ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਤੈਅ ਸਮੇਂ ਚ ਦੱਖਣੀ-ਪੱਛਮੀ ਮਾਨਸੂਨ ਨੇ ਹਿਮਾਚਲ ਹੱਦ ਨਾਲ਼ ਲੱਗਦੇ ਸਾਰੇ ਇਲਾਕਿਆਂ ਜਿਵੇਂ ਕਿ ਪਠਾਨਕੋਟ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਰੂਪਨਗਰ, ਰੋਪੜ, ਨਵਾਂਸ਼ਹਿਰ, ਰਾਹੋਂ, ਖਮਾਣੋਂ, ਜਾਡਲਾ, ਚਮਕੌਰ ਸਾਹਿਬ ਚ ਭਰਵੀਂਆਂ ਬਰਸਾਤਾਂ ਨਾਲ ਦਸਤਕ ਦੇ ਦਿੱਤੀ ਹੈ।
ਆਸਪਾਸ ਲੁਧਿਆਣਾ ਪੂਰਬੀ, ਸੰਗਰੂਰ ਚ ਕੁਝ ਥਾਈਂ ਪੀ੍-ਮਾਨਸੂਨੀ ਫੁਹਾਰਾਂ ਜਾਰੀ ਹਨ।ਤੁਹਾਨੂੰ ਦੱਸ ਦੇਈਏ ਕਿ ਪੰਜਾਬ ਚ ਕਈ ਥਾਵਾਂ ਤੇ ਬਾਰਿਸ਼ ਸ਼ੁਰੂ ਵੀ ਹੋ ਗਈ ਹੈ ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਜਰੂਰ ਆ ਰਹੀ ਹੈ। ਦੱਸ ਦਈਏ ਕਿ ਮੌਸਮ ਵਿਭਾਗ ਦੀ ਦਿੱਤੀ ਗਈ ਜਾਣਕਾਰੀ ਬਿਲਕੁਲ ਸੱਚ ਨਜ਼ਰ ਆਉਦੀ ਆ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਚ ਰਿਕਾਰਡ ਤੋੜ ਗਰਮੀ ਪੈ ਰਹੀ ਸੀ ਪਰ ਕੁਝ ਹਲਕਿਆਂ ਚ ਹੋਈ ਬਾਰਿਸ਼ ਨੇ ਜਰੂਰ ਠੱਲ ਪਾਈ ਹੈ। ਜਿਨ੍ਹਾਂ ਇਲਾਕਿਆਂ ਲਈ ਅਲਰਟ ਹੈ ਉਹ ਹਨ ਚੰਡੀਗੜ੍ਹ, ਖਰੜ, ਪੰਚਕੂਲਾ, ਅੰਬਾਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਸਰਹਿੰਦ ਦੇ ਇਲਾਕਿਆਂ ਚ ਮਾਨਸੂਨੀ ਫੁਹਾਰਾਂ ਜਲਦ। ਦੱਸ ਦਈਏ ਕਿ ਆਗਾਮੀ ਘੰਟਿਆਂ ਦੌਰਾਨ ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਬਟਾਲਾ, ਕਾਦੀਆਂ, ਅੰਮ੍ਰਿਤਸਰ, ਤਰਨਤਾਰਨ, ਪੱਟੀ, ਸੁਲਤਾਨਪੁਰ ਲੋਧੀ, ਕਪੂਰਥਲਾ, ਜਲੰਧਰ, ਫਗਵਾੜਾ, ਕਰਤਾਰਪੁਰ, ਆਦਮਪੁਰ, ਜੀਰਾ, ਮੱਖੂ, ਸ਼ਾਹਕੋਟ, ਫਿਰੋਜ਼ਪੁਰ, ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ, ਫਿਲੌਰ, ਲੁਧਿਆਣਾ, ਮੋਗਾ, ਬਰਨਾਲਾ, ਫਿਰੋਜ਼ਪੁਰ, ਰੂਪਨਗਰ, ਚੰਡੀਗੜ੍ਹ, ਨਵਾਂਸ਼ਹਿਰ, ਦੇ ਇਲਾਕਿਆਂ ਚ ਹਨ੍ਹੇਰੀ(70-80kph) ਨਾਲ਼ ਹਲਕਾ/ਦਰਮਿਆਨਾ ਮੀਂਹ ਪਹੁੰਚ ਰਿਹਾ ਹੈ। ਆਗਾਮੀ 48 ਘੰਟਿਆਂ ਚ ਮਾਨਸੂਨ ਪੰਜਾਬ ਸਹਿਤ ਦਿੱਲੀ, ਹਰਿਆਣਾ, ਹਿਮਾਚਲ, ਜੰਮੂ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਚ ਹਾਜਰੀ ਲਵਾ ਦੇਵੇਗੀ। ਇਸ ਦੌਰਾਨ ਪੰਜਾਬ ਦੇ ਫਰੀਦਕੋਟ, ਮੁਕਤਸਰ, ਬਠਿੰਡਾ ਦੇ ਇਲਾਕਿਆਂ ਚ ਵੀ ਮਾਨਸੂਨ ਪਹੁੰਚ ਜਾਵੇਗੀ। ਸੂਬੇ ਦੇ ਬਾਕੀ ਰਹਿੰਦੇ ਜਿਲਿਆਂ ਚ ਮਾਨਸੂਨ ਤੋਂ ਪਹਿਲਾਂ ਭਰਪੂਰ ਨਮੀ ਨਾਲ ਚਿਪਚਿਪੀ ਗਰਮੀ ਸ਼ਬਾਬ ‘ਤੇ ਹੈ। ਇਨ੍ਹਾਂ ਹਿੱਸਿਆਂ ਚ ਵੀ ਮਾਨਸੂਨ ਤੈਅ ਵਕਤ ‘ਤੇ ਪਹੁੰਚ ਜਾਵੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਮੌਸਮ ਅਪਡੇਟ ਲਈ ਆਪਣਾ ਫੇਸਬੁੱਕ ਪੰਜਾਬ ਦਾ ਮੌਸਮ ਤੇ ਖੇਤੀਬਾੜੀ ਲਾਇਕ ਤੇ ਸ਼ੇਅਰ ਕਰੋ ਜੀ ।
