ਇਸ ਵੇਲੇ ਦੀ ਖਬਰ ਜੁੜੀ ਹੈ ਮੌਸਮ ਨਾਲ ਸੰਬੰਧਤ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ‘ਚ ਜੂਨ-ਜੁਲਾਈ ਦੇ ਮਹੀਨੇ ਦੌਰਾਨ ਅੱਤ ਦੀ ਗਰਮੀ ਝੱਲ ਰਹੇ ਲੋਕਾਂ ਲਈ ਵਧੀਆ ਖਬਰ ਹੈ ਕਿਉਂਕਿ ਕੱਲ੍ਹ ਮਤਲਬ ਕਿ ਵੀਰਵਾਰ ਨੂੰ ਮਾਨਸੂਨ ਪੰਜਾਬ ‘ਚ ਦਸਤਕ ਦੇ ਰਿਹਾ ਹੈ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਮੌਸਮ ਵਿਭਾਗ ਦੀ ਡਾ. ਪ੍ਰਭਜੋਤ ਕੌਰ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਮਾਨਸੂਨ ਸਮੇਂ ਸਿਰ ਪੰਜਾਬ ਪਹੁੰਚ ਰਿਹਾ ਹੈ ਅਤੇ ਆਉਣ ਵਾਲੇ 2-3 ਦਿਨਾਂ ਤੱਕ ਪੰਜਾਬ ਦੇ ਕਈ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਸ਼ ਅਤੇ ਕਈ ਥਾਵਾਂ ‘ਤੇ ਭਾਰੀ ਬਾਰਸ਼ ਦੀ ਵੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮਾਨਸੂਨ ਵੀ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ 25 ਜੂਨ ਨੂੰ ਪੰਜਾਬ ‘ਚ ਮਾਨਸੂਨ ਦਸਤਕ ਦੇਵੇਗਾ ਅਤੇ ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਕਾਰਨ ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਹਵਾ ਚੱਲਣ ਕਾਰਨ ਲੂ ਵੀ ਖਤਮ ਹੋ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਵਾਰ ਮਾਨਸੂਨ ਚੰਗਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਝੋਨੇ ‘ਚ ਪਾਣੀ ਖੜ੍ਹਾ ਕਰਨਾ ਕਿਸਾਨਾਂ ਲਈ ਬੇਹੱਦ ਜ਼ਰੂਰੀ ਹੈ, ਦੱਸ ਦਈਏ ਕਿ ਇਹ ਬਾਰਿਸ਼ ਖੇਤੀ ਲਈ ਬਹੁਤ ਲਾਹੇਵੰਦ ਹੈ।ਜਿਸ ਕਰਕੇ ਮਾਨਸੂਨ ਦੇ ਨਾਲ ਕਿਸਾਨਾਂ ਨੂੰ ਕਾਫੀ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਹੋਰਨਾਂ ਫਸਲਾਂ ਲਈ ਵੀ ਪਾਣੀ ਦੀ ਬੇਹੱਦ ਲੋੜ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸਾਡੇ ਨਾਲ ਜੁੜਨ ਲਈ ਸਭ ਦਾ ਧੰਨਵਾਦ ਜੀ। ਮੌਸਮ ਅਪਡੇਟ ਲਈ ਆਪਣਾ ਫੇਸਬੁੱਕ ਪੰਜਾਬ ਦਾ ਮੌਸਮ ਤੇ ਖੇਤੀਬਾੜੀ ਲਾਇਕ ਤੇ ਸ਼ੇਅਰ ਕਰੋ ਜੀ ।
