ਜਦੋਂ ਦਰਬਾਰ ਸਾਹਿਬ ਲੰਗਰ ਛਕਦੇ ਸਮੇਂ ਗੋਰੇ ਨੂੰ ਆ ਗਿਆ ਰੋਣਾ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬਣ ਰਹੇ ਲੰਗਰ ਚ ਹਰ ਰੋਜ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਗੁਰੂ ਜੀ ਦਾ ਲੰਗਰ ਛਕਦੀਆ ਹਨ । ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਕਿਸੇ ਵੀ ਚੀਜ ਦਾ ਘਾਟਾ ਨਹੀ । ਇਹ ਹੈ ਗੁਰੂ ਦੇ ਲੰਗਰ ਦੀ ਖਾਸੀਅਤ,,, ਮੈ ਅੱਜ ਜਦੋ ਦਰਬਾਰ ਸਾਹਿਬ ਲੰਗਰ ਛੱਕ ਰਿਹਾ ਸੀ ਤਾਂ ਦੇਖਿਆ ਕੀ ਮੇਰੇ ਤੋਂ ਥੋੜਾ ਜਿਹਾ ਹੱਟ ਕੇ ਇੱਕ ਆਦਮੀ ਜੋ ਕੀ ਬਾਹਰੋ ਆਇਆ ਲੱਗ ਰਿਹਾ ਸੀ ਓਹ ਵੀ ਪੰਗਤ ਵਿਚ ਬੈਠ ਕੇ ਲੰਗਰ ਛੱਕ ਰਿਹਾ ਸੀ ਮੈ ਪਹਿਲਾਂ ਬਹੁਤਾ ਧਿਆਨ ਨਾ ਦਿੱਤਾ ਫਿਰ ਥੋੜਾ ਧਿਆਨ ਨਾਲ ਦੇਖਿਆ ਤਾਂ ਓਸਦੀਆਂ ਅਖਾਂ ਵਿਚੋ ਨੀਰ ਵੱਗ ਰਿਹਾ ਸੀ ਤੇ ਨਾਲ ਨਾਲ ਓਹ ਲੰਗਰ ਵੀ ਛੱਕ ਰਿਹਾ ਸੀ ਮੈ ਦੇਖ ਕੇ ਹੈਰਾਨ ਸੀ ਕੀ ਓਹ ਇਦਾ ਕਿਓ ਕਰ ਰਿਹਾ ਹੈ ਫਿਰ ਜਦੋ ਬਾਅਦ ਵਿਚ ਲੰਗਰ ਛੱਕ ਕੇ ਬਾਹਰ ਆਇਆ ਤਾਂ ਓਹ ਸਾਹਮਣੇ ਖੜਾ ਹੋਇਆ ਦਿਖਿਆ ਮੈਨੂੰ ਤੇ ਮੇਰੇ ਕੋਲੋ ਰਿਹਾ ਨਹੀ ਗਿਆ ਮੈ ਸੋਚਿਆ ਕਿ ਪੁੱਛਦੇ ਹਾਂ ਕੀ ਓਹ ਲੰਗਰ ਛਕਦਾ ਛਕਦਾ ਰੋ ਕਿਓ ਰਿਹਾ ਸੀ ਤਾਂ ਮੈ ਕੋਲ ਜਾ ਕੇ ਓਸ ਨੂੰ ਪਿਆਰ ਨਾਲ ਬੁਲਾਇਆ ਤੇ ਪਤਾ ਲਗਾ ਕੀ ਓਹ ਮੁੰਬਈ ਤੋਂ ਆਇਆ ਸੀ ਆਪਣੇ ਪਰਿਵਾਰ ਨਾਲ ਤਾਂ ਥੋੜਾ ਚਿਰ ਗੱਲਬਾਤ ਕਰਨ ਤੋਂ ਬਾਅਦ ਮੈ ਪੁੱਛ ਹੀ ਲਿਆ ਕੀ ਤੁਸੀਂ ਜਦੋ ਲੰਗਰ ਛੱਕ ਰਹੇ ਸੀ ਤਾਂ ਰੋ ਕਿਓ ਰਹੇ ਸੀ ਤਾਂ ਓਸ ਨੇ ਆਪਣੇ ਦੋਵੇ ਹਥ ਜੋੜ ਲਏ ਤੇ ਕਹਿਣ ਲੱਗਾ ਕੀ ਸਰਦਾਰ ਜੀ ਮਹਾਨ ਹੋ ਤੁਸੀਂ ਤੇ ਸਿਰ ਝੁਕਦਾ ਹੈ ਮੇਰਾ ਤੁਹਾਡੇ ਗੁਰੂਆਂ ਅੱਗੇ ਜਿੰਨਾ ਨੇ ਅਮੀਰ ਗਰੀਬ ,ਉਚ ਨੀਚ ਦਾ ਭੇਦਭਾਵ ਮਿਟਾ ਕੇ ਸਭ ਨੂੰ ਇਕੋ ਜਗਾ ਬੈਠ ਕੇ ਖਾਣਾ ਖਿਲਾਉਣ ਦੀ ਦਾਤ ਬਖਸ਼ੀ ਹੈ ਫਿਰ ਓਸ ਨੇ ਮੈਨੂੰ ਦਸਿਆ ਕੀ ਓਹ ਜਿਸ ਫੈਕਟਰੀ ਵਿਚ ਕੰਮ ਕਰਦਾ ਹੈ ਮੁੰਬਈ ਓਸ ਫੈਕਟਰੀ ਦਾ ਮਾਲਕ ਬਹੁਤ ਹੀ ਗੰਦੇ ਸੁਬਾਹ ਦਾ ਮਾਲਕ ਸੀ ਬੰਦੇ ਨੂੰ ਬੰਦਾ ਨਹੀ ਸੀ ਸਮਝਦਾ ਤੇ ਅਸੀ ਜਦੋ ਦੁਪਹਿਰ ਨੂੰ ਖਾਣਾ ਖਾਣ ਲਗਦੇ ਸੀ ਤਾਂ ਉਦੋ ਵੀ ਆਣ ਕੇ ਮਾੜਾ ਚੰਗਾ ਬੋਲਦਾ ਸੀ ਕੀ ਇਹਨਾਂ ਨੂੰ ਜਦੋ ਦੇਖੋ ਭੁਖ ਲੱਗੀ ਰਹਿੰਦੀ ਹੈ ਸਾਰਾ ਕੰਮ ਪਿਆ ਹੈ ਇਦਾ ਬਹੁਤ ਤੰਗ ਕਰਦਾ ਸੀ ਤੇ ਅੱਜ ਮੈ ਤਾਂ ਰੋ ਪਿਆ ਸੀ ਕੀ ਜਦੋ ਮੈ ਲੰਗਰ ਛੱਕ ਰਿਹਾ ਸੀ ਤਾਂ ਮੇਰੇ ਸਾਹਮਣੇ ਓਹ ਵੀ ਬੈਠਾ ਸੀ ਜੋ ਸਾਡੀ ਸ਼ਕਲ ਤੋਂ ਵੀ ਨਫਰਤ ਕਰਦਾ ਸੀਤੇ ਸਾਡੀ ਰੋਟੀ ਨੂੰ ਦੇਖਦਾ ਤੱਕ ਨਹੀ ਸੀ ਓਹ ਵੀ ਅੱਜ ਮੇਰੇ ਸਾਹਮਣੇ ਬੈਠ ਕੇ ਲੰਗਰ ਛੱਕ ਰਿਹਾ ਸੀ ਤੇ ਓਸਦੀਆਂ ਅਖਾਂ ਨੀਵੀਆਂ ਸਨ ਅੱਜ ਕਿਓਂਕਿ ਅੱਜ ਓਹ ਇਥੇ ਮਾਲਕ ਨਹੀ ਸੀ ਤੇ ਨਾ ਹੀ ਮੈ ਨੌਕਰ ਸੀ ਇੰਨਾ ਕਹਿੰਦੇ ਕਹਿੰਦੇ ਨੇ ਓਸਨੇ ਫਿਰ ਆਪਣੇ ਦੋਵੇ ਹਥ ਜੋੜ ਲਏ ਤੇ ਆਪਣੇ ਪਰਿਵਾਰ ਨਾਲ ਚਲਾ ਗਿਆ ਤੇ ਮੈ ਵੀ ਕਿਹਾ ਕੀ ਧੰਨ ਗੁਰੂ ਰਾਮ ਦਾਸ ਮਹਾਰਾਜ ਤੇ ਵਾਪਸ ਆਉਂਦੇ ਆਉਂਦੇ ਮਾਣ ਹੋ ਰਿਹਾ ਸੀ ਕੀ ਮੈ ਇਸ ਕੌਮ ਦੇ ਵਿਚ ਜੰਮਿਆਂ ਹਾਂ….ਮੈਨੂੰ ਸਿੱਖ ਹੋਣ ਤੇ ਮਾਣ ਹੈ ਵਾਹਿਗੁਰੂ ਜੀ ਸਭ ਨਾਲ ਸ਼ੇਅਰ ਕਰੋ ਇਹ ਸੱਚੀ ਕਹਾਣੀ।ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ।

Leave a Reply

Your email address will not be published. Required fields are marked *