲ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਕੀਤੀ ਗਈਆਂ। ਗੁਰੂ ਜੀ ਨੇ ਪੀਣ ਇਸ਼ਨਾਨ ਲਈ ਖੂਹ ਬਣਵਾਇਆ ਸੀ ਜੋ ਅੱਜ ਵੀ ਮੌਜੂਦ ਹੈਂ। ਇਸੇ ਗੁਰਦੁਆਰਾ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦੁਰ ਜੀ ਦਾ ਪ੍ਕਾਸ਼ ਪੂਰਬ ੧ ਅਪ੍ਰੈਲ ਅਤੇ ਸ਼ ਹੀ ਦੀ ਦਿਹਾੜਾ ੧੬ ਦਸੰਬਰ ਨੂੰ ਵੱਡੇ ਪੱਦਰ ਤੇ ਮਨਾਇਆ ਜਾਂਦਾ ਹੈਂ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਦੁਨੀਆਂ ਭਰ ਤੋਂ ਆਉਣ ਵਾਲੀ ਬਹੁਤੀਆਂ ਸੰਗਤਾਂ/ਯਾਤਰੂਆਂ ਨੂੰ ਇਸ ਗੁਰਦੁਆਰਾ ਸਾਹਿਬ ਬਾਰੇ ਨਹੀਂ ਪਤਾ ਜਦਕਿ ਇਸੇ ਗੁਰਦੁਆਰਾ ਸਾਹਿਬ ਵਿੱਚ 58 ਸਾਲ ਤਿੰਨ ਗੁਰੂਆਂ ਨੇ ਨਿਵਾਸ ਕੀਤਾ। ਇਸ ਪਵਿੱਤਰ ਅਸਥਾਨ ਤੇ ਜੋ ਵੀ ਸੱਚੇ ਦਿਲੋਂ ਮੰਗਦਾ ਹੈ ਉਸ ਦੀ ਹਰ ਮੁਰਾਦ ਪੂਰੀ ਹੋ ਜਾਦੀ ਹੈ। ਇਹ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਬਹੁਤ ਨਜ਼ਦੀਕ ਮਾਈ ਸੇਵਾ ਬਾਜਾਰ ਤੋਂ ਸਿੱਧਾ ਕਟਰਾ ਆਹਲੂਵਾਲੀਆ ਦੇ ਤੰਗ ਰਸਤੇ ਅੰਦਰ ਹੈਂ। ਵਾਹਿਗੁਰੂ ਜੀ ਇਹ ਇਤਿਹਾਸਕ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ।