ਜਿਵੇਂ ਕਿ ਸਭ ਨੂੰ ਪਤਾ ਹੀ ਲੌਕਡਾਊਨ ਚੱਲਦਾ ਪਿਆ ਹੈ ਹਰ ਕੋਈ ਆਪਣੇ ਪਰਿਵਾਰ ਨਾਲ ਪਹਿਲਾਂ ਨਾਲੋਂ ਜਿਆਦਾ ਸਮਾਂ ਬਿਤਾ ਰਿਹਾ ਹੈ ਉਸੇ ਤਰ੍ਹਾਂ ਹੀ ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵੀ ਇਸ ਲੌਕਡਾਊਨ ਚ ਆਪਣੇ ਬੱਚਿਆਂ ਨਾਲ ਪੂਰਾ ਸਮਾਂ ਬਿਤਾ ਰਹੇ ਹਨ। ਤੁਸੀ ਵੀ ਦੇਖੋ ਕਿਸ ਤਰ੍ਹਾਂ ਗਿੱਪੀ ਗਰੇਵਾਲ ਆਪਣੇ ਪੁੱਤਰੋ ਨਾਲ ਮਸਤੀ ਕਰ ਰਹੇ ਹਨ। ਹਾਜੀ ਇੱਥੇ ਤੁਹਾਨੂੰ ਦੱਸ ਦੇਈਏ ਕਿ ਗਿੱਪੀ ਗਰੇਵਾਲ ਬਾਹਰਲੇ ਮੁਲਕਾਂ ਚ ਰਹਿੰਦਿਆਂ ਹੋਇਆਂ ਵੀ ਆਪਣੇ ਬੱਚਿਆਂ ਨੂੰ ਦੇਸੀ ਪੰਜਾਬੀ ਬੋਲਣਾ ਸਿਖਾ ਰਿਹਾ ਹੈ। ਇਹ ਉਨ੍ਹਾਂ ਲੋਕਾਂ ਲਈ ਇੱਕ ਵਧੀਆ ਮੈਸੇਜ ਵੀ ਹੈ ਜੋ ਪੰਜਾਬੀ ਬੋਲਣ ਤੋਂ ਕਤਰਾਉਦੇ ਹਨ। ਹਾਜੀ ਫਿਰ ਗਿੱਪੀ ਗਰੇਵਾਲ ਦੇ ਫੈਨਜ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਜੀ। ਦੱਸ ਦਈਏ ਕਿ ਗਿੱਪੀ ਗਰੇਵਾਲ ਇਸ ਸਮੇਂ ਪੰਜਾਬੀ ਇੰਡਸਟਰੀ ਚ ਇਸ ਸਮੇਂ ਟੌਪ ਤੇ ਹੈ। ਦੱਸ ਦਈਏ ਕਿ ਗਿੱਪੀ ਗਰੇਵਾਲ (ਜਨਮ – 2 ਜਨਵਰੀ, 1983)ਹੋਇਆ ਹੈ ਜੋ ਇੱਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹੈ । ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 ਵਿੱਚ ਇੱਕ ਪੰਜਾਬੀ ਫਿਲਮ – ਮੇਲ ਕਰਾਦੇ ਰੱਬਾ ਨਾਲ ਕੀਤੀ । ਇਸ ਮਗਰੋਂ ਓਸ ਦੀਆਂ ਕਈ ਮਸ਼ਹੂਰ ਫਿਲਮਾਂ ਆਈਆਂ – ਜਿਵੇਂ ਜੀਹਨੇ ਮੇਰਾ ਦਿਲ ਲੁਟਿਆ, ਕੈਰੀ ਔਨ ਜੱਟਾ, ਸਿੰਘ ਵਰਸਿਜ਼ ਕੌਰ ਆਦੀ। ਗਿਪੀ ਗਰੇਵਾਲ ਦਾ ਜਨਮ ਕੂਮ ਕਲਾਂ ਪਿੰਡ,ਲੁਧਿਆਣਾ ਦੇ ਨੇੜੇ ਹੋਇਆ। ਉਹ ਇਕ ਪੰਜਾਬੀ ਗਾਇਕ ਤੇ ਅਭਿਨੇਤਾ ਹੈ। ਉਹ ਆਪਣੇ ਪੰਜਾਬੀ ਗੀਤਾਂ ਲਈ ਜਾਣਿਆ ਜਾਂਦਾ ਹੈ। ਇਸਦੀ ਇੱਕ ਐਲਬਮ “ਫੁਲਕਾਰੀ” ਨੇ ਪੰਜਾਬ ਦੇ ਬਹੁਤ ਸਾਰੇ ਰਿਕਾਰਡ ਤੋੜੇ। ਉਸਨੇ ਆਪਣੀ ਪਹਿਲੀ ਪੇਸ਼ਕਾਰੀ 2010 ਵਿਚ ਫਿਲਮ “ਮੇਲ ਕਰਾਦੇ ਰੱਬਾ ” ਵਿਚ ਕੀਤੀ। ਇਸਤੋ ਬਾਅਦ ਕੈਰ੍ਰੀ ਔਨ ਜੱਟਾ, ਲਕੀ ਦੀ ਅਨਲਕੀ ਸਟੋਰੀ,ਭਾਜੀ ਇਨ ਪਰੋਬਲਮ ਅਤੇ ਜੱਟ ਜੇਮਜ਼ ਬੋੰਡ ਆਦਿ ਫ਼ਿਲਮਾਂ ਕੀਤੀਆ।
ਉਸਨੂੰ ਇਹਨਾਂ ਫਿਲਮਾਂ ਲਈ ਬਹੁਤ ਸਾਰੇ ਸਨਾਮਨ ਵੀ ਮਿਲੇ। ਦੱਸ ਦਈਏ ਕਿ ਗਿਪੀ ਗਰੇਵਾਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪਹਿਲੀ ਵਾਰ ਆਪਣੀ ਪੇਸ਼ਕਾਰੀ ਐਲਬਮ “ਚਖ ਲੈ” ਤੋ ਕੀਤੀ ਜਿਸਦਾ ਨਿਰਮਾਤਾ ਅਮਨ ਹੇਯਰ ਸੀ। ਉਸਤੋ ਬਾਅਦ ਨਸ਼ਾ,ਫੁਲਕਾਰੀ,ਫੁਲਕਾਰੀ 2,ਜਸਟ ਹਿਟ੍ਸ ਅਤੇ ਗੈਗ੍ਸਟਰ ਆਦਿ ਐਲਬਮ ਸਾਡੇ ਸਾਹਮਣੇ ਪੇਸ਼ ਕੀਤੀਆ। ਗਿਪੀ ਗਰੇਵਾਲ ਦਾ ਗੀਤ “ਅੰਗਰੇਜ਼ੀ ਬੀਟ(2012) ਹਿੰਦੀ ਫਿਲਮ “ਕੋਕਤੈਲ” ਵਿਚ ਵੀ ਦੇਖਣ ਨੂੰ ਮਿਲਿਆ। ਉਸਦਾ ਗੀਤ “ਹੈਲੋ ਹੈਲੋ” ਲਾਸ ਵੇਗਾਸ,ਨਾਵੇਦਾ ਵਿਚ ਸ਼ੂਟ ਕੀਤਾ ਗਿਆ। ਉਸਨੇ ਸੰਦਵੇਲ ਅਤੇ ਬਿਰ੍ਮਿੰਗਹਮ ਦੇ ਮੇਲੇ 2014 ਵਿਚ ਆਪਣੀ ਪੇਸ਼ਕਾਰੀ ਕੀਤੀ।।
