ਖੁਸ਼ਖਬਰੀ – ਨਿਊਜ਼ੀਲੈਂਡ ਵਿੱਚ ਇਸ ਸਿੱਖ ਨੂੰ ਮਿਲਿਆ ਵੱਡਾ ਅਹੁਦਾ ‘ਪੰਜਾਬੀ ਸਿੱਖ ਕੌਮ ਨੇ ਪੂਰੀ ਦੁਨੀਆ ਦੇ ਲੱਗਭੱਗ ਹਰ ਖੇਤਰ ਵਿੱਚ ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ। ਦੱਸ ਦਈਏ ਕਿ ਹਰ ਕਾਮਯਾਬ ਵਿਕਸਤ ਦੇਸ਼ ਵਿੱਚ ਪੰਜਾਬੀਆਂ ਨੇ ਬੱਲੇ-ਬੱਲੇ ਕਰਵਾਈ ਹੋਈ ਹਰੇਕ ਦੇਸ਼ ਜਿਵੇਂ ਕਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਦਿ ਮੁਲਕਾਂ ਚ ਪੰਜਾਬੀ ਸਰਦਾਰਾਂ ਨੇ ਵੱਡੇ ਵੱਡੇ ਅਹੁਦੇ ਹਾਸਲ ਕੀਤੇ ਹੋਈ ਹਨ। ਤਾਜਾ ਆਈ ਖ਼ਬਰ ਅਨੁਸਾਰ ਨਿਊਜ਼ੀਲੈਂਡ ਵਿੱਚ ਇੱਕ ਗੁਰਸਿੱਖ ਵਿਅਕਤੀ ਨੂੰ ‘ਜਸਟਿਸ ਆਫ਼ ਪੀਸ’ ਦੇ ਅਹੁਦੇ ਉੱਤੇ ਸਥਾਪਿਤ ਕੀਤਾ ਗਿਆ ਹੈ। ਦੱਸ ਦਈਏ ਕਿ ਕਰਮਜੀਤ ਸਿੰਘ ਤਲਵਾੜ ਨਾਂ ਦੇ ਇਸ ਗੁਰਸਿੱਖ ਨੌਜਵਾਨ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਨਾਰਥ ਸ਼ੌਰ ਇਲਾਕੇ ‘ਚ ਉੱਥੋਂ ਦੀ ਜਿਲ੍ਹਾ ਅਦਾਲਤ ਵਿੱਚ ਬਤੌਰ ‘ਜਸਟਿਸ ਆਫ਼ ਪੀਸ’ (JP) ਨਿਯੁਕਤ ਕੀਤਾ ਗਿਆ ਹੈ। ਉਹ 2010 ਤੋਂ ਨਿਊਜ਼ੀਲੈਂਡ ਸਕੂਲ ਬੋਰਡ ਦੇ ਲਗਾਤਾਰ ਤੀਸਰੀ ਵਾਰ ਟਰੱਸਟੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। 42 ਸਾਲਾ ਕਰਮਜੀਤ ਸਿੰਘ ਤਲਵਾੜ ਦੇ ਬਤੌਰ ਜਸਟਿਸ ਆਫ਼ ਪੀਸ ਕਾਰਜਸ਼ੀਲ ਹੋਣ ‘ਤੇ ਲੋਕਾਂ ਦੇ ਕਾਨੂੰਨੀ ਕਾਗਜਾਤ, ਸਰਟੀਫਿਕੇਟ ਅਤੇ ਹਲਫੀਆ ਬਿਆਨ ਆਦਿ ਤਸਦੀਕ ਕਰਨ ਦੀਆਂ ਸੇਵਾਵਾਂ ਦੇਣਗੇ।ਇਥੋਂ ਦੇ ਜੰਮਪਲ ਕਰਮਜੀਤ ਸਿੰਘ ਤਲਵਾੜ ਦੇ ਨਿਊਜ਼ੀਲੈਂਡ ਵਿੱਚ ਜਸਟਿਸ ਆਫ ਪੀਸ (ਜੇਪੀ) ਨਿਯੁਕਤ ਹੋਣ ਨਾਲ ਇਥੇ ਖੁਸ਼ੀ ਦੀ ਲਹਿਰ ਹੈ। ਆਕਲੈਂਡ ਦੇ ਨਾਰਥ ਇਲਾਕੇ ਵਿੱਚ ਸ੍ਰੀ ਤਲਵਾੜ ਪਹਿਲੇ ਪੰਜਾਬੀ ਹਨ, ਜਿਨ੍ਹਾਂ ਨੂੰ ਉਥੋਂ ਦੀ ਜ਼ਿਲ੍ਹਾ ਅਦਾਲਤ ਵਿੱਚ ‘ਜਸਟਿਸ ਆਫ ਪੀਸ’ ਅਹੁਦੇ ਲਈ ਸਹੁੰ ਚੁਕਾਈ ਗਈ। 42 ਸਾਲਾ ਅੰਮ੍ਰਿਤਧਾਰੀ ਸਿੱਖ ਤਲਵਾੜ ਬਤੌਰ ਜੇਪੀ ਕਾਰਜਸ਼ੀਲ ਹੋਣ ਨਾਲ ਲੋਕਾਂ ਦੇ ਕਾਨੂੰਨੀ ਕਾਗਜ਼ਾਤ, ਸਰਟੀਫਿਕੇਟ ਅਤੇ ਹਲਫੀਆ ਬਿਆਨ ਆਦਿ ਤਸਦੀਕ ਕਰਨ ਸਬੰਧੀ ਆਪਣੀਆਂ ਸੇਵਾਵਾਂ ਦੇਣਗੇ।
ਉਹ ਸਾਲ 2010 ਤੋਂ ਨਿਊਜ਼ੀਲੈਂਡ ਸਕੂਲ ਬੋਰਡ ਦੇ ਲਗਾਤਾਰ ਤੀਸਰੀ ਵਾਰ ਟਰੱਸਟੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕਰਮਜੀਤ ਸਿੰਘ ਤਲਵਾੜ ਪਹਿਲੇ ਪੰਜਾਬੀ ਹਨ, ਜਿੰਨ੍ਹਾਂ ਨੂੰ ਆਕਲੈਂਡ ਦੇ ਇਸ ਇਲਾਕੇ ਵਿੱਚ ਬਤੌਰ ‘ਜਸਟਿਸ ਆਫ਼ ਪੀਸ’ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ।।
