ਸਾਖੀ – ਗੁਰੂ ਨਾਨਕ ਦੇਵ ਸਾਹਿਬ ਜੀ ‘ਅੱਜ ਅਸੀ ਆਪ ਜੀ ਵਸਤੇ ਇਕ ਐਸੀ ਜਾਣਕਾਰੀ ਲੇਕੇ ਆਏ ਹਾ ਇਸ ਵਿੱਚ ਸਾਹਿਬ ਮਲਾਕ ਦੁਨੀਆਂ ਦੇ ਪਾਲਣਹਾਰ ਪਾ ਪੀਆ ਨੂੰ ਬਖ਼ਸ਼ਣ ਵਾਲੇ ਬੇਬੇ ਨਾਨਕੀ ਸਾਹਿਬ ਜੀ ਦੇ ਪਿਆਰੇ ਵੀਰ ਧੰਨ ਮਾਤਾ ਤ੍ਰਿਪਤਾ ਜੀ ਦੇ ਅੱਖੀਆਂ ਦੇ ਤਾਰੇ ,
ਪਿਤਾ ਮਹਿਤਾ ਕਾਲੂ ਸਾਹਿਬ ਜੀ ਦੇ ਲੱਖਤੇ ਜਿਗਰ ਦੀਨ ਦੁਨੀਆ ਨੂੰ ਖ਼ੁਸ਼ੀਆ ਦੇਣ ਵਾਲੇ ਭੁੱਲੇ ਲੋਕਾ ਨੂੰ ਸਿੱਧੇ ਰਸਤੇ ਪੋਣ ਵਾਲੇ ਹਿੰਦ ਮੁਸਲਮਾਨ ਸਿੱਖ ਇਸਾਈ ਜਾਣੀ ਕਿ ਪੂਰੀ ਮਨੁੱਖਤਾ ਦੇ ਰਹਿਬਰ ਪੀਰਾਂ ਦੇ ਪੀਰ ਗੁਰਾਂ ਦੇ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਮੇਰੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਲੋਕਾਂ ਤਰਿਆ ਇਸੇ ਤਰਾਂ ਜਦੋ ਗੁਰੂ ਸਾਹਿਬ ਜੀ ਬਨਾਰਸ ਵਿਖੇ ਗਏ ਉਸ ਵੇਲੇ ਜੋ ਹਿੰਦੂ ਵੀਰਾਂ ਨੇ ਸਵਾਲ ਕੀਤੇ ਅਤੇ ਸੁਲਤਾਨਪੁਰ ਲੋਧੀ ਵਿਖੇ ਕਾਜੀਆ ਨੇ ਸਵਾਲ ਕੀਤੇ ਉਸ ਦਾ ਜਵਾਬ ਜੋ ਗੁਰੂ ਸਾਹਿਬ ਜੀ ਦੇ ਦਿੱਤੇ ਜੋ ਭਗਤ ਸਾਹਿਬਾਨਾਂ ਜੀ ਨੇ ਦੱਸੇ ਆਓ ਜਾਣ ਦੇ ਹਾ ਇਸ ਵੀਡੀਓ ਦੇ ਰਾਹੀ ‘ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ, ਗੁਰਮੁਖੀ ਵਿੱਚ ਦਰਜ ਸ਼ਬਦਾਂ ਤੋਂ ਮਿਲਦੀਆਂ ਹਨ। ਨਾਨਕ ਨੇ ਜਨਮ ਸਾਖੀਆਂ ਆਪ ਨਹੀਂ ਕਲਮਬੰਦ ਕੀਤੀਆਂ, ਇਹਨਾਂ ਨੂੰ ਉਹਨਾਂ ਦੇ ਮੁਰੀਦਾਂ ਨੇ ਬਾਅਦ ਵਿੱਚ ਇਤਿਹਾਸਕ ਦਰੁਸਤੀ ਬਾਝੋਂ, ਅਤੇ ਗੁਰ ਨਾਨਕ ਦੇ ਅਦਬ ਲਈ ਕਈ ਕਿੱਸੇ ਅਤੇ ਕਲਪ ਅਫ਼ਸਾਨਿਆ ਨਾਲ਼ ਲਿਖਿਆ। ਸਿੱਖੀ ਵਿੱਚ ਗੁਰ ਨਾਨਕ ਦੀਆਂ ਸਿੱਖਿਆਵਾਂ ਨਾਲ਼ ਸਾਰੇ ਸਿੱਖ ਗੁਰੂਆਂ ਸਣੇ, ਕਦੀਮੀ, ਮੌਜੂਦਾ ਅਤੇ ਅਗਾਂਹ ਦੇ ਸਾਰੇ ਮਰਦ ਅਤੇ ਜ਼ਨਾਨੀਆਂ ਦੇ ਵਾਕ ਮਕਬੂਲ ਹਨ, ਜੋ ਬੰਦਗੀ ਰਾਹੀਂ ਇਲਾਹੀ ਇਲਮ ਨੂੰ ਜ਼ਾਹਰ ਕਰਦੇ ਹਨ। ਸਿੱਖੀ ਵਿੱਚ ਗ਼ੈਰ-ਸਿੱਖ ਭਗਤਾਂ ਦੇ ਵਾਕ ਸ਼ਾਮਲ ਹਨ, ਕਈ ਜੋ ਗੁਰ ਨਾਨਕ ਦੇ ਜਨਮ ਤੋਂ ਪਹਿਲਾਂ ਜੀ ਕੇ ਰੁਖ਼ਸਤ ਹੋ ਗਏ, ਅਤੇ ਉਹਨਾਂ ਦੀਆਂ ਸਿੱਖਿਆਵਾਂ ਸਿੱਖ ਗ੍ਰੰਥਾਂ ਵਿੱਚ ਦਰਜ ਹਨ। ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਨੇ ਭਗਤੀ ਤੇ ਜ਼ੋਰ ਦਿੱਤਾ, ਅਤੇ ਸਿਖਾਇਆ ਕਿ ਆਤਮਕ ਜੀਵਨ ਅਤੇ ਧਰਮ ਨਿਰਪੱਖ ਘਰੇਲੂ ਜੀਵਨ ਇਕ ਦੂਜੇ ਨਾਲ ਜੁੜੇ ਹੋਏ ਹਨ।ਸਿੱਖ ਜਗਤ ਦ੍ਰਿਸ਼ਟੀਕੋਣ ਵਿੱਚ, ਦਿਸਦਾ ਸੰਸਾਰ ਅਨੰਤ ਕਾਇਨਾਤ ਦਾ ਹਿੱਸਾ ਹੈ। ਪ੍ਰਸਿੱਧ ਪਰੰਪਰਾ ਦੁਆਰਾ, ਨਾਨਕ ਦੀ ਸਿੱਖਿਆ ਨੂੰ ਤਿੰਨ ਤਰੀਕਿਆਂ ਨਾਲ ਮੰਨਿਆ ਜਾਂਦਾ ਹੈ: ਵੰਡ ਛਕੋ : ਦੂਜਿਆਂ ਨਾਲ ਸਾਂਝਾ ਕਰਨਾ, ਉਨ੍ਹਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ। ਕਿਰਤ ਕਰੋ : ਬਿਨਾਂ ਕਿਸੇ ਸ਼ੋ ਸ਼ਣ ਜਾਂ ਧੋ ਖਾ ਧੜੀ ਦੇ ਈਮਾਨਦਾਰੀ ਨਾਲ ਜ਼ਿੰਦਗੀ ਕਮਾਉਣਾ / ਬਿਤਾਉਣਾ। ਨਾਮ ਜਪੋ : ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ।
