ਪਾਪੜ ਵੇਚਣ ਵਾਲੀ ਗੁਰਸਿੱਖ ਧੀ ਦੇ ਘਰ ਦਾ ਉਦਘਾਟਨ ਹੋਇਆ

ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਬੱਚੀ ਦੇ ਘਰ ਦਾ ਉਦਘਾਟਨ ਕਰ ਦਿੱਤਾ ਹੈ ਦੱਸ ਦੇਈਏ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਹੱਥੀਂ ਇਟ ਰੱਖ ਕੇ ਸਮਾਣੇ ਵਿਚ ਪਾਪੜ ਵੇਚ ਕੇ ਗੁਜ਼ਾਰਾ ਕਰਨ ਵਾਲੀ ਬੱਚੀ ਜਸਵਿੰਦਰ ਕੌਰ ਦੇ ਘਰ ਦੀ ਚੱਲ ਰਹੀ ਕਾਰ ਸੇਵਾ ਨੂੰ ਅੱਗੇ ਵਧਾਇਆ।
ਸਿੰਘ ਸਾਹਿਬ ਜੀ ਨੇ ਬੱਚੀ ਜਸਵਿੰਦਰ ਕੌਰ ਨੂੰ ਪੜਾਈ ਮੁਕੰਮਲ ਕਰਨ ਦੀ ਪ੍ਰੇਰਨਾ ਦਿੱਤੀ। ਨਾਲ ਹੀ ਗੁਰਸਿੱਖ ਪਰਿਵਾਰ ਦੇ ਘਰ ਦੀ ਕਾਰ ਸੇਵਾ ਦੀ ਖੁਲ੍ਹ ਕੇ ਤਾਰੀਫ ਕੀਤੀ ।ਤੁਹਾਨੂੰ ਦੱਸ ਦੇਈਏ ਕਿ ਇਸ ਨੇਕ ਕਾਰਜ ਲਈ ਸਮਾਣੇ ਪਹੁੰਚਣ ਵਾਸਤੇ ਸਿੰਘ ਸਾਹਿਬ ਜੀ ਦਾ ਬੁਹਤ-ਬੁਹਤ ਧੰਨਵਾਦ ।। ਇਸ ਵੀਡਿਉ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤੁਹਾਨੂੰ ਦੱਸ ਦੇਈਏ ਕਿ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਧੀ ਦੀ ਕੀਤੀ ਮੱਦਦ ”ਤੁਹਾਨੂੰ ਦੱਸ ਦੇਈਏ ਕਿ ਪਾਪੜ ਵੇਚ ਕੇ ਗੁਜ਼ਾਰਾ ਕਰਨ ਵਾਲੀ ਅੰਮ੍ਰਿਤ ਧਾਰੀ ਗੁਰਸਿੱਖ ਭੈਣ ਜਸਵਿੰਦਰ ਕੌਰ ਜਮਨਾ (ਸਮਾਣਾ, ਜਿਲਾ ਪਟਿਆਲਾ) ਦੇ ਘਰ ਦੀ ਸੇਵਾ ਬਾਬਾ ਜਸਦੀਪ ਸਿੰਘ ਜੀ ਜਗਾਧਰੀ ਵਾਲਿਆਂ ਵੱਲੋਂ ਆਰੰਭ ਕਰ ਦਿੱਤੀ ਗਈ ਸੀ । ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਏਸ ਗੁਰਸਿੱਖ ਭੈਣ ਦੀ ਖੁਸ਼ੀ ਨੂੰ ਵੱਧ ਤੋਂ ਵੱਧ ਸੰਗਤ ਤਕ ਪਹੁੰਚਾਯੋ ਜੀ। ਸਾਨੂੰ ਕੌਂਮ ਦੇ ਇਹੋ ਜਿਹੇ ਸੇਵਾਦਾਰਾਂ ਦਾ (ਬਾਬਾ ਜਸਦੀਪ ਸਿੰਘ ਜੀ ਜਗਾਧਰੀ ਵਾਲੇ) ਵੱਧ-ਚੜ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ। ਬਾਬਾ ਜੀ ਵੱਲੋਂ ਇਹ ਕੁੱਲ ਬਾਹਰਵੀਂ ਸੇਵਾ ਹੈ। (ਪੰਜਾਬ ਵਿਚ ਦੂੱਜੀ ) ਜਿਵੇਂ ਤੁਹਾਨੂੰ ਪਤਾ ਹੀ ਟਿਕ ਟੋਕ ਸਟਾਰ ਨੂਰ ਦੇ ਘਰ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਸੇਵਾ ਨਿਭਾਈ ਸੀ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ। ਇੱਕ ਵਾਰ ਫਿਰ ਬਾਬਾ ਜਸਦੀਪ ਸਿੰਘ ਜੀ ਨੇ ਪਾਪੜ ਵੇਚ ਕੇ ਗੁਜਾਰਾ ਕਰਨ ਵਾਲੀ ਅੰਮ੍ਰਿਤਧਾਰੀ ਗੁਰਸਿੱਖ ਭੈਣ ਜਸਵਿੰਦਰ ਕੌਰ ਯਮਨਾ ਦੇ ਨਵੇਂ ਘਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਦੱਸ ਦਈਏ ਕਿ ਇਹ ਧੀ ਮੁੰਡਾ ਬਣ ਕੇ ਪਾਪੜ ਵੇਚ ਕੇ ਆਪਣੇ ਮਾਪਿਆਂ ਦਾ ਸਹਾਰਾ ਬਣ ਕੇ ਮੱਦਦ ਕਰ ਰਹੀ ਹੈ।।

Leave a Reply

Your email address will not be published. Required fields are marked *