ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪਟਿਆਲਾ ਜਿਲ੍ਹੇ ਦੇ ਇਕ ਹੋਰ ਜਵਾਨ ਨੇ ਦੇਸ਼ ਲਈ ਆਪਣੀ ਜਿੰਦਗੀ ਕੁਰਬਾਨ ਕਰ ਦਿੱਤੀ ਹੈ।ਦੱਸ ਦਈਏ ਕਿ ਸਲੀਮ ਖਾਨ ਜੋ 58 ਇੰਜੀਨੀਅਰਿੰਗ ਰੈਜੀਮੈਂਟ ਵਿਚ ਲਾਂਸ ਨਾਇਕ ਦੇ ਤੌਰ ਉਤੇ ਤਾਇਨਾਤ ਸੀ, ਦੀ ਗਲਵਾਨ ਘਾਟੀ ਵਿਚ ਇਕ ਪੁਲ ਬਣਾਉਂਦੇ ਸਮੇਂ ਰੱਬ ਨੂੰ ਪਿਆਰਾ ਹੋਣ ਦੀ ਹੋਣ ਦੀ ਸੂਚਨਾ ਹੈ।ਜਾਣਕਾਰੀ ਅਨੁਸਾਰ ਉਸ ਦੇ ਭਾਈ ਨਿਆਮਤ ਅਲੀ ਨੇ ਦੱਸਿਆ ਕਿ ਸਲੀਮ ਖਾਨ ਉਸ ਦਾ ਛੋਟਾ ਭਾਈ ਸੀ। ਪਰਿਵਾਰ ਵਿਚ 2 ਭਰਾ ਹਨ ਅਤੇ ਮਾਤਾ ਹੈ, ਜਦਕਿ ਪਿਤਾ ਦੀ ਪਹਿਲਾਂ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਸਲੀਮ ਦਾ ਇਹ ਸੁਪਨਾ ਸੀ ਕਿ ਉਹ ਆਪਦੀ ਮਾਤਾ ਅਤੇ ਭਰਾ ਨੂੰ ਵਧੀਆ ਜਿੰਦਗੀ ਦੇਣ ਲਈ ਹਰ ਸਹੂਲਤ ਦੇਵੇ। ਤੁਹਾਨੂੰ ਦੱਸ ਦੇਈਏ ਕਿ ਸਲੀਮ ਸਾਢੇ 4 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ ਅਤੇ 3 ਮਹੀਨੇ ਪਹਿਲਾਂ ਹੀ ਘਰ ਆ ਕੇ ਗਿਆ ਸੀ। ਸਲੀਮ ਖਾਨ ਦੇ ਭਰਾ ਅਨੁਸਾਰ ਉਨ੍ਹਾਂ ਨੂੰ ਪਰਸੋਂ ਹੀ ਉਸ ਦਾ ਫੋਨ ਆਇਆ ਸੀ ਤੇ ਉਸ ਨੇ ਕੱਲ੍ਹ ਐਤਵਾਰ ਨੂੰ ਵਾਪਿਸ ਅਉਣਾ ਸੀ। ਸਾਰਾ ਪਰਿਵਾਰ ਉਸ ਦਾਂ ਇੰਤ ਜ਼ਾਰ ਕਰ ਰਿਹਾ ਸੀ ਕਿ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਰਾਹੀਂ ਜਾਣਕਾਰੀ ਮਿਲੀ ਕਿ ਸਲੀਮ ਖਾਨ ਦੀ mout ਹੋ ਗਈ ਹੈ।। ਵਾਹਿਗੁਰੂ ਵੀਰ ਦੇ ਪਰਿਵਾਰ ਨੂੰ ਭਾਣਾ ਦਾ ਮੰਨਣ ਦਾ ਬਲ ਬਖਸ਼ਣ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਪੰਜਾਬ ਦੇ ਚਾਰ ਪੁੱਤਰ ਇਸ ਦੇਸ਼ ਲਈ ਰੱਬ ਨੂੰ ਪਿਆਰੇ ਹੋ ਗਏ ਸਨ।ਜਿਨ੍ਹਾਂ ਦੇ ਪਰਿਵਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੰਜਾਬ ਲੱਖ ਦੀ ਮੱਦਦ ਤੇ ਪਰਿਵਾਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਵੀਰਾਂ ਦੇ ਭੋਗ ਕੱਲ ਪੈ ਗਏ ਹਨ।
