ਵਾਹਿਗੁਰੂ ਜੀ ਦਾ ਜਾਪ ਕਰ ਰਹੇ ਹਨ ਜਾਪਾਨੀ

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਪਰਮਾਤਮਾ ਨੂੰ ਧਿਆਉਣਾ, ਨਾਮ ਜੱਪਣਾ ਅਤੇ ਸਿਮਰਨ ਕਰਨ ਦੀ ਬਹੁਤ ਮਹਾਨਤਾ, ਬਹੁਤ importance ਦੱਸੀ ਗਈ ਹੈ। ਏਥੋਂ ਤੱਕ ਸਮਝਾਇਆ ਗਿਆ ਹੈ ਕਿ ਸਾਨੂੰ ਮਨੁੱਖਾ-ਜੀਵਨ ਮਿਲਿਆ ਹੀ ਨਾਮ ਦਾ ਸਿਮਰਨ ਕਰਨ ਲਈ ਹੈ, ਤਾਕਿ ਨਾਮ ਸਿਮਰਨ ਰਾਹੀਂ ਅਸੀਂ ਆਪਣੇ ਮੂਲ ਦੀ ਪਛਾਣ ਕਰਕੇ, ਸੱਚ ਦੀ ਪਛਾਣ ਕਰਕੇ ਰਬੱ ਦਾ ਦੀਦਾਰ ਕਰ ਸਕੀਏ। ਸਿਮਰਨ ਕਰਦੇ ਕਰਦੇ ਰੱਬ ਦਾ ‘ਰੂਪ` ਹੀ ਬਣ ਜਾਈਏ।
ਗੁਰਬਾਣੀ ਵਿੱਚ ਇਹ ਵਿਚਾਰ ਬਹੁਤ ਸਪਸ਼ੱਟ ਕੀਤਾ ਗਿਆ ਹੈ।ਕਿ ਜੇ ਰੱਬ ਨੂੰ ਮਿਲਣਾ ਹੈ ਤਾਂ ਕਿਰਤ-ਕਮਾਈ ਕਰ, ‘ਦੱਬ ਕੇ ਵਾਹ ਤੇ ਰੱਜ ਕੇ ਖਾਹ` ਇਸ ਦੇ ਨਾੱਲ਼ ਨਾਲ਼ ਸਾਰੀਆਂ ਦਾਤਾਂ ਦੇਣ ਵਾਲ਼ੇ ਦਾਤੇ ਦੇ ਗੁਣ ਵੀ ਗਾਇਆ ਕਰ। ਉਸ ਦੇ ਭਾਣੇ ਵਿੱਚ ਰਹਿੰਦਾ ਹੋਇਆ, ਦਾਤਾਂ ਦੇਣ ਵਾਲ਼ੇ ਦਾ ਸ਼ੁਕਰਾਨਾ ਵੀ ਕਰਿਆ ਕਰ। ਇਸ ਤ੍ਹਰਾਂ ਕਰਨ ਨਾਲ ਤੇਰੀ ਸਾਰੀ ਭੁੱਖ ਦੂਰ ਹੋ ਜਾਏਗੀ ਅਤੇ ਤੈਨੂੰ ਕੋਈ ਚਿੰਤਾ ਨਹੀਂ ਰਹੇਗੀ। ਗੁਰਬਾਣੀ ਵਿੱਚ ਜਿਸ ਨਾਮ ਜੱਪਣ ਅਤੇ ਨਾਮ ਸਿਮਰਨ ਦੀ ਏਡੀ ਵਡਿਆਈ ਦੱਸੀ ਗਈ ਹੈ, ਏਨੀ ਸਿਫ਼ਤ-ਸਲਾਹ ਕੀਤੀ ਗਈ ਹੈ। ਉਹ ‘ਨਾਮ` ਕੀ ਹੈ? ਕੀ ਜੱਪਣਾ ਹੈ, ਕਿਸ ਦਾ ਸਿਮਰਨ ਕਰਨਾ ਹੈ, ਪਰਮਾਤਮਾ ਨੂੰ ਮਿਲਣ ਦਾ ਕੀ ਭਾਵ ਹੈ ਅਤੇ ਇਹ ਸਭ ਕੁੱਝ ਕਰਨ ਦਾ ਸਾਨੂੰ ਕੀ ਲਾਭ ਹੈ?ਪਰਮਾਤਮਾ ਦੀ ਸਿਰਜੀ ਹੋਈ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ, ਆਪਣੇ ‘ਨਿਰਗੁਣ ਅਤੇ ਸਰਗੁਣ` ਸਰੂਪ ਵਿੱਚ, ਭਾਵ: ਆਪਣੇ ਗੁਪਤ ਅਤੇ ਪ੍ਰਗਟ ਸਰੂਪ ਵਿੱਚ, ਕੁਦਰਤ ਦਾ ਸਾਰਾ ਪਸਾਰਾ, ਦਿਸਦਾ ਅਤੇ ਅਣ-ਦਿਸਦਾ ਸੰਸਾਰ, ਸਭ ਕੁੱਝ ਪਰਮਾਤਮਾ ਦਾ ਹੀ ਗੁਣ ਹੈ। ਇਨ੍ਹਾਂ ਗੁਣਾ ਰਾਹੀਂ ਪਰਮਾਤਮਾਂ ਘੱਟ-ਘੱਟ ਅੰਦਰ ਵਿਆਪਕ ਹੋਕੇ, ਸੱਚ ਬਣ ਕੇ ‘ਪਰਤੱਖ` ਹੋ ਰਿਹਾ ਹੈ, ਪਰਗਟ ਹੋ ਰਿਹਾ ਹੈ, ਆਪਣੇ ਗੁਣਾ ਰਾਹੀਂ ਹੋ ਰਿਹਾ ਹੈ, ਇਸ ਤਰ੍ਹਾਂ ਆਪਣੇ ਗੁਣਾਂ ਰਾਹੀਂ ਹਾਜਰ-ਨਾਜਰ ਹੋ ਕੇ, ਸਾਰੀ ਰਚਨਾ ਦਾ ਖ਼੍ਹੇਲ ਆਪਣੀ ਮੌਜ਼ ਵਿੱਚ, ਆਪਣੇ ਭਾਣੇ ਵਿੱਚ, ਇੱਕ ਰਸ ਲਗਾਤਾਰ ਚਲਾ ਰਿਹਾ ਹੈ। ਪਰਮਾਤਮਾ ਦੇ ਗੁਣ ਬੇਸ਼ੁਮਾਰ ਹਨ। ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਮਨੁੱਖਤਾ ਦੇ ਭਲੇ ਲਈ, ਲੋਕਾਈ ਨੂੰ ਭਟ ਕਣਾ ਤੋਂ ਬਚਾਉਣ ਲਈ ਗੁਰੂ ਪਾਤਸ਼ਾਹਾਂ ਅਤੇ ਭਗਤਾਂ ਮਹਾਂਪੁਰਸ਼ਾਂ ਨੇ ਕੁੱਝ ਰੱਬੀ ਗੁਣਾਂ ਦਾ ਜਿਕਰ ਕੀਤਾ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸ਼ਬਦ-ਗੁਰੂ ਦੇ ਰੂਪ ਵਿੱਚ ਦਰਜ ਹਨ।

Leave a Reply

Your email address will not be published. Required fields are marked *