ਸਿੱਖਾਂ ਦੇ ਚਹੇਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇੱਕੋ ਦਿਨ ਸ਼ੇਅਰ ਕੀਤੀ ਪਰਿਵਾਰ ਦੀ ਫੋਟੋ ਜਾਣੋ ਖਾਸ ਵਜਾ ਕੈਨੇਡਾ ਦੇ ਪੀ. ਐੱਮ. ਟਰੂਡੋ ਤੇ ਨੇਤਾ ਜਗਮੀਤ ਸਿੰਘ ਨੇ ‘ਪਿਤਾ ਦਿਹਾੜੇ’ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਾਦਰਜ਼ ਡੇਅ ਭਾਵ ਪਿਤਾ ਦਿਹਾੜੇ ਮੌਕੇ ਆਪਣੇ ਨਾਲ ਆਪਣੇ ਬੱ ਚਿਆਂ ਦੀ ਤਸਵੀਰ ਸਾਂਝੀ ਕੀਤੀ। ਤਸਵੀਰ ‘ਚ ਟਰੂਡੋ ਆਪਣੇ ਵੱਡੇ ਪੁੱਤ ਦੇ ਟਾਈ ਲਗਾ ਰਹੇ ਹਨ ਤੇ ਉਨ੍ਹਾਂ ਦੀ ਧੀ ਉਨ੍ਹਾਂ ਕੋਲ ਖੜ੍ਹੀ ਹੈ ਤੇ ਛੋਟਾ ਬੇਟਾ ਆਪਣੇ ਖਿਡੌਣੇ ਨਾਲ ਖੇਡ ਰਿਹਾ ਹੈ। ਲੋਕਾਂ ਨੇ ਟਰੂਡੋ ਨੂੰ ਵੀ ਵਧਾਈਆਂ ਦਿੱਤੀਆਂ ਹਨ ਤੇ ਉਨ੍ਹਾਂ ਦੇ ਇਕ ਚੰਗੇ ਪਿਤਾ ਤੇ ਪ੍ਰਧਾਨ ਮੰਤਰੀ ਹੋਣ ਦੀ ਸਿਫਤ ਕੀਤੀ ਹੈ। ਟਰੂਡੋ ਨੇ ਤਸਵੀਰ ਸਾਂਝੇ ਕਰਦਿਆਂ ਲਿਖਿਆ ਹੈ- ਜਦ ਇਹ ਤਿੰਨੋਂ ਮੇਰੇ ਆਲੇ-ਦੁਆਲੇ ਹੁੰਦੇ ਹਨ ਤਾਂ ਮੈਨੂੰ ਕੋਈ ਵੀ ਪਲ ਉਦਾ ਸੀ ਵਾਲਾ ਨਹੀਂ ਲੱਗਦਾ। ਉਨ੍ਹਾਂ ਸਾਰੀ ਦੁਨੀਆਂ ਦੇ ਹਰ ਪਿਤਾ ਨੂੰ ਇਸ ਖਾਸ ਦਿਨ ਦੀ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਟਰੂਡੋ ਦੇ ਪਿਤਾ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਹਨ।ਕੈਨੇਡਾ ਦੇ ਸੰਸਦ ਮੈਂਬਰ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਵੀ ਆਪਣੇ ਪਿਤਾ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ ਤੇ ਟਵੀਟ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਕੋਲੋਂ ਬਹੁਤ ਕੁੱਝ ਸਿੱਖਿਆ ਹੈ ਤੇ ਉਨ੍ਹਾਂ ਦੇ ਜੀਵਨ ਦੀ ਕਹਾਣੀ ਪ੍ਰੇਰਣਾ ਹੀ ਹੈ। ਤੁਹਾਨੂੰ ਦੱਸ ਦਈਏ ਕਿ ਜਗਮੀਤ ਸਿੰਘ ਦਾ ਕੈਨੇਡਾ ਦੀ ਰਾਜਨੀਤੀ ਵਿਚ ਕਾਫੀ ਦਬ ਦਬਾ ਹੈ। ਜਗਮੀਤ ਇਕ ਵਕੀਲ ਵੀ ਹਨ। ਵਿਸ਼ਵ ਭਰ ਵਿਚ ਪਿਤਾ ਦਿਹਾੜਾ ਬਹੁਤ ਉਤਸਾਹ ਨਾਲ ਮਨਾਇਆ ਗਿਆ।
ਤੁਹਾਨੂੰ ਦੱਸ ਦੇਈਏ ਜਗਮੀਤ ਸਿੰਘ ਤੇ ਜਸਟਿਨ ਟਰੂਡੋ ਦਾ ਕਨੇਡਾ ਚ ਬਹੁਤ ਜਿਆਦਾ ਸਤਿਕਾਰ ਹੈ।ਦੱਸ ਦਈਏ ਕਿ ਜਗਮੀਤ ਸਿੰਘ ਦੀ ਭਾਵੇਂ ਸਰਕਾਰ ਨਹੀਂ ਪਰ ਫਿਰ ਵੀ ਜਸਟਿਨ ਟਰੂਡੋ ਦੁਬਾਰਾ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।ਸਾਡੇ ਨਾਲ ਜੁੜਨ ਲਈ ਧੰਨਵਾਦ ਜੀ।
