ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕ੍ਰਿਕਟ ਦੇ ਮੈਦਾਨ ਵਿੱਚੋਂ ਜਾਣਕਾਰੀ ਅਨੁਸਾਰ ਪਾਕਿਸਤਾਨ ਕ੍ਰਿਕਟ ਟੀਮ ਨੂੰ ਕਰੋਨਾ ਦੀ ਵੱਡੀ ਮਾ ਰ ਪਈ ਹੈ। ਪਾਕਿਸਤਾਨ ਦੇ 7 ਹੋਰ ਖਿਡਾਰੀ ਕਰੋਨਾ ਦੀ ਲਾਗ ਵਿਚ ਆ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਿੰਨ ਖਿਡਾਰੀ ਸੋਮਵਾਰ ਨੂੰ ਪਾਜ਼ੀਟਿਵ ਪਾਏ ਗਏ ਸਨ ਜਿਨ੍ਹਾਂ ਤੋਂ ਬਾਅਦ ਹੁਣ ਮੰਗਲਵਾਰ ਨੂੰ 7 ਹੋਰ ਖਿਡਾਰੀ ਇਸ ਦੀ ਲਾਗ ਵਿਚ ਆ ਗਏ ਹਨ। ਦੱਸ ਦਈਏ ਕਿ ਨਵੀਂ ਸੂਚੀ ਅਨੁਸਾਰ ਇਨ੍ਹਾਂ ਦੇ ਨਾਮ ਇਸ ਤਰ੍ਹਾਂ ਹੈ ਬੱਲੇਬਾਜ਼ ਫਖਰ ਜ਼ਮਾਨ, ਇਮਰਾਨ ਖਾਨ, ਕਾਸ਼ਿਫ ਭੱਟੀ, ਮੁਹੰਮਦ ਹਫੀਜ਼, ਮੁਹੰਮਦ ਹਸਨੈਨ, ਮੁਹੰਮਦ ਰਿਜਵਾਨ ਅਤੇ ਵਹਾਬ ਰਿਆਜ਼ ਪਾਜੀ ਟਿਵ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ 3 ਪਾਕਿਸਤਾਨੀ ਖਿਡਾਰੀ ਹਰਿਸ ਰਾਉਫ, ਸ਼ਾਦਾਬ ਖਾਨ ਅਤੇ ਹੈਦਰ ਅਲੀ ਕਰੋਨਾ ਪਾਜ਼ੀਟਿਵ ਪਾਏ ਗਏ। ਪਰ ਹੁਣ ਕੁਲ 10 ਖਿਡਾਰੀਆਂ ਨੂੰ ਇਸ ਵਾਇ ਰਸ ਨੇ ਘੇਰ ਲਿਆ ਹੈ ।ਦੱਸ ਦਈਏ ਕਿ ਪਾਕਿਸਤਾਨ ਐਤਵਾਰ ਨੂੰ ਇੰਗਲੈਂਡ ਦੌਰੇ ਲਈ ਰਵਾਨਾ ਹੋਣ ਵਾਲਾ ਹੈ ਅਤੇ ਉਸ ਤੋਂ ਪਹਿਲਾਂ 10 ਖਿਡਾਰੀ ਕੋ ਰਨਾ ਹੋ ਚੁੱਕੇ ਹਨ। ਦੱਸ ਦਈਏ ਕਿ ਹੁਣ ਸਵਾਲ ਇਹ ਹੈ ਕਿ ਕੀ ਪਾਕਿਸਤਾਨ ਕ੍ਰਿਕਟ ਟੀਮ ਇੰਗਲੈਂਡ ਜਾਵੇਗੀ? ਜਾਣਕਾਰੀ ਅਨੁਸਾਰ ਇਹ ਖਿਡਾਰੀ ਕਰੋਨਾ ਨੈਗਟਿਵ ਪਾਏ ਗਏ ਜਾਣਕਾਰੀ ਦਿੰਦੇ ਹੋਏ ਪੀਸੀਬੀ ਨੇ ਕਿਹਾ ਕਿ ਇਸ ਦੇ 16 ਖਿਡਾਰੀ ਕਰੋਨਾ ਨੈਗ ਟਿਵ ਪਾਏ ਗਏ ਹਨ। ਆਬਿਦ ਅਲੀ, ਅਸਦ ਸ਼ਫੀਕ, ਅਜ਼ਹਰ ਅਲੀ, ਬਾਬਰ ਆਜ਼ਮ, ਫਹੀਮ ਅਸ਼ਰਫ, ਇਫਤਿਕਾਰ ਅਹਿਮਦ, ਇਮਾਮ ਉਲ ਹੱਕ, ਖੁਸ਼ਦਿਲ ਸ਼ਾਹ, ਮੁਹੰਮਦ ਅੱਬਾਸ ਕੋਰੋਨਾ ਨੌਗਟਿਵ ਆਏ ਹਨ।
ਨਾਲ ਹੀ, ਨਸੀਮ ਸ਼ਾਹ, ਸਰਫਰਾਜ਼ ਅਹਿਮਦ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ, ਸੁਹੇਲ ਖਾਨ ਅਤੇ ਯਾਸੀਰ ਸ਼ਾਹ ਨੂੰ ਵੀ ਕਰੋਨਾ ਨਹੀਂ ਹੈ।ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਤੇ ਪਾਕਿਸਤਾਨ ਦੇ ਵਿਚਕਾਰ ਇੰਗਲੈਂਡ ਚ ਕ੍ਰਿਕਟ ਦੀ ਲੜੀ ਸ਼ੁਰੂ ਹੋਣ ਵਾਲੀ ਹੈ ਪਰ ਇਸ ਖੁਸ਼ੀ ਨੂੰ ਹੁਣ ਇਸ ਖਬਰ ਨੇ ਅੱਧੀ ਕਰ ਦਿੱਤਾ ਹੈ।
