ਜਿਵੇੰ ਕਿ ਸਭ ਨੂੰ ਪਤਾ ਹੈ ਕਿ ਬਾਬਾ ਰਾਮਦੇਵ ਵਲੋਂ ਬਣਾਈ ਦਵਾ ਈ ਉੱਪਰ ਆਯੂਸ਼ ਮੰਤਰਾਲੇ ਨੇ ਰੋਕ ਲਗਾ ਦਿੱਤੀ ਹੈ ਪਰ ਇਸ ਪਿੱਛੇ ਇਕ ਪੰਜਾਬੀ ਦਾ ਹੱਥ ਵੀ ਹੈ | ਇਹ ਹਨ ਡਾ. ਪਰਮਜੀਤ ਸਿੰਘ ਰਾਓ ਜੋ ਆਪ ਆਯੂਸ਼ ਮੰਤਰਾਲੇ ਵਿੱਚ 12 ਸਾਲ ਰਹਿ ਚੁੱਕੇ ਹਨ ਤੇ ਅੱਜ ਪੰਜਾਬ ਸਰਕਾਰ ਦੀ ethical ਕਮੇਟੀ ਦੇ ਚੇਅਰਮੈਨ ਵੀ ਹਨ | ਡਾ. ਰਾਓ ਨੇ ਤੇ ਉਹਨਾਂ ਦੀਆਂ ਜਥੇਬੰਦੀਆਂ ਨੇ ਆਯੂਸ਼ ਮੰਤਰਾਲੇ, ਭਾਰਤ ਸਰਕਾਰ, ਕੇਂਦਰੀ ਮੰਤਰੀ ਤੇ ਹੋਰ ਵਿਭਾਗਾਂ ਨੂੰ ਇਸ ਦਵਾਈ ਤੇ ਤੁਰੰਤ ਰੋਕ ਲਗਾਉਣ ਲਈ ਈ-ਮੇਲ ਭੇਜੀਆਂ ਸਨ |
ਡਾ. ਰਾਓ ਨੇ ਮੀਡੀਆ ਨਾਲ ਗੱਲਬਾਤ ਕਰਦੇ ਦਸਿਆ ਕਿ ਉਹ ਬਾਬਾ ਰਾਮਦੇਵ ਦੀ ਇਜ਼ੱਤ ਕਰਦੇ ਹਨ ਕਿਓਂਕਿ ਉਹਨਾਂ ਨੇ ਯੋਗ ਨੂੰ ਪੂਰੀ ਦੁਨੀਆਂ ਵਿੱਚ ਪਹੁੰਚਾਇਆ ਹੈ ਪਰ ਨਾਲ ਹੀ ਉਹਨਾਂ ਵਲੋਂ ਪਤੰਜਲੀ ਦੇ ਨਾਮ ਹੇਠ ਜੋ ਬਿਜਨੈਸ ਚਲਾਇਆ ਜਾ ਰਿਹਾ ਹੈ ਉਸ ਵਿੱਚ ਕਰੋਨਾ ਦੀ ਦਵਾਈ ਕਢਣ ਦਾ ਦਾਵਾ ਬਿਲਕੁਲ ਝੂਠ ਤੇ ਤੱਥਾਂ ਤੋਂ ਪਰੇ ਹੈ | ਇਹ ਸਿਰਫ ਇਕ ਕਮਾਈ ਦੇ ਨਜ਼ਰੀਏ ਤੋਂ ਕੀਤਾ ਗਿਆ ਐਲਾਨ ਹੈ ਜੋ ਕਿ ਮੰਦਭਾਗੀ ਗੱਲ ਹੈ, ਇਸ time ਵਿੱਚ ਝੂ ਠੇ ਦਾਵਿਆਂ ਨਾਲ ਇਸ ਤਰਾਂ ਦੇ ਲਾਭ ਨਹੀਂ ਲੈਣੇ ਚਾਹੀਦੇ | ਅਸਲ ਵਿੱਚ ਆਯੂਸ਼ ਮੰਤਰਾਲੇ ਨੇ 1 ਅਪ੍ਰੈਲ 2020 ਨੂੰ ਇਕ ਐਡਵਾਇਜ਼ਰੀ ਜ਼ਾਰੀ ਕੀਤੀ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਕੋਈ ਵੀ ਆਯੂਰਵੇਦ, ਹੋਮਿਓਪੈਥਿਕ ਕੰਪਨੀ ਸਰਕਾਰ ਦੀ ਮਨ ਜ਼ੂਰੀ ਤੋਂ ਬਿਨਾਂ ਕਰੋਨਾ ਉੱਪਰ ਦਵਾ ਬਣਾਉਣ ਦਾ ਦਾਅਵਾ ਨਹੀਂ ਕਰੇਗੀ| ਅਸਲ ਵਿੱਚ ਕੋਈ ਵੀ ਸੰਸਥਾ ਕਿਸੇ ਖੋਜ ਉੱਪਰ ਟਰਾਇਲ ਬਿਨਾਂ ਸਰਕਾਰ ਦੀ ਮਨਜ਼ੂਰੀ ਤੇ ਦੇਖ ਰੇਖ ਤੋਂ ਨਹੀਂ ਕਰ ਸਕਦੀ ਤੇ ਬਾਬਾ ਰਾਮਦੇਵ ਵਾਲੇ ਕੇਸ ਵਿੱਚ ਇਸ ਤਰਾਂ ਦਾ ਕੁਝ ਨਹੀਂ ਕੀਤਾ ਗਿਆ ਹੈ | ਡਾ ਰਾਓ ਨੇ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋ ਨਿਲ ਨਾਮ ਦੀ ਬਣਾਈ ਗਈ ਦਵਾ ਦੀ ਸੇਲ ਉੱਪਰ ਰੋਕ ਨੂੰ ਯਕੀਨੀ ਬਣਾਵੇ | ਕਰੋਨਾ ਦੀ 100 ਫੀਸਦੀ ਰਿਕਵਰੀ ਦਾ ਦਾਅਵਾ ਕਰਨ ਵਾਲੀ ਬਾਬਾ ਰਾਮਦੇਵ ਦੀ ਆਯੁਰਵੈਦਿਕ ਕੰਪਨੀ ਪਤੰਜਲੀ ਦੀਆਂ ਮੁਸ਼ ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਕਰੋਨਾ ਦੀ ਦਵਾ ਦੇ ਲਾਂਚ ਹੁੰਦੀਆਂ ਹੀ ਬਾਬਾ ਰਾਮਦੇਵ ਸਵਾਲਾਂ ਦੇ ਘੇਰੇ ‘ਚ ਫ ਸ ਦੇ ਜਾ ਰਹੇ ਹਨ। ਰਾਜਸਥਾਨ ਸਰਕਾਰ ਨੇ ਬਾਬਾ ਰਾਮਦੇਵ ਤੇ ਕੇਸ ਕਰਨ ਦੀ ਗੱਲ ਕੀਤੀ ਹੈ। ਦੂਜੇ ਪਾਸੇ ਉਤਰਾਖੰਡ ਸਰਕਾਰ ਵੀ ਪਤੰਜਲੀ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਹੀ ਹੈ। ਉਤਰਾਖੰਡ ਆਯੁਰਵੈਦ ਵਿਭਾਗ ਇਕ ਨੋਟਿਸ ਜਾਰੀ ਕਰਕੇ ਪੁੱਛੇਗਾ ਕਿ ਦਵਾਈ ਦੀ ਸ਼ੁਰੂਆਤ ਕਰਨ ਦੀ ਇਜਾਜ਼ਤ ਕਿੱਥੋਂ ਲਈ?.
