Home / ਸਿੱਖੀ ਖਬਰਾਂ / ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਪੰਜਾਬ ਦਾ ਇਹ ਭਾਗਾਂ ਵਾਲਾ ਪਿੰਡ

ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਪੰਜਾਬ ਦਾ ਇਹ ਭਾਗਾਂ ਵਾਲਾ ਪਿੰਡ

ਜਾਣੋ ‘ਗੁਰਦੁਆਰਾ ਨਾਨਕਸਰ’ਤਖਤੂਪੁਰਾ ਸਾਹਿਬ ਦਾ ਇਤਿਹਾਸ ਦੱਸ ਦਈਏ ਕਿ ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਪੰਜਾਬ ਦਾ ਇਹ ਭਾਗਾਂ ਵਾਲਾ ਪਿੰਡ ‘ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ-ਛੋਹ ਪ੍ਰਾਪਤ ਧਰਤ ‘ਤੇ ਸ਼ੁਭਾਇਮਾਨ ਹੈ, ਇਤਿਹਾਸਕ ਗੁਰਦੁਆਰਾ, ‘ਨਾਨਕਸਰ’ ਤਖਤੂਪੁਰਾ। ਤਿੰਨੇ ਇਤਿਹਾਸਕ ਗੁਰ-ਅਸਥਾਨ ਨਜ਼ਦੀਕ-ਨਜ਼ਦੀਕ ਹੋਣ ਅਤੇ ਦਰਮਿਆਨ ਸਰੋਵਰ ਹੋਣ ਕਰਕੇ ‘ਨਾਨਕਸਰ’ ਦੇ ਨਾਮ ਨਾਲ ਪ੍ਰਸਿੱਧ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ‘ਤੇ ਜੋਗੀ ਗੋਪੀ ਚੰਦ ਤੇ ਭਰਥਰੀ ਨਾਲ ਵਿਚਾਰ- ਚਰਚਾ ਕੀਤੀ, ਜੋ ਇਸ ਅਸਥਾਨ ਦੇ ਰਹਿਣ ਵਾਲੇ ਸਨ। ਗੁਰੂ ਨਾਨਕ ਸਾਹਿਬ ਦੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸਰੋਵਰ ਦਾ ਨਿਰਮਾਣ ਕਰਵਾਇਆ ਗਿਆ। ਬਹੁ-ਮੰਜ਼ਲੀ ਸ਼ਾਨਦਾਰ ਇਮਾਰਤ ਦੂਰ ਤੋਂ ਹੀ ਦਿਖਾਈ ਦਿੰਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਮਹਿਰਾਜ ਦੀ ਜੰਗ ਜਿੱਤਣ ਉਪਰੰਤ ਦਸੰਬਰ 1634 ਈ: ਵਿਚ ਅਸਥਾਨ ‘ਤੇ ਆਏ। ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਨਵੀਂ ਇਮਾਰਤ 1997 ਈ: ਵਿਚ ਹੀ ਸੰਪੂਰਨ ਹੋਈ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਲੰਮੇ ਜੱਟ ਪੁਰੇ ਤੋਂ ਦੀਨੇ ਕਾਂਗੜ ਨੂੰ ਜਾਣ ਸਮੇਂ 1705 ਈ: ਵਿਚ ਇਕ ਦੁਪਹਿਰ ਇਥੇ ਰੁਕੇ ਸਨ। ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਉਸਾਰੇ ਗੁਰਦੁਆਰੇ ਨੂੰ 1955 ਈ: ਵਿਚ ਹੋਈਆਂ ਭਾਰੀ ਬਾਰਸ਼ਾਂ ਨੇ ਕਾਫੀ ਨੁਕਸਾਨ ਪਹੁੰਚਾਇਆ। ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ 1962 ਈ: ਵਿਚ ਗੁਰਸਿੱਖ ਸੰਗਤਾਂ ਦੇ ਸਹਿਯੋਗ ਨਾਲ ਉਸਾਰੀ ਗਈ। ਇਨ੍ਹਾਂ ਤਿੰਨਾਂ ਇਤਿਹਾਸਕ ਅਸਥਾਨਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਲੋਕਲ ਕਮੇਟੀ ਰਾਹੀਂ ਕਰਦੀ ਹੈ। ਗੁਰਦੁਆਰਾ ‘ਨਾਨਕਸਰ’ ਵਿਖੇ ਪਹਿਲੀ, ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ, ਪੰਜਵੀਂ ਪਾਤਸ਼ਾਹੀ ਦਾ ਸ਼ ਹੀ ਦੀ ਦਿਹਾੜਾ ਅਤੇ ਸਾਲਾਨਾ ਜੋੜ ਮੇਲਾ ਮਾਘੀ ਨੂੰ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਵਧੀਆ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਵੀ ਕੁਝ ਕਮਰੇ ਬਣੇ ਹੋਏ ਹਨ। ਇਹ ਇਤਿਹਾਸਕ ਅਸਥਾਨ ਪਿੰਡ ਤਖਤੂਪੁਰਾ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਿਚ, ਮੋਗਾ ਰੇਲਵੇ ਸਟੇਸ਼ਨ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਮੋਗਾ-ਬਰਨਾਲਾ ਸੜਕ ਨਜ਼ਦੀਕ ਸਥਿਤ ਹੈ ।

error: Content is protected !!