ਸਿੱਖ ਕੌਮ ਵੱਲੋਂ ਇਸ ਵੀਰ ਨੇ ਮੁਸਲਮਾਨ ਹੋ ਕੇ ਵੀ ਸਿਰ ਦਸਤਾਰ ਸਜਾ ਕੇ ਇੱਕ ਵੱਡਾ ਮਾਨ ਹਾਸਿਲ ਕੀਤਾ ਹੈ। ਇਸ ਵੀਰ ਦਾ ਕਹਿਣਾ ਹੈ ਕਿ ਉਹ ਗੁਰੂ ਸਹਿਬਾਨਾਂ ਦੁਆਰਾ ਦੱਸੇ ਮਾਰਗ ਤੇ ਚਲਦਿਆਂ ਉਹ ਸਿਰ ਦਸਤਾਰ ਸਜਾਉਂਦਾ ਹੈ। ਉਸਨੇ ਇਹ ਵੀ ਦੱਸਿਆ ਕਿ ਦਸਤਾਰ ਸਜਾਉਣ ਤੋਂ ਪਹਿਲਾਂ ਉਸਨੂੰ ਬਹੁਤ ਔਂ ਕੜਾਂ ਆਈਆਂ ਪਰ ਲਗਾਤਾਰ 2007 ਤੋਂ ਲੈ ਕੇ ਹੁਣ ਤੱਕ ਉਸਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਦਸਤਾਰ ਸਜਾਉਂਦਾ ਆ ਰਿਹਾ ਹੈ। ਇਸ ਵੀਰ ਨੇ ਇੱਕ ਵੱਖਰੀ ਮਿਸਾਲ ਸਿੱਖ ਕੌਮ ਵਿਚ ਪੈਦਾ ਕੀਤੀ ਹੈ।
ਉਸਨੇ ਇਹ ਵੀ ਕਿਹਾ ਕਿ ਹੁਣ ਉਹ ਆਖਰੀ ਦਮ ਤੱਕ ਕਦੇ ਵੀ ਆਪਣੇ ਸਿਰੋਂ ਦਸਤਾਰ ਨੂੰ ਨਹੀਂ ਲਾਹੇਗਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵੀਰ ਨਾਲ ਮਿਲਾਉਣ ਜਾ ਰਹੇ ਹਾਂ ਜੋ ਹੈ ਤਾਂ ਮੁਸਲਮਾਨ ਪਰ ਉਹ ਸਿਰ ਦਸਤਾਰ ਸਜਾ ਕੇ ਇੱਕ ਸਿੱਖ ਦੇ ਰੂਪ ਵਿਚ ਗੁਰੂ ਸਹਿਬਾਨਾਂ ਵੱਲੋਂ ਕਿਤੇ ਵਚਨਾਂ ਨੂੰ ਪੂਰਾ ਕਰ ਰਿਹਾ ਹੈ। ਜੀ ਹਾਂ ਇਹ ਵੀਰ ਮੁਸਲਮਾਨ ਹੈ ਪਰ ਫਿਰ ਵੀ ਸਿਰ ਉੱਪਰ ਦਸਤਾਰ ਸਜਾਉਂਦਾ ਹੈ ਅਤੇ ਉਸਨੇ ਮੁਸਲਮਾਨ ਕੌਮ ਵਿਚ ਇੱਕ ਵੱਖਰਾ ਨਾਮ ਕਮਾਇਆ ਹੈ, ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਬਹੁਤ ਮੁਸਲਮਾਨ ਸਿਰ ਦਸਤਾਰ ਨਹੀਂ ਸਜਾਉਂਦੇ ਬਲਕਿ ਟੋਪੀ ਪਹਿਨਦੇ ਹਨ ਜਦਕਿ ਉਹਨਾਂ ਨੂੰ ਵੀ ਗੁਰੂ ਸਹਿਬਾਨਾਂ ਨੇ ਸਿਰ ਦਸਤਾਰ ਸਜਾਉਣ ਲਈ ਕਿਹਾ ਪਰ ਉਹ ਗੁਰੂਆਂ ਦੇ ਵਚਨਾਂ ਦੇ ਅਨੁਸਾਰ ਨਹੀਂ ਬਲਕਿ ਉਹ ਆਪਣੇ ਰੀਤੀ-ਰਿਵਾਜਾਂ ਦੇ ਅਨੁਸਾਰ ਚਲਦੇ ਹਨ। ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਰੱਖੀ ਜਿਸ ਵਿਚ ਉਹਨਾਂ ਨੇ ਸਿੱਖਾਂ ਨੂੰ ਕਈ ਉਦੇਸ਼ ਦਿੱਤੇ ਜਿਸ ਵਿਚ ਉਹਨਾਂ ਨੇ ਸਿੱਖ ਨੂੰ ਦਸਤਾਰ ਸਜਾਉਣ ਦੇ ਲਈ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਗੁਰੂ ਅਰਜੁਨ ਪਾਤਿਸ਼ਾਹ ਜੀ ਨੇ ਵੀ ਬਾਣੀ ਵਿਚ ਰਚਨਾ ਕੀਤੀ ਸੀ ਕਿ “ਸਾਬਤ ਸੂਰਤ ਦਸਤਾਰ ਸਿਰਾ” ਜਿਸ ਤੋਂ ਭਾਵ ਕਿ ਉਹਨਾਂ ਨੇ ਇਸ ਰਚਨਾ ਵਿਚ ਸਿੱਖਾਂ ਨੂੰ ਦਸਤਾਰ ਸਜਾਉਣ ਦੇ ਲਈ ਪ੍ਰੇਰਿਆ। ਜੇਕਰ ਗੱਲ ਕੀਤੀ ਜਾਵੇ ਤਾਂ ਦਸਤਾਰ ਦੀ ਤਾਂ ਦਸਤਾਰ ਇੱਕ ਅਜਿਹੀ ਚੀਜ ਹੈ ਜਿਸਨੂੰ ਸ਼ੁਰੂ ਤੋਂ ਹੀ ਸਾਡੇ ਗੁਰੂ ਸਹਿਬਾਨ ਸਜਾਉਂਦੇ ਆਏ ਹਨ ਅਤੇ ਉਹਨਾਂ ਨੇ ਆਪਣੀ ਸਿੱਖ ਕੌਮ ਨੂੰ ਹੀ ਨਹੀਂ ਬਲਕਿ ਮੁਸਲਮਾਨਾਂ ਨੂੰ ਵੀ ਦਸਤਾਰ ਸਜਾਉਣ ਦੇ ਲਈ ਪ੍ਰੇਰਿਤ ਕੀਤਾ। ਅੱਜ ਵੀ ਗੁਰੂ ਸਹਿਬਾਨਾਂ ਦੇ ਇਸ ਵਚਨਾਂ ਨੂੰ ਸਿੱਖ ਕੌਮ ਬਾਖੂਬੀ ਨਿਭਾਉਂਦੀ ਆ ਰਹੀ ਹੈ ਅਤੇ ਪੀੜੀ ਦਰ ਪੀੜੀ ਇਹ ਰੀਤ ਚਲਦੀ ਜਾ ਰਹੀ ਹੈ। ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਦਸਤਾਰ ਸਿੱਖ ਧਰਮ ਵਿਚ ਗੁਰੂਆਂ ਵੱਲੋਂ ਦਿੱਤੀ ਇੱਕ ਵਡਮੁੱਲੀ ਦਾਤ ਹੈ। ਇਸ ਤੋਂ ਇਲਾਵਾ ਗੁਰੂ ਸਹਿਬਾਨਾਂ ਨੇ ਮੁਸਲਮਾਨਾ ਨੂੰ ਵੀ ਸਿਰ ਤੇ ਦਸਤਾਰ ਸਜਾਉਣ ਦੇ ਲਈ ਕਿਹਾ ਜਿਸ ਤੋਂ ਬਾਅਦ ਅੱਜ ਵੀ ਕੁੱਝ ਮੁਸਲਮਾਨ ਵੀਰ ਗੁਰੂ ਸਹਿਬਾਨਾਂ ਦੇ ਦੱਸੇ ਮਾਰਗ ਉੱਪਰ ਚਲਦਿਆਂ ਦਸਤਾਰ ਸਜਾਉਂਦੇ ਹਨ।
