ਕਨੇਡਾ ਚ ਪੰਜਾਬੀ ਸਿੱਖ ਵਿਦਿਆਰਥੀ ਨੇ ਵਧਾਇਆ ਮਾਣ ”ਇਸ ਵੇਲ਼ੇ ਦੀ ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਖਬਰ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਦੇ 7 ਪੰਜਾਬੀ ਵਿਦਿਆਰਥੀ ਵਜੀਫੇ ਲਈ ਚੁਣੇ ਗਏ ਹਨ |ਦੱਸ ਦਈਏ ਕਿ ਇਸ ਗੱਲ ਦਾ ਜਸਟਿਨ ਟਰੂਡੋ ਨੇ ਵੀ ਖੁਸ਼ੀ ਪ੍ਰਗਟੀ ਕੀਤੀ ਹੈ।ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਵਿਚ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਸੰਸਥਾ ਬੀਡੀ ਲੂਮਰਨੀਜ਼ ਸਕਾਲਰਸ਼ਿਪ ਵਲੋਂ ਸਾਲ 2020 ਲਈ ਵਜ਼ੀਫੇ ਵਾਸਤੇ ਚੁਣੇ ਗਏ ਵਿਦਿਆਰਥੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ |ਤੁਹਾਨੂੰ ਦੱਸ ਦੇਈਏ ਕਿ ਸੰਸਥਾ ਵਲੋਂ ਹਰ ਸਾਲ 105 ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਜਾਂਦਾ ਹੈ ਪਰ ਇਸ ਵਾਰ ਕਰੋਨਾ ਕਾਰਨ 128 ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਪੰਜਾਬੀ ਮੂਲ ਦੇ 7 ਵਿਦਿਆਰਥੀ ਸ਼ਾਮਿਲ ਹਨ | ਡਿਗਰੀ ਕਰਨ ਵਾਲੇ ਵਿਦਿਆਰਥੀ ਨੂੰ 40 ਹਜ਼ਾਰ ਡਾਲਰ ਤੇ ਡਿਪਲੋਮਾ ਵਾਲੇ ਨੂੰ 15 ਹਜ਼ਾਰ ਡਾਲਰ ਦਾ ਵਜ਼ੀਫਾ ਦਿੱਤਾ ਜਾਂਦਾ ਹੈ |ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਵਿਦਿਆਰਥੀਆਂ ਵਿਚ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਦੇ ਸਮਰ ਕਪੂਰ, ਪਰਨੀਤ ਕੌਰ ਭਾਟੀਆ ਤੇ ਨੂਰ ਭੁੱਟਾ, ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਉਦੇ ਮਾਂਗਟ, ਥਾਪਸਨ ਰਿਵਰ ਯੂਨੀਵਰਸਿਟੀ ਦੀ ਕੋਮਲਪ੍ਰੀਤ ਹੇਅਰ, ਕਵਾਟਲਿਨ ਪੋਲੀਟੈਕਨਿਕ ਸਰੀ ਦਾ ਹਰਮਨ ਮਾਨ ਤੇ ਫਰੇਜ਼ਰ ਵੈਲੀ ਯੂਨੀਵਰਸਿਟੀ ਐਬਟਸਫੋਰਡ ਦੀ ਵਿਦਿਆਰਥਣ ਹਰਵੀਨ ਕੌਰ ਹੁੰਦਲ ਨੂੰ ਵਜ਼ੀਫਾ ਮਿਲਿਆ ਹੈ |ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਤੋਂ ਵਿਦਿਆਰਥੀਆਂ ਲਈ ਵੱਡੀ ਰਾਹਤ ਦੀ ਖਬਰ ਆ ਰਹੀ ਹੈ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੀ ਸਰਕਾਰ ਨੇ ਇਕ ਪਾਇਲਟ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ‘ਚ ਸੈਂਕੜੇ ਮੌਜੂਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਲਈ ਅਤੇ ਅਰਬਾਂ ਡਾਲਰਾਂ ਦੇ ਇੰਟਰਨੈਸ਼ਨਲ ਸਿੱਖਿਆ ਖੇਤਰ ਨੂੰ ਦੁਬਾਰਾ ਲੀਹ ‘ਤੇ ਲਿਆਉਣ ਲਈ ਵਿਚਾਰ ਕੀਤੀ ਜਾ ਰਹੀ ਹੈ।
ਕੈਨਬਰਾ ਯੂਨੀਵਰਸਿਟੀ ਅਤੇ ਆਸਟ੍ਰੇਲੀਆਈ ਯੂਨੀਵਰਸਿਟੀ ਵਲੋਂ ਸਾਂਝੇ ਤੌਰ ‘ਤੇ ਸ਼ੁਰੂ ਕੀਤੀ ਜਾ ਰਹੀ ਰਾਸ਼ਟਰ ਪ੍ਰਮੁੱਖ ਯੋਜਨਾ ਦੇ ਹਿੱਸੇ ਵਜੋਂ ਅਗਲੇ ਮਹੀਨੇ ਦੇ ਦੂਸਰੇ ਹਫ਼ਤੇ 350 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਜਾਣ ਵਾਲੀ ਚਾਰਟਰਡ ਉਡਾਣ ਕੈਨਬਰਾ ਪਹੁੰਚੇਗੀ।
