ਅਮਰੀਕਾ ਤੋਂ ਸਿੱਖ ਭਾਈਚਾਰੇ ਲਈ ਵੱਡੀ ਖਬਰ ਪੰਜਾਬੀ ਸਿੱਖ ਭਾਈਚਾਰਾ ਵੱਡੇ ਮੁਲਕਾਂ ਜਿਸ ਤਰ੍ਹਾਂ ਇੰਗਲੈਂਡ ਅਮਰੀਕਾ ਕਨੇਡਾ ਆਸਟ੍ਰੇਲੀਆ ਆਦਿ ਚ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ। ਜਿਸ ਕਾਰਨ ਉਹ ਬਾਹਰਲੇ ਮੁਲਕਾਂ ਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਮੈਬਰਾਂ ਦੀ ਨਿਯੁਕਤੀ ਚ ਵੀ ਹਿੱਸਾ ਲੈਣ ਲੱਗ ਗਿਆ ਹੈ ਜਿਸ ਕਾਰਨ ਬਾਹਰਲੇ ਮੁਲਕਾਂ ਚ ਹੋਰ ਜਿਆਦਾ ਸਤਿਕਾਰ ਹੋਣ ਲੱਗ ਪਿਆ ਹੈ ਪੰਜਾਬੀ ਸਿੱਖ ਭਾਈਚਾਰੇ ਦਾ ਇਸ ਤਰ੍ਹਾਂ ਦੀ ਖਬਰ ਆ ਰਹੀ ਅਮਰੀਕਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਯੂਥ ਅਕਾਲੀ ਦਲ ਵਾਸ਼ਿੰਗਟਨ ਸਟੇਟ ਦੇ ਅਹੁਦੇਦਾਰਾਂ ਦੀ ਸਾਂਝੀ ਅਹਿਮ ਮੀਟਿੰਗ ਅਕਾਲੀ ਦਲ ਦੇ ਸਟੇਟ ਦੇ ਸਰਪ੍ਰਸਤ ਸੁਖਮਿੰਦਰ ਸਿੰਘ ਸੁੱਖੀ ਰੱਖੜਾ ਦੀ ਪ੍ਰਧਾਨਗੀ ਹੇਠ ਹੋਈ। ਯੂਥ ਅਕਾਲੀ ਦਲ ਵਾਸ਼ਿੰਗਟਨ ਸਟੇਟ ਦੇ ਪ੍ਰਧਾਨ ਗੁਰਵਿੰਦਰ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਯੂਥ ਅਕਾਲੀ ਦਲ ਤੇ ਅਕਾਲੀ ਦਲ ਵਿਸ਼ੇਸ਼ ਤੌਰ ‘ਤੇ ਭੂਮਿਕਾ ਨਿਭਾਏਗਾ ਅਤੇ ਪਾਰਟੀ ਦੀ ਤਨ-ਮਨ-ਧਨ ਨਾਲ ਸੇਵਾ ਕਰੇਗਾ ਅਤੇ ਇਸ ਲਈ ਹੁਣ ਤੋਂ ਹੀ ਸਰਗਰਮੀਆਂ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅਕਾਲੀ ਦਲ ਵਾਸ਼ਿੰਗਟਨ ਸਟੇਟ ਦੇ ਪ੍ਰਧਾਨ ਚੇਤ ਸਿੰਘ ਸਿੱਧੂ ਨੇ ਕਿਹਾ ਕਿ 2022 ਵਿਚ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ। ਇਸ ਮੌਕੇ ਸਾਂਝੇ ਤੌਰ ‘ਤੇ ਯੂਥ ਅਕਾਲੀ ਦਲ ਦੇ ਨਵੇਂ ਬਣੇ ਕੌਮੀ ਪ੍ਰਧਾਨ ਬੰਟੀ ਰਮਾਣਾ ਦਾ ਸਵਾਗਤ ਵੀ ਕੀਤਾ ਗਿਆ। ਯੂਥ ਅਕਾਲੀ ਦਲ ਵਿਚ ਨਵੇਂ ਬਣੇ ਪ੍ਰੈੱਸ ਸਕੱਤਰ ਅਵਤਾਰ ਸਿੰਘ ਬਿੱਲਾ ਤੇ ਨਵੇਂ ਬਣੇ ਜਨਰਲ ਸਕੱਤਰ ਕਮਲਦੀਪ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ।
ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਮਨਮੋਹਨ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ ਬਰਾੜ, ਸਕੱਤਰ ਪਰਮਿੰਦਰ ਸਿੰਘ ਰੁੜਕਾ, ਜਗਮੋਹਨ ਸਿੰਘ ਧਨੋਆ, ਜਸਵੀਰ ਸਿੰਘ ਸਿੱਧੂ, ਬਹਾਦਰ ਸਿੰਘ ਸਿੱਧੂ, ਜਗਦੇਵ ਸਿੰਘ ਮਾਨ, ਸੁਖਬੀਰ ਸਿੰਘ ਔਲਖ ਅਤੇ ਅਰਸ਼ਦੀਪ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
