ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।। ਦਸ਼ਮੇਸ਼ ਪਿਤਾ ਜੀ ਦੇ ਤੀਰ ਇਹ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਤੀਰ ਸਾਹਿਬ-ਏ- ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੈ। ਗੁਰੂ ਸਾਹਿਬ ਜੀ ਦੇ ਹਰੇਕ ਤੀਰ ਉਪਰ ਇੱਕ ਤੋਲਾ ਸੋਨਾ ਲਗਾ ਹੁੰਦਾ ਸੀ।
ਸੋਨਾ ਲਾਉਣ ਤੋਂ ਭਾਵ ਸਤਿਗੁਰੂ ਸਾਹਿਬ ਜੀ ਦਾ ਕਿਸੇ ਵੀ ਜਾਤ ਪਾਤ ਨਾਲ ਕੋਈ ਵੈ ਰ ਵਿ ਰੋਧ ਨਹੀਂ ਸੀ ਬਲਕਿ ਜ਼ੁ ਲਮ ਦੇ ਨਾਲ ਟਾਕਰਾ ਕਰਿਆ ਕਰਦੇ ਸਨ। ਸਤਿਗੁਰਾਂ ਦੇ ਕਮਾਨ ਵਿਚੋਂ ਛੱਡਿਆ ਤੀਰ ਕਦੇ ਵੀ ਕੋਈ ਖਾਲੀ ਨਹੀਂ ਸੀ ਜਾਂਦਾ। ਦੁਸ਼ ਮਣ ਨੂੰ ਮ ਰ ਜਾਂਦਾ ਜਾਂ ਜ਼ ਖ਼ਮੀ ਕਰ ਜਾਂਦਾ ਸੀ। ਜ਼ ਖ਼ ਮੀ ਵਾਸਤੇ ਇਹ ਸੋਨਾ ਮ ਲਮ ਪੱ ਟੀ ਦੇ ਕੰਮ ਆ ਜਾਂਦਾ ਸੀ ਅਤੇ ਜ਼ੋ ਚਲਾਣਾ ਕਰ ਜਾਂਦਾ ਉਸ ਦੇ ਕਫ਼ਨ ਵਜੋਂ ਕੰਮ ਆ ਜਾਂਦਾ ਸੀ।ਆਪ ਦੇ ਮਾਤਾ ਪਿਤਾ ਨੇ ਆਪ ਜੀ ਨੂੰ ਚੰਗੀ ਵਿਦਿਆ ਸਿਖਾਉਣ ਦੇ ਨਾਲ-ਨਾਲ ਸ਼ਸਤ੍ਰ ਵਿਦਿਆ ਤੋਂ ਵੀ ਚੰਗਾ ਜਾਣੂੰ ਕਰਵਾਇਆ ਸੀ। ਗੁਰੂ ਜੀ ਨੂੰ ਫੌਜੀ ਵਿਦਿਆ ਦੇ ਨਾਲ-ਨਾਲ ਸੰਸਕ੍ਰਿਤ ਤੇ ਫ਼ਾਰਸੀ ਵਿਦਿਆ ਵੀ ਪੜ੍ਹਾਈ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ, ਮਾਰਚ 1673 ਦੇ ਆਖ਼ਰੀ ਹਫ਼ਤੇ ਤੋਂ 10 ਜੁਲਾਈ, 1675 ਤਕ ਚੱਕ ਨਾਨਕੀ ਵਿੱਚ ਰਹੇ। ਇਹਨਾਂ ਦਿਨਾਂ ਵਿੱਚ ਸਾਰੇ ਪਾਸੇ ਤੋਂ ਸਿੱਖ ਸੰਗਤਾਂ ਚੱਕ ਨਾਨਕੀ ਆਉਣ ਲੱਗ ਪਈਆਂ। ਇਹਨਾਂ ਦਿਨਾਂ ਵਿੱਚ ਹੀ ਲਾਹੌਰ ਤੋਂ ਭਾਈ ਹਰਿਜਸ ਸੁਭਿੱਖੀ ਵੀ ਦਰਸ਼ਨਾਂ ਵਾਸਤੇ ਆਇਆ। ਉਹਨਾ ਦੀ ਬੇਟੀ ਬੀਬੀ ਜੀਤਾਂ ਜੀ ਦੀ ਮੰਗਣੀ ਗੋਬਿੰਦ ਰਾਇ ਨਾਲ 12 ਮਈ, 1673 ਦੇ ਦਿਨ ਕੀਤੀ ਗਈ। ਇਸ ਦੇ ਨਾਲ ਹੀ ਭਾਈ ਬਜਰ ਸਿੰਘ ਨੂੰ ਗੋਬਿੰਦ ਰਾਇ ਨੂੰ ਸ਼ਸਤਰ ਚਲਾਉਣ ਅਤੇ ਘੋੜ ਸਵਾਰੀ ਸਿਖਾਉਣ ਵਾਸਤੇ ਤਾਇਨਾਤ ਕੀਤਾ ਗਿਆ।
